Book Title: Main Kaun Hoo
Author(s): Dada Bhagwan
Publisher: Dada Bhagwan Aradhana Trust
View full book text
________________
23
ਮੈਂ ਕੌਣ ਹਾਂ ਕੀਤੇ ਬਿਨਾਂ ?” ਤਾਂ ਭਾਈ, ਮਿਹਨਤ ਕਰਕੇ ਲਿਆਉਣਾ | ਦੇਖੋ, ਉਸਦੀ ਸਮਝ ਕਿੰਨੀ ਚੰਗੀ (!) ਹੈ ?? ਬਾਕੀ ਮਿਹਨਤ ਨਾਲ ਕੁਝ ਵੀ ਮਿਲਣ ਵਾਲਾ ਨਹੀਂ ਹੈ | ਮਿਹਨਤ ਨਾਲ ਕਦੇ ਕਿਸੇ ਨੂੰ ਮੋਕਸ਼ ਮਿਲਿਆ ਨਹੀਂ ਹੈ | ਪ੍ਰਸ਼ਨ ਕਰਤਾ : ਕੀ ਮੋਕਸ਼ ਦਿੱਤਾ ਜਾਂ ਲਿੱਤਾ ਜਾ ਸਕਦਾ ਹੈ ? ਦਾਦਾ ਸ੍ਰੀ : ਉਹ ਲੈਣ-ਦੇਣ ਦਾ ਹੁੰਦਾ ਹੀ ਨਹੀਂ ਹੈ | ਇਹ ਤਾਂ ਨੈਤਿਕ (ਕਾਰਨ, ਸੱਬਬ) ਹੈ । ਤੁਸੀਂ ਮੈਨੂੰ ਮਿਲੇ, ਇਹ ਸਬਬ (ਨਿਮਿਤ) ਹੋਇਆ | ਨਿਮਿੱਤ ਜ਼ਰੂਰੀ ਹੈ | ਬਾਕੀ, ਨਾ ਤਾਂ ਕੋਈ ਦੇਣ ਵਾਲਾ ਹੈ ਅਤੇ ਨਾ ਹੀ ਕੋਈ ਲੈਣ ਵਾਲਾ ਹੈ | ਦੇਣ ਵਾਲਾ ਕੌਣ ਕਹਾਉਂਦਾ ਹੈ ? ਕੋਈ ਤੁਹਾਨੂੰ ਵਸਤੂ ਦਿੰਦਾ ਹੋਵੇ, ਤਾਂ ਉਸ ਨੂੰ ਦੇਣ ਵਾਲਾ ਕਹਿੰਦੇ ਹਨ | ਪਰ ਮੋਕਸ਼ ਤਾਂ ਤੁਹਾਡੇ ਘਰ ਵਿੱਚ ਹੀ ਹੈ, ਸਾਨੂੰ ਤਾਂ ਕੇਵਲ ਤੁਹਾਨੂੰ ਦਿਖਾਉਣਾ ਹੈ, ਰੀਅਲਾਇਜ਼ ਕਰਾ ਦੇਣਾ ਹੈ | ਯਾਅਨੀ ਲੈਣ-ਦੇਣ ਦਾ ਹੁੰਦਾ ਹੀ ਨਹੀਂ, ਅਸੀਂ ਤਾਂ ਕੇਵਲ ਨਿਮਿੱਤ ਹਾਂ ।
ਮੋਕਸ਼ ਯਾਅਨੀ ਸਨਾਤਨ ਸੁੱਖ ! ਪ੍ਰਸ਼ਨ ਕਰਤਾ : ਮੋਕਸ਼ ਪਾ ਕੇ ਕੀ ਕਰਨਾ ? ਦਾਦਾ ਸ੍ਰੀ : ਕੁਝ ਲੋਕ ਮੈਨੂੰ ਮਿਲਣ ਤੇ ਕਹਿੰਦੇ ਹਨ ਕਿ ਮੈਨੂੰ ਮੋਕਸ਼ ਨਹੀਂ ਚਾਹੀਦਾ ਹੈ | ਤਦ ਮੈਂ ਕਹਿੰਦਾ ਹਾਂ ਕਿ, 'ਭਰਾਵਾ, ਤੁਹਾਨੂੰ ਮੋਕਸ਼ ਦੀ ਜ਼ਰੂਰਤ ਨਹੀਂ ਹੈ ਲੇਕਿਨ ਸੁੱਖ ਤਾਂ ਚਾਹੀਦਾ ਹੈ ਕਿ ਨਹੀਂ ? ਕਿ ਦੁੱਖ ਪਸੰਦ ਹੈ ? ਤਦ ਕਹਿੰਦੇ ਹਨ, “ਨਹੀਂ, ਸੁੱਖ ਤਾਂ ਚਾਹੁੰਦਾ ਹਾਂ |' ਮੈਂ ਕਿਹਾ, “ਸੁੱਖ ਥੋੜਾ-ਬਹੁਤ ਘੱਟ ਹੋਏਗਾ ਤਾਂ ਚੱਲੇਗਾ ?' ਤਦ ਉਹ ਕਹੇ, “ਨਹੀਂ ਸੁੱਖ ਤਾਂ ਪੂਰਾ ਹੀ ਚਾਹੀਦਾ ਹੈ | ਤਦ ਮੈਂ ਕਿਹਾ, “ਤਾਂ ਅਸੀਂ ਸੁੱਖ ਦੀ ਹੀ ਗੱਲ ਕਰੀਏ | ਮੋਕਸ਼ ਦੀ ਗੱਲ ਜਾਣ ਦਿਓ | ਮੋਕਸ਼ ਕੀ ਚੀਜ਼ ਹੈ, ਇਹ ਲੋਕ ਸਮਝਦੇ ਹੀ ਨਹੀਂ | ਸ਼ਬਦਾਂ ਵਿੱਚ ਬੋਲੀਏ ਏਨਾ ਹੀ ਹੈ | ਲੋਕ ਏਦਾਂ ਸਮਝਦੇ ਹਨ ਕਿ ਮੋਕਸ਼ ਨਾਂ ਦੀ ਕੋਈ ਜਗ੍ਹਾ ਹੈ ਅਤੇ ਉੱਥੇ ਜਾਣ ਨਾਲ ਸਾਨੂੰ ਮੋਕਸ਼ ਦਾ ਅਨੰਦ ਆਉਂਦਾ ਹੈ ! ਪਰ ਏਦਾਂ ਨਹੀਂ ਹੈ ਇਹ |

Page Navigation
1 ... 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59