________________
38
ਅੰਤ:ਕਰਣ ਦਾ ਸਵਰੂਪ
ਪ੍ਰਸ਼ਨ ਕਰਤਾ : ਆਤਰ-ਧਿਆਨ, ਰੌਧਰ-ਧਿਆਨ ਅਤੇ ਧਰਮ-ਧਿਆਨ ਕੀ ਇਸ ਨੂੰ ਪੁਦਗਲ ਪਰਿਣਤੀ ਕਹਿ ਸਕਦੇ ਹਾਂ?
ਦਾਦਾ ਸ੍ਰੀ : ਹਾਂ, ਉਸਨੂੰ ਪੁਦਗਲ ਪਰਿਣਤੀ ਕਿਹਾ ਜਾਂਦਾ ਹੈ ਅਤੇ ਸ਼ੁਕਲ-ਧਿਆਨ ਉਹ ਸੁਭਾਵਿਕ ਪਰਿਣਤੀ ਹੈ।
ਪ੍ਰਸ਼ਨ ਕਰਤਾ : ਯਾਨੀ ਸ਼ੁਕਲ-ਧਿਆਨ ਉਹ ਆਤਮਾ ਦਾ ਪਰਿਣਾਮ ਹੈ ਨਾ?
ਦਾਦਾ ਸ੍ਰੀ : ਹਾਂ।
ਪ੍ਰਸ਼ਨ ਕਰਤਾ : ਸ਼ੁਕਲ-ਧਿਆਨ ਹੋਵੇ ਤਾਂ ਉਸ ਵਿੱਚੋਂ ਜੋ ਕਰਮ ਹੋਣਗੇ ਉਹ ਚੰਗੇ ਹੋਣਗੇ। ਅਤੇ ਧਰਮ-ਧਿਆਨ ਵਿੱਚ ਹੋਵੇ ਤਾਂ ਉਸ ਵਿੱਚ ਥੋੜੇ ਘੱਟ ਚੰਗੇ ਕਰਮ ਹੋਣਗੇ, ਕੀ ਇਹ ਸਹੀ ਹੈ? | ਦਾਦਾ ਸ੍ਰੀ : ਸ਼ੁਕਲ-ਧਿਆਨ ਹੋਵੇ ਤਾਂ ਮਿਕ ਮਾਰਗ ਵਿੱਚ ਕਰਮ ਹੁੰਦੇ ਹੀ ਨਹੀਂ। ਅਕ੍ਰਮ ਮਾਰਗ ਵਿੱਚ ਹਾਂ ਇਸ ਲਈ ਹੁੰਦੇ ਹਨ। ਪਰ ਇਸ ਵਿੱਚ ਖੁਦ ਕਰਤਾ ਹੋ ਕੇ ਨਹੀਂ ਹੁੰਦਾ, ਨਿਕਾਲੀ ਭਾਵ ਨਾਲ ਹੁੰਦਾ ਹੈ। ਇਹ ਤਾਂ ਕਰਮ ਖਤਮ ਕੀਤੇ ਬਗੈਰ ‘ਗਿਆਨ ਪ੍ਰਾਪਤ ਹੋ ਗਿਆ ਹੈ ਨਾ!
ਰਾਗ-ਦਵੇਸ਼ ਖਤਮ ਕਰਨ ਦੇ ਲਈ ਧਿਆਨ ਨਹੀਂ ਕਰਨਾ ਹੈ, ਸਿਰਫ਼ ਵੀਰਾਗ ਵਿਗਿਆਨ ਨੂੰ ਜਾਣਨਾ ਹੈ।
ਈਗੋਇਜ਼ਮ ਦਾ ਅਸਤ ਕਿਵੇਂ? ਤੁਹਾਨੂੰ ਟੈਂਪਰੇਰੀ ਰਿਲੀਫ ਚਾਹੀਦੀ ਹੈ ਜਾਂ ਪਰਮਾਨੈਂਟ ਰਿਲੀਫ ਚਾਹੀਦੀ
ਹੈ?
ਪ੍ਰਸ਼ਨ ਕਰਤਾ : ਪਰਮਾਨੈਂਟ।
ਦਾਦਾ ਸ੍ਰੀ : ਤਾਂ “ਮੈਂ ਚੰਦੂਭਾਈ ਹਾਂ ਉਹ ਕਦੋਂ ਤੱਕ ਚੱਲੇਗਾ? ਉਸਦਾ ਵਿਸ਼ਵਾਸ ਕਿੰਨਾ ਟਾਈਮ ਚੱਲੇਗਾ? ਨਾਮ ਦਾ ਕੀ ਭਰੋਸਾ? ਦੇਹ ਦਾ ਕੀ ਭਰੋਸਾ? ਅਸੀਂ ਖੁਦ ਕੌਣ ਹਾਂ, ਉਸਦੀ ਤਲਾਸ਼ ਤਾਂ ਕਰਨੀ ਚਾਹੀਦੀ ਹੈ ਨਾ?