SearchBrowseAboutContactDonate
Page Preview
Page 44
Loading...
Download File
Download File
Page Text
________________ ਨੂੰ ਹੀ ਪਵਜਿਆ ਮੰਨਦੇ ਹਨ ਇਸ ਦਾ ਪੁੱਤਰ ਮਿਹਰ ਕੁਲ ਬੜਾ ਜਾਲਮ ਸੀ । ਇਸ ਸਿੱਟੇ ਵਜੋਂ “ਜੈਨੀ ਰਾਜਸਥਾਨ ਵਿੱਚ ਆਉਣ ਲਈ ਮਜਬੂਰ ਹੋ ਗਏ । ਪਵਜਿਆ ਨੂੰ ਉਸ ਸਮੇਂ ਤੋਂ ਰਮਣੀ ਵੀ ਆਖਦੇ ਸਨ । ਅਚਾਰਿਆ ਹਰੀ ਗੁਪਤ ਸੂਰੀ ਵੀ ਅਹਿਛੱਤਰਾ ਨਗਰੀ ਦੇ ਰਾਜਾ ਸਨ । ਜਿਨ੍ਹਾਂ ਰਾਜਪਾਟ ਛੱਡ ਕੇ ਸਾਧੂ ਧਰਮ ਗ੍ਰਹਿਣ ਕੀਤਾ ਸੀ । ਉਨ੍ਹਾਂ ਦੇ ਪ੍ਰਚਾਰ ਦਾ ਖੇਤਰ ਪੰਜਾਬ, ਜੰਮੂ ਕਸ਼ਮੀਰ, ਗੰਧਾਰ ਰਿਹਾ। ਜੈਨ ਧਰਮ ਤੇ ਪੰਜਾਬ | ਜਿਵੇਂ ਅਸੀਂ ਪਿਛਲੇ ਅਧਿਐਨਾਂ ਵਿਚ ਜੈਨ ਧਰਮ ਦੀ ਹੋਂਦ ਦਾ ਜਿਕਰ ਹਿੰਦੂ ਅਤੇ ਬੁੱਧ ਗ ਥਾਂ ਸਹਾਰੇ ਕੀਤਾ ਹੈ । ਹੁਣ ਅਸੀਂ ਕੁਝ ਜੈਨ , ਹਵਾਲਿਆਂ ਦਾ ਜਿਕਰ ਕਰਨਾ ਵੀ ਜਰੂਰੀ ਸਮਝਦੇ ਹਾਂ । ਜੈਨ ਧਰਮ ਵਿੱਚ 45 ਸ਼ਾਸਤਰ ਮੰਨੇ ਗਏ ਹਨ । ਇਨ੍ਹਾਂ ਵਿਚੋਂ 11 ਅੰਗਾਂ ਪ੍ਰਮੁੱਖ ਹਨ । ਇਨ੍ਹਾਂ ਅੰਗਾਂ ਵਿਚੋਂ ਭਗਵਤੀ ਸੂਤਰ ਅਤੇ ਵਿਪਾਕ ਸੂਤਰ ਦੇ ਹਵਾਲੇ ਮਹਾਵੀਰ ਦੇ ਜੈਨ ਧਰਮ ਸੰਬੰਧੀ ਕੀਤੇ ਕੰਮਾਂ ਤੇ ਚਾਨਣਾ ਪਾਉਂਦੇ ਹਨ । ਅਸੀਂ ਪਿਛੇ ਕੁਝ ਜੈਨ ਰਾਜਿਆਂ ਦਾ ਜਿਕਰ ਵੀ ਕੀਤਾ ਹੈ । ਜਿੰਨ੍ਹਾਂ ਜੈਨ ਧਰਮ ਦਾ ਪ੍ਰਚਾਰ ਪੰਜਾਬ, ਕਸ਼ਮੀਰ, ਸਿੰਧ, ਸੋਵਰ ਅਤੇ ਮੱਧ ਏਸ਼ੀਆ ਤਕ ਕੀਤਾ। | ਪੁਰਾਤਨ ਜੈਨ ਸ੍ਰ ਬ ਪ੍ਰਸ਼ਨ ਵਿਆਕਰਣ ਸੂਤਰ ਵਿਚ ਅਨਾਰਜ ਦੇਸ਼ਾਂ ਦਾ ਜਿਕਰ ਹੈ । ਜਿਥੇ ਦੇ ਲੋਕ ਹਿੰਸਕ ਸੁਭਾਅ ਦੇ ਮਾਲਕ ਹਨ । ਇਨ੍ਹਾਂ ਦੇਸ਼ਾਂ ਵਿਚ ਜਿਥੇ ਦੁਖਣ ਭਾਰਤ ਮਧ ਪ੍ਰਦੇਸ਼ ਦੇ ਕਾਫੀ ਹਿਸਿਆਂ ਦੇ ਪੁਰਾਤਨ ਨਾਂ ਹਨ । ਇਥੇ ਮਾਲਵਾ, ਕੇਕਯ ਆਦਿ ਦੇ ਦੇਸ਼ਾਂ ਦੇ ਨਾਂ ਕਾਫੀ ਵਿਚਾਰ ਯੋਗ ਹਨ । ਨ ਗ ਥਾਂ ਵਿਚ 25ਨੂੰ ਚੰਗੇ (ਆਰਿਆ) ਦੇਸ਼ ਭਰਤ ਖੰਡ ਵਿੱਚ ਮੰਨੇ ਗਏ ਹਨ । ਜਿ` ਸਾਧੂਆਂ ਦਾ ਸੰਜਮ ਠੀਕ ਢੰਗ ਨਾਲ ਪਲ ਸਕਦਾ ਹੈ । ਕੇਕਯ ਦੇਸ਼ ਦੇ ਦੋ ਹਿਸੇ ਸਨ । ਇੱਕ ਹਿਸਾ ਅਫਗਾਨਿਸਤਾਨ ਤੋਂ ਪਰੇ ਤੱਕ ਜਾਂਦਾ ਹੈ । ਇਕ ਹਿਸਾ ਜੇਲਹਮ ਦਰਿਆ ਤੋਂ ਸਿਆਲਕੋਟ ਦਾ ਹਿਸਾ ਹੈ । ਜੈਨੀ ਸਾਧੂਆਂ ਦੇ ਝਨਾਵ, ਜੇਹਲਮ, ਸਿੰਧ, ਰਾਵੀ, ਵਿਆਸ, ਸਤਲੁਜ, ਸਰਸਵਤੀ, ਗੰਗਾ, ਗੋਦਾਵਰੀ ਅਤੇ ਜਮਨਾ ਦੇ ਕਿਨਾਰੇ ਵਸੇ ਦੇਸ਼ਾਂ ਵਿਚ ਧਰਮ ਪ੍ਰਚਾਰ ਵਰਨਣ ਵੀ ਮਿਲਦਾ ਹੈ । ਜੈਨ ਸ਼ਾਸਤਰਾਂ ਵਿਚ ਗੰਧਾਰ ਦੇਸ਼ ਦਾ ਵਰਨਣ ਵੀ ਮਿਲਦਾ ਹੈ । | ਇਸ ਪ੍ਰਸ਼ਨ ਵਿਆਕਰਨ ਸੂਤਰ ਵਿੱਚ ਦੱਖਣੀ ਅਫਰੀਕਾ, ਈਰਾਨ, ਚੀਨ, ਤਿਬਤ (ਲਹਾਸਾ) ਰੂਸ (ਅਰੂਸ) ਦਾ ਉਪਰਲਾ ਹਿੱਸਾ, ਅਰਬ ਦੇਸ਼, ਯੂਨਾਨ, ਰੋਮ (ਇਟਲੀ) ਹੁਣ ਦੇਸ਼ ਨੂੰ ਹਿੰਸਕ ਦੇਸ਼ਾਂ ਵਿੱਚ · ਸ਼ਾਮਲ ਕੀਤਾ ਗਿਆ ਹੈ ਪਰ ਜੈਨ ( 17 )
SR No.009423
Book TitlePuratan Punjabi vich Jain Dharm
Original Sutra AuthorN/A
AuthorPurushottam Jain, Ravindra Jain
PublisherPurshottam Jain, Ravindra Jain
Publication Year
Total Pages277
LanguagePunjabi
ClassificationBook_Other
File Size33 MB
Copyright © Jain Education International. All rights reserved. | Privacy Policy