________________
ਉਪਕਾਰੀ, ਕਰਮ ਤੋਂ ਮੁਕਤੀ ਦਿਵਾਉਣ ਵਾਲੇ
ਜਗਤ ਵਿੱਚ ਕਿਸੇ ਦਾ ਦੋਸ਼ ਨਹੀਂ ਹੈ, ਦੋਸ਼ ਕੱਢਣ ਵਾਲੇ ਦਾ ਦੋਸ਼ ਹੈ। ਜਗਤ ਵਿੱਚ ਕੋਈ ਦੋਸ਼ਿਤ ਹੈ ਹੀ ਨਹੀਂ। ਸਭ ਆਪਣੇ-ਆਪਣੇ ਕਰਮਾਂ ਦੇ ਉਦੈ ਨਾਲ ਹਨ।ਜੋ ਵੀ ਭੁਗਤ ਰਹੇ ਹਨ, ਉਹ ਅੱਜ ਦਾ ਗੁਨਾਹ ਨਹੀਂ ਹੈ। ਪਿਛਲੇ ਜਨਮ ਦੇ ਕਰਮ ਦੇ ਫ਼ਲ ਸਰੂਪ ਸਭ ਹੋ ਰਿਹਾ ਹੈ। ਅੱਜ ਤਾਂ ਉਸ ਨੂੰ ਪਛਤਾਵਾ ਹੋ ਰਿਹਾ ਹੋਵੇ ਪਰ ਕੰਟਰੈਕਟ ਹੋ ਚੁੱਕਿਆ ਹੈ, ਤਾਂ ਹੁਣ ਕੀ ਹੋ ਸਕਦਾ ਹੈ ? ਉਸ ਨੂੰ ਪੂਰਾ ਕੀਤੇ ਬਿਨਾਂ ਚਾਰਾ ਹੀ ਨਹੀਂ ਹੈ।
ਸੱਸ ਨੂੰਹ ਨਾਲ ਲੜ ਰਹੀ ਹੋਵੇ, ਫਿਰ ਵੀ ਨੂੰਹ ਮਜ਼ੇ ਵਿੱਚ ਹੋਵੇ ਅਤੇ ਸੱਸ ਨੂੰ ਹੀ ਭੁਗਤਣਾ ਪਵੇ, ਤਾਂ ਭੁੱਲ ਸੱਸ ਦੀ ਹੈ। ਜੇਠਾਈ ਨੂੰ ਉਕਸਾ ਕੇ ਤੁਹਾਨੂੰ ਭੁਗਤਣਾ ਪਵੇ ਤਾਂ ਉਹ ਤੁਹਾਡੀ ਭੁੱਲ ਅਤੇ ਬਿਨਾਂ ਉਕਸਾਏ ਵੀ ਉਹ ਦੇਣ ਆਵੇ, ਤਾਂ ਪਿਛਲੇ ਜਨਮ ਦਾ ਕੁਝ ਹਿਸਾਬ ਬਾਕੀ ਹੋਵੇਗਾ, ਉਸਨੂੰ ਚੁਕਤਾ ਕੀਤਾ। ਇਸ ਜਗਤ ਵਿੱਚ ਬਿਨਾਂ ਹਿਸਾਬ ਦੇ ਅੱਖ ਨਾਲ ਅੱਖ ਵੀ ਨਹੀਂ ਮਿਲਦੀ, ਤਾਂ ਫਿਰ ਬਾਕੀ ਸਭ ਬਿਨਾਂ ਹਿਸਾਬ ਦੇ ਹੁੰਦਾ ਹੋਵੇਗਾ ? ਤੁਸੀਂ ਜਿੰਨਾ–ਜਿੰਨਾ ਜਿਸ ਕਿਸੇ ਨੂੰ ਦਿੱਤਾ ਹੋਵੇਗਾ, ਓਨਾ-ਓਨਾ ਤੁਹਾਨੂੰ ਵਾਪਿਸ ਮਿਲੇਗਾ, ਤਾਂ ਤੁਸੀਂ ਖੁਸ਼ ਹੋ ਕੇ ਜਮ੍ਹਾ ਕਰ ਲੈਣਾ ਕਿ ਵਾਹ, ਹੁਣ ਮੇਰਾ ਹਿਸਾਬ ਪੂਰਾ ਹੋਵੇਗਾ। ਨਹੀਂ ਤਾਂ ਭੁੱਲ ਕਰੋਗੇ ਤਾਂ ਫਿਰ ਤੋਂ ਭੁਗਤਣਾ ਹੀ ਪਵੇਗਾ।
ਆਪਣੀਆਂ ਹੀ ਭੁੱਲਾਂ ਦੀ ਮਾਰ ਪੈ ਰਹੀ ਹੈ। ਜਿਸ ਨੇ ਪੱਥਰ ਮਾਰਿਆ ਉਸ ਦੀ ਭੁੱਲ ਨਹੀਂ ਹੈ, ਜਿਸ ਨੂੰ ਪੱਥਰ ਲੱਗਿਆ ਉਸ ਦੀ ਭੁੱਲ ਹੈ ! ਤੁਹਾਡੇ ਆਲੇ-ਦੁਆਲੇ ਦੇ ਬਾਲਬੱਚਿਆਂ ਦੀਆਂ ਕਿਹੋ ਜਿਹੀਆਂ ਵੀ ਗਲਤੀਆਂ ਜਾਂ ਬੁਰੇ ਕੰਮ ਹੋਣ, ਪਰ ਜੇ ਉਸਦਾ ਅਸਰ ਤੁਹਾਡੇ ਤੇ ਨਹੀਂ ਹੁੰਦਾ ਤਾਂ ਤੁਹਾਡੀ ਭੁੱਲ ਨਹੀਂ ਹੈ ਅਤੇ ਜੇ ਤੁਹਾਡੇ ਤੇ ਅਸਰ ਹੁੰਦਾ ਹੈ ਤਾਂ ਉਹ ਤੁਹਾਡੀ ਹੀ ਭੁੱਲ ਹੈ, ਇਹ ਨਿਸ਼ਚਿਤ ਰੂਪ ਵਿੱਚ ਸਮਝ ਲੈਣਾ !
ਇਹੋ ਜਿਹਾ ਵੱਖਰਾਪਨ ਤਾਂ ਕਰੋ
ਭੁੱਲ ਕਿਸ ਦੀ ਹੈ ? ਤਾਂ ਕਹਾਂਗੇ ਕਿ ਕੌਣ ਭੁਗਤ ਰਿਹਾ ਹੈ, ਇਸ ਦਾ ਪਤਾ ਲਗਾਓ। ਨੌਕਰ ਦੇ ਹੱਥੋਂ ਦਸ ਗਿਲਾਸ ਟੁੱਟ ਗਏ ਤਾਂ ਉਸਦਾ ਅਸਰ ਘਰ ਦੇ ਲੋਕਾਂ ਤੇ ਹੋਵੇਗਾ ਜਾਂ ਨਹੀਂ ਹੋਵੇਗਾ ? ਹੁਣ ਘਰ ਦੇ ਲੋਕਾਂ ਵਿੱਚ ਬੱਚਿਆਂ ਨੂੰ ਤਾਂ ਕੁਝ ਭੁਗਤਣੇ ਦਾ ਨਹੀਂ ਹੁੰਦਾ, ਪਰ ਉਹਨਾਂ ਦੇ ਮਾਂ-ਬਾਪ ਅਕੁਲਾਉਂਦੇ ਰਹਿਣਗੇ (ਬੇਚੈਨ ਰਹਿਣਗੇ) । ਉਸ ਵਿੱਚ ਵੀ ਮਾਂ
57