________________
ਦੀ ਭੁੱਲ ਹੋਵੇਗੀ, ਉਸੇ ਨੂੰ ਫ਼ੜੇਗਾ । ਇਹ ਕਾਨੂੰਨ ਐਗਜੈਕਟ ਹੈ ਅਤੇ ਉਸ ਵਿੱਚ ਕੋਈ ਪਰਿਵਰਤਨ ਕਰ ਹੀ ਨਹੀਂ ਸਕਦਾ । ਜਗਤ ਵਿੱਚ ਇਹੋ ਜਿਹਾ ਕੋਈ ਕਾਨੂੰਨ ਨਹੀਂ ਹੈ ਕਿ ਜੋ ਕਿਸੇ ਨੂੰ ਭੋਗਵਟਾ (ਸੁੱਖ-ਦੁੱਖ ਦਾ ਅਸਰ) ਦੇ ਸਕੇ !
ਸਾਡੀ ਕੁਝ ਭੁੱਲ ਹੋਵੇਗੀ ਤਾਂ ਹੀ ਸਾਹਮਣੇ ਵਾਲਾ ਕਹੇਗਾ ਨਾ ? ਇਸ ਲਈ ਭੁੱਲ ਨੂੰ ਖਤਮ ਕਰ ਦਿਓ ਨਾ ! ਇਸ ਜਗਤ ਵਿੱਚ ਕੋਈ ਜੀਵ ਕਿਸੇ ਵੀ ਜੀਵ ਨੂੰ ਤਕਲੀਫ਼ ਨਹੀਂ ਦੇ ਸਕਦਾ, ਇਸ ਤਰ੍ਹਾਂ ਦਾ ਸਵਤੰਤਰ ਹੈ ਅਤੇ ਜੋ ਤਕਲੀਫ਼ ਦਿੰਦਾ ਹੈ ਉਹ ਪਹਿਲਾਂ ਜੋ ਦਖ਼ਲ-ਅੰਦਾਜ਼ੀ ਕੀਤੀ ਸੀ ਉਸ ਦਾ ਨਤੀਜਾ ਹੈ । ਇਸ ਲਈ ਭੁੱਲ ਨੂੰ ਖਤਮ ਕਰ ਦੇਵੋ ਫਿਰ ਹਿਸਾਬ ਨਹੀਂ ਰਹੇਗਾ।
ਜਗਤ ਦੁੱਖ ਭੋਗਣ ਦੇ ਲਈ ਨਹੀਂ ਹੈ, ਸੁੱਖ ਭੋਗਣ ਦੇ ਲਈ ਹੈ । ਜਿਸਦਾ ਜਿੰਨਾ ਹਿਸਾਬ ਹੋਵੇਗਾ ਓਨਾਂ ਹੀ ਹੁੰਦਾ ਹੈ । ਕੁਝ ਲੋਕ ਸਿਰਫ ਸੁੱਖ ਹੀ ਭੋਗਦੇ ਹਨ, ਉਹ ਕਿਸ ਤਰ੍ਹਾਂ ? ਕੁਝ ਲੋਕ ਸਿਰਫ਼ ਦੁੱਖ ਹੀ ਭੋਗਦੇ ਹਨ ਉਹ ਕਿਵੇਂ ? ਖੁਦ ਹੀ ਇਸ ਤਰ੍ਹਾਂ ਦਾ ਹਿਸਾਬ ਲੈ ਕੇ ਆਇਆ ਹੈ ਇਸ ਲਈ। ਜਿਹੜੇ ਦੁੱਖ ਖੁਦ ਨੂੰ ਭੁਗਤਣੇ ਪੈਂਦੇ ਹਨ ਉਹ ਖੁਦ ਦਾ ਹੀ ਦੋਸ਼ ਹੈ, ਕਿਸੇ ਦੂਸਰੇ ਦਾ ਨਹੀਂ ਹੈ। ਜਿਹੜਾ ਦੁੱਖ ਦਿੰਦਾ ਹੈ, ਉਹ ਉਸਦੀ ਭੁੱਲ ਨਹੀਂ ਹੈ। ਜੋ ਦੁੱਖ ਦਿੰਦਾ ਹੈ, ਉਸਦੀ ਭੁੱਲ ਸੰਸਾਰ ਵਿੱਚ ਅਤੇ ਜੋ ਉਸ ਨੂੰ ਭੁਗਤਦਾ ਹੈ, ਉਸਦੀ ਭੁੱਲ ਭਗਵਾਨ ਦੇ ਨਿਯਮ ਵਿੱਚ ਹੁੰਦੀ ਹੈ।
| ਨਤੀਜਾ ਖੁਦ ਦੀ ਹੀ ਭੁੱਲ ਦਾ ਜਦੋਂ ਕਦੇ ਵੀ ਸਾਨੂੰ ਕੁਝ ਵੀ ਭੁਗਤਣਾ ਪੈਂਦਾ ਹੈ, ਉਹ ਆਪਣੀ ਹੀ ਭੁੱਲ ਦਾ ਪਰਿਣਾਮ (ਨਤੀਜਾ) ਹੈ | ਆਪਣੀ ਭੁੱਲ ਤੋਂ ਬਿਨਾਂ ਸਾਨੂੰ ਭੁਗਤਣਾ ਨਹੀਂ ਪੈਂਦਾ । ਇਸ ਜਗਤ ਵਿੱਚ ਇਹੋ ਜਿਹਾ ਕੋਈ ਵੀ ਨਹੀਂ ਹੈ ਕਿ ਜੋ ਸਾਨੂੰ ਸ਼ਮਾਤਰ (ਥੋੜਾ ਜਿਹਾ ਵੀ) ਦੁੱਖ ਦੇ ਸਕੇ ਅਤੇ ਜੇ ਕੋਈ ਦੁੱਖ ਦੇਣ ਵਾਲਾ ਹੈ, ਤਾਂ ਉਹ ਆਪਣੀ ਹੀ ਭੁੱਲ ਹੈ। ਸਾਹਮਣੇ ਵਾਲੇ ਦਾ ਦੋਸ਼ ਨਹੀਂ ਹੈ, ਉਹ ਤਾਂ ਨਿਮਿਤ ਹੈ। ਇਸ ਲਈ ‘ਭੁਗਤੇ ਉਸੇ ਦੀ ਭੁੱਲ ॥
ਕੋਈ ਪਤੀ ਅਤੇ ਪਤਨੀ ਆਪਸ ਵਿੱਚ ਬਹੁਤ ਝਗੜ ਰਹੇ ਹੋਣ ਅਤੇ ਜਦੋਂ ਦੋਵੇਂ ਸੌ ਜਾਣ, ਫਿਰ ਤੁਸੀਂ ਚੁੱਪ-ਚਾਪ ਦੇਖਣ ਜਾਓ ਤਾਂ ਪਤਨੀ ਗੂੜ੍ਹੀ ਨੀਂਦ ਵਿੱਚ ਸੌਂ ਰਹੀ ਹੁੰਦੀ ਹੈ ਅਤੇ ਪਤੀ ਬਾਰ-ਬਾਰ ਕਰਵਟਾਂ ਬਦਲ ਰਿਹਾ ਹੁੰਦਾ ਹੈ, ਤਾਂ ਤੁਸੀਂ ਸਮਝ ਲੈਣਾ ਕਿ ਪਤੀ
55