SearchBrowseAboutContactDonate
Page Preview
Page 43
Loading...
Download File
Download File
Page Text
________________ ਭਦਰਜਨਪਦ (ਜੰਮੂ) ਵਿੱਚ ਜੈਨ ਧਰਮ - ਇਸ ਸੰਬੰਧੀ ਸੂਚਨਾ ਕੁਬਲਯਮਾਲਾ ਦੇ ਗ ਥਕਾਰ ਅਚਾਰਿਆ l ਉਦਯੋਤਨ ਸੂਰੀ ਨੇ ਦਿੱਤੀ ਹੈ । ਆਪਜੀ ਦਾ ਸਮਾਂ ਵਿਕਰਮ ਦੀ 9ਵੀਂ ਸਦੀ ਹੈ । ਆਪਨੇ ਆਪਣੇ ਗ੍ਰਥ ਦੇ ਅੰਤ ਵਿਚ ਇਸ ਪ੍ਰਕਾਰ ਲਿਖਿਆ ਹੈ । “ਉਤਪਥ ਵਿੱਚ ਚੰਦਰਭਾਗਾ (ਝਨਾਵ) ਨਦੀ ਵਹਿੰਦੀ ਹੈ । ਇਥੇ ਤੇਰਮਾਣ ਰਾਜਾ ਰਾਜ ਕਰਦਾ ਸੀ । ਇਸਦੀ ਪਵਈਆ (ਜੰਮੂ) ਰਾਜਧਾਨੀ ਸੀ । ਉਸਦੇ ਰਾਜ ਗੁਰੂ ਹਰੀਗੁਪਤ ਅਚਾਰਿਆ ਸਨ । ਆਪਦਾ ਸਮਾਂ ਵਿਕਰਮ ਦੀ 6ਵੀਂ ਸਦੀ ਹੈ । ਉਨ੍ਹਾਂ ਦੇ ਚੇਲੇ ਦੇਵਗੁਪਤ ਅਤੇ ਸ਼੍ਰੀ ਦੇਵਗੁਪਤ ਨੇ ਜੈਨ ਤੀਰਥ ਯਾਤਰਾ ਸੰਪੂਰਨ ਕਰਕੇ ਰਾਜਸਥਾਨ ਵਿਚ ਠਹਿਰੇ । ਉਨ੍ਹਾਂ ਦੇ ਚੇਲੇ ਯਕਸ਼ਦਤ ਗਣਿ ਹੋਏ । ਜਿਨ੍ਹਾਂ ਗੁਜਰਾਤ ਦੇਸ਼ ਨੂੰ ਮੰਦਰਾਂ ਨਾਲ ਭਰਪੂਰ ਬਣਾਇਆ । ਉਨ੍ਹਾਂ ਦੇ ਛੇ ਚੇਲੇ ਸਨ । ਇਕ ਚੇਲੇ ਨੇ, ਅਮਰਕੋਟ (ਸਿੰਧ) ਵਿਖੇ ਇੱਕ ਜੈਨ ਮੰਦਰ ਦੀ ਸਥਾਪਨਾ ਆਪਣੀ ਅਧਿਆਤਮਕ ਸ਼ਕਤੀ ਰਾਹੀਂ ਕੀਤੀ । | ਇਥੇ ਹੀ ਅਚਾਰਿਆ ਵੀਰ ਭਦੇਰ ਅਤੇ ਹਰੀ ਭੱਦਰ ਹੋਏ । ਜੋ ਅਚਾਰਿਆ ਉਦੋਯਤਨ ਸੂਰੀ ਦੇ ਵਿਦਿਆ ਗੁਰ ਸਨ ਤੋਰਮਾਨ ਹੂਣ ਜਾਤੀ ਦਾ ਵਿਦੇਸ਼ੀ ਰਾਜਾ ਸੀ । ਜਿਸਨੇ ਭਾਰਤ ਦੀ ਮਾਲਵਾ ਭੂਮੀ ਨੂੰ ਜਿਤ ਕੇ ਜੰਮੂ ਨੂੰ ਰਾਜਧਾਨੀ ਬਨਾਇਆ। ਇਸ ਦੇ ਰਾਜ ਦੇ ਵਿਸਥਾਰ ਬਲੋਚਿਸਥਾਨ, ਪੰਜਾਬ, ਉਤਰਪ੍ਰਦੇਸ਼ ਦਾ (ਮਥਰਾ) ਮੱਧਭਾਰਤ ਦਾ ਗਵਾਲੀਅਰ ਦੇਸ਼ ਤਕ ਸੀ । ਇਸ ਦਾ ਗੁਰੂ ਗੁਪਤ ਵੰਸ਼ੀ ਅਚਾਰਿਆ ਹਰੀਗੁਪਤ ਸੀ । ਇਸਨੇ ਆਪਣੀ ਰਾਜਧਾਨੀ ਵਿੱਚ ਭਗਵਾਨ ਰਿਸ਼ਵਦੇਵ ਦਾ ਇੱਕ ਮੰਦਰ ਬਨਵਾਇਆ ! ਇਸਦੇ ਪੁਤਰ ਮਿਹਰ ਕੁਲ ਨੇ ਸੰਬਤ 566 ਵਿੱਚ ਸਿਆਲਕੋਟ ਨੂੰ ਨਵੀਂ ਰਾਜਧਾਨੀ ਬਨਾਇਆ ॥ ਸਰ ਕਨਿੰਘਮ ਨੇ ਪਵਇਆ ਦੀ ਪਛਾਨ ਝੂ ਰਾ ਜਾਂ ਸ਼ਾਹਕੋਟ ਨਾਲ ਕੀਤੀ ਹੈ ਡਾ. ਸਮਿਥ ਅਤੇ ਪੰਡਤ ਹੀਰਾ ਲਾਲ ਗੜ ਨੇ ਜੰਮੂ ਨੂੰ ਸਹੀ ਮੰਨਿਆ ਹੈ । ਡਾ. ਫਲੀਟ ਹੜੱਪਾ ਅਰਥ--ਇਸ ਨਿਰ ਅਭਿਆਨੀ ਰਾਜੇ ਨੇ ਬੜੇ-ਬੜੇ 4 ਮੰਜ਼ਲੇ ਮਕਾਨ, ਵਿਸ਼ਾਲ ਚਤਯ (ਜੈਨ ਮੰਦਰਾਂ ਅਤੇ ਵਿਸ਼ਾਲ ਜੈਨ ਮੂਰਤੀਆਂ ਦਾ ਨਿਰਮਾਨ ਕਰਵਾਇਆ। ਇਸ ਮੰਦਰ ਦੇ ਨਿਰਮਾਨ ਵਿਚ ਉਸਨੇ 84000 ਤੋਲੇ ਸੋਨੇ ਦੀ ਵਰਤੋਂ ਕੀਤੀ । ਇਸ ਰਾਜੇ ਨੇ ਅੰਵਤੀਰੇ ਦਾ ਸੂਰਜ ਮੰਦਰ, ਵਿਸ਼ਨੂੰ ਮੰਦਰਾਂ ਦੇ ਨਿਰਮਾਣ ਵਿਚ ਵੀ ਹਿੰਦੂ ਧਰਮੀਆਂ ਦੀ ਮਦਦ ਕੀਤੀ । ਇਸੇ ਰਾਜੇ ਦੇ ਰਾਜ ਸਮੇਂ ਚੜਣ ਮੰਤਰੀ ਨੇ ਇਕ ਜੈਨ ਸਤੂਪ ਦਾ ਨਿਰਮਾਨ ਕਰਵਾਇਆ । ਇਸਤੋਂ ਛੁਟ ਰਾਜਕ ਵੀ ਜੈਨ ਧਰਮ ਦਾ ਕਟੜ ਉਪਾਸਕ ਸੀ । ( 16 ) .
SR No.009423
Book TitlePuratan Punjabi vich Jain Dharm
Original Sutra AuthorN/A
AuthorPurushottam Jain, Ravindra Jain
PublisherPurshottam Jain, Ravindra Jain
Publication Year
Total Pages277
LanguagePunjabi
ClassificationBook_Other
File Size33 MB
Copyright © Jain Education International. All rights reserved. | Privacy Policy