________________
ਭਗਵਾਨ ਦੇ ਦਰ ਤੇ ਕਿਵੇਂ ਹੁੰਦਾ ਹੈ ? ਭਗਵਾਨ ਨਿਆਂ ਸਰੂਪ ਨਹੀਂ ਹੈ ਅਤੇ ਭਗਵਾਨ ਅਨਿਆਂ ਸਰੂਪ ਵੀ ਨਹੀਂ ਹੈ। ਕਿਸੇ ਨੂੰ ਦੁੱਖ ਨਾ ਹੋਵੇ, ਇਹੀ ਭਗਵਾਨ ਦੀ ਭਾਸ਼ਾ ਹੈ। ਨਿਆਂ-ਅਨਿਆਂ ਤਾਂ ਲੋਕਭਾਸ਼ਾ ਹੈ।
ਚੋਰ, ਚੋਰੀ ਕਰਨ ਨੂੰ ਧਰਮ ਮੰਨਦਾ ਹੈ, ਦਾਨੀ, ਦਾਨ ਦੇਣ ਨੂੰ ਧਰਮ ਮੰਨਦਾ ਹੈ । ਇਹ ਲੋਕਭਾਸ਼ਾ ਹੈ, ਭਗਵਾਨ ਦੀ ਭਾਸ਼ਾ ਨਹੀਂ ਹੈ । ਭਗਵਾਨ ਦੇ ਇੱਥੇ ਐਸਾ-ਵੈਸਾ ਕੁਝ ਹੈ ਹੀ ਨਹੀਂ । ਭਗਵਾਨ ਦੇ ਇੱਥੇ ਤਾਂ ਏਨਾ ਹੀ ਹੈ ਕਿ, “ਕਿਸੇ ਜੀਵ ਨੂੰ ਦੁੱਖ ਨਾ ਹੋਵੇ, ਉਹੀ ਸਾਡੀ ਆਗਿਆ ਹੈ !
ਨਿੱਜਦੋਸ਼ ਦਿਖਾਵੇ ਅਨਿਆਂ | ਸਿਰਫ਼ ਖੁਦ ਦੇ ਦੋਸ਼ ਦੇ ਕਾਰਣ ਸਾਰਾ ਜਗਤ ਅਨਿਯਮਿਤ ਲੱਗਦਾ ਹੈ। ਜਗਤ ਇੱਕ ਪਲ ਦੇ ਲਈ ਵੀ ਕਦੇ ਨਿਯਮ ਰਹਿਤ ਹੋਇਆ ਹੀ ਨਹੀਂ । ਬਿਲਕੁਲ ਨਿਆਂ ਵਿੱਚ ਹੀ ਰਹਿੰਦਾ ਹੈ। ਇੱਥੇ ਦੀ ਅਦਾਲਤ ਦੇ ਨਿਆਂ ਵਿੱਚ ਫ਼ਰਕ ਪੈ ਜਾਵੇ, ਉਹ ਗਲਤ ਨਿਕਲੇ ਪਰ ਇਸ ਕੁਦਰਤ ਦੇ ਨਿਆਂ ਵਿੱਚ ਫ਼ਰਕ ਨਹੀਂ ਹੁੰਦਾ।
ਅਤੇ ਇੱਕ ਸਕਿੰਟ ਦੇ ਲਈ ਵੀ ਨਿਆਂ ਵਿੱਚ ਫ਼ਰਕ ਨਹੀਂ ਹੁੰਦਾ। ਜੇ ਅਨਿਆਂ ਹੁੰਦਾ ਤਾਂ ਕੋਈ ਮੋਕਸ਼ ਵਿੱਚ ਜਾਂਦਾ ਹੀ ਨਹੀਂ। ਇਹ ਤਾਂ ਕਹਿੰਦੇ ਹਨ ਕਿ ਚੰਗੇ ਲੋਕਾਂ ਨੂੰ ਪਰੇਸ਼ਾਨੀਆਂ ਕਿਉਂ ਆਉਂਦੀਆਂ ਹਨ ? ਪਰ ਲੋਕ, ਇਸ ਤਰ੍ਹਾਂ ਦੀਆਂ ਕੋਈ ਪਰੇਸ਼ਾਨੀਆਂ ਪੈਦਾ ਨਹੀਂ ਕਰ ਸਕਦੇ। ਕਿਉਂਕਿ ਖੁਦ ਜੇ ਕਿਸੇ ਗੱਲ ਵਿੱਚ ਦਖਲ ਨਾ ਕਰੇ ਤਾਂ ਕੋਈ ਤਾਕਤ ਇਹੋ ਜਿਹੀ ਨਹੀਂ ਹੈ ਕਿ ਜੋ ਤੁਹਾਡਾ ਨਾਮ ਦੇਵੇ। ਖੁਦ ਨੇ ਦਖ਼ਲ ਕੀਤੀ ਹੈ ਇਸ ਲਈ ਇਹ ਸਭ ਖੜਾ ਹੋ ਗਿਆ ਹੈ।
ਜਗਤ ਨਿਆਂ ਸਰੂਪ ਇਹ ਜਗਤ ਗੱਪ ਨਹੀਂ ਹੈ । ਜਗਤ ਨਿਆਂ ਸਰੂਪ ਹੈ । ਕੁਦਰਤ ਨੇ ਕਦੇ ਵੀ ਬਿਲਕੁੱਲ, ਅਨਿਆਂ ਨਹੀਂ ਕੀਤਾ । ਕੁਦਰਤ ਕਿਤੇ ਆਦਮੀ ਨੂੰ ਕੱਟ ਦਿੰਦੀ ਹੈ, ਐਕਸੀਡੈਂਟ ਹੋ ਜਾਂਦਾ ਹੈ, ਤਾਂ ਉਹ ਸਭ ਨਿਆਂ ਸਰੂਪ ਹੈ। ਨਿਆਂ ਤੋਂ ਬਾਹਰ ਕੁਦਰਤ ਗਈ ਨਹੀਂ। ਇਹ ਬੇਕਾਰ ਹੀ ਨਾਸਮਝੀ ਵਿੱਚ ਕੁਝ ਵੀ ਕਹਿੰਦੇ ਰਹਿੰਦੇ ਹਨ ਅਤੇ ਇਹਨਾਂ ਨੂੰ ਜ਼ਿੰਦਗੀ
51