________________
ਇਹ ਤਾਂ ਕਿੰਨਾ ਸੁੰਦਰ ਕਾਲ ਆਇਆ ਹੈ ! ਭਗਵਾਨ ਦੇ ਸਮੇਂ ਵਿੱਚ ਸਤਿਸੰਗ ਵਿੱਚ ਜਾਣਾ ਹੋਵੇ ਤਾਂ ਪੈਦਲ ਚੱਲਦੇ-ਚੱਲਦੇ ਜਾਣਾ ਪੈਂਦਾ ਸੀ ! ਅਤੇ ਅੱਜ ਤਾਂ ਬੱਸ ਜਾਂ ਟ੍ਰੇਨ ਵਿੱਚ ਬੈਠੇ ਕਿ ਤੁਰੰਤ ਹੀ ਸਤਿਸੰਗ ਵਿੱਚ ਆਇਆ ਜਾ ਸਕਦਾ ਹੈ !!
ਪ੍ਰਤੱਖ ਸਤਿਸੰਗ ਉਹ ਸਰਵਸ੍ਰੇਸ਼ਟ
ਇੱਥੇ ਬੈਠੇ ਹੋਏ ਜੇ ਕੁਝ ਵੀ ਨਾ ਕਰੋ ਫਿਰ ਵੀ ਅੰਦਰ ਪਰਿਵਰਤਨ ਹੁੰਦਾ ਹੀ ਰਹੇਗਾ ਕਿਉਂਕਿ ਸਤਿਸੰਗ ਹੈ, ਸਤਿ ਭਾਵ ਆਤਮਾ ਅਤੇ ਉਸ ਦਾ ਸੰਗ ! ਇਹ ਸਤਿ ਪ੍ਰਗਟ ਹੋ ਚੁੱਕਿਆ ਹੈ, ਤਾਂ ਉਹਨਾਂ ਦੇ ਸੰਗ ਵਿੱਚ ਬੈਠੇ ਹਾਂ ! ਇਹ ਅੰਤਮ ਪ੍ਰਕਾਰ ਦਾ ਸਤਿਸੰਗ ਕਹਾਉਂਦਾ ਹੈ।
ਸਤਿਸੰਗ ਵਿੱਚ ਹਾਜ਼ਿਰ ਰਹਿਣ ਨਾਲ ਇਹ ਸਾਰਾ ਖਾਲੀ ਹੋ ਜਾਵੇਗਾ ਕਿਉਂਕਿ ਹਾਜ਼ਿਰ ਰਹਿਣ ਨਾਲ ਸਾਨੂੰ (ਗਿਆਨੀ ਨੂੰ) ਦੇਖਣ ਨਾਲ ਸਾਡੀਆਂ ਡਾਇਰੈਕਟ ਸ਼ਕਤੀਆਂ ਪ੍ਰਾਪਤ ਹੁੰਦੀਆਂ ਹਨ, ਉਸ ਨਾਲ ਜਾਗ੍ਰਿਤੀ ਇੱਕਦਮ ਵੱਧ ਜਾਂਦੀ ਹੈ। ਸਤਿਸੰਗ ਵਿੱਚ ਰਹਿ ਸਕੀਏ ਇਸ ਤਰ੍ਹਾਂ ਕਰਨਾ ਚਾਹੀਦਾ ਹੈ। ‘ਇਸ' ਸਤਿਸੰਗ ਦਾ ਸਾਥ ਰਿਹਾ ਤਾਂ ਕੰਮ ਹੋ ਜਾਵੇਗਾ |
ਕੰਮ ਕੱਢ ਲੈਣਾ ਭਾਵ ਕੀ ? ਜਿੰਨਾ ਹੋ ਸਕੇ ਓਨੇ ਜਿਆਦਾ ਦਰਸ਼ਨ ਕਰਨਾ| ਜਿੰਨਾ ਹੋ ਸਕੇ ਓਨਾ ਸਤਿਸੰਗ ਵਿੱਚ ਆਹਮਣੇ-ਸਾਹਮਣੇ ਲਾਭ ਲੈ ਲੈਣਾ, ਪ੍ਰਤੱਖ ਦਾ ਸਤਿਸੰਗ ਨਾ ਹੋ ਸਕੇ ਤਾਂ ਓਨਾ ਖੇਦ ਰੱਖਣਾ ਅਖੀਰ ਵਿੱਚ ! ਗਿਆਨੀ ਪੁਰਖ ਦੇ ਦਰਸ਼ਨ ਕਰਨਾ ਅਤੇ ਉਹਨਾਂ ਦੇ ਕੋਲ ਸਤਿਸੰਗ ਵਿੱਚ ਬੈਠੇ ਰਹਿਣਾ।
14. ਦਾਦਾ ਦੀ ਪੁਸਤਕ ਅਤੇ ਮੈਗਜ਼ੀਨ ਦਾ ਮਹੱਤਵ
ਆਪਤਵਾਈ, ਕਿਵੇਂ ਕਿਰਿਆਕਾਰੀ !
ਇਹ ‘ਗਿਆਨੀ ਪੁਰਖ’ ਦੀ ਬਾਈ ਹੈ ਅਤੇ ਫਿਰ ਤਾਜ਼ੀ ਹੈ। ਹੁਣ ਦੇ ਪਰਿਆਇ ਹਨ, ਇਸ ਲਈ ਉਸਨੂੰ ਪੜ੍ਹਦੇ ਹੀ ਆਪਣੇ ਸਾਰੇ ਪਰਿਆਇ ਬਦਲਦੇ ਜਾਂਦੇ ਹਨ, ਅਤੇ ਉਵੇਂਉਵੇਂ ਅਨੰਦ ਉਤਪੰਨ ਹੁੰਦਾ ਜਾਂਦਾ ਹੈ। ਕਿਉਂਕਿ ਇਹ ਵੀਤਰਾਗੀ ਬਾਈ ਹੈ । ਰਾਗ-ਦਵੇਸ਼ ਰਹਿਤ ਬਾਣੀ ਹੋਵੇ ਤਾਂ ਕੰਮ ਹੁੰਦਾ ਹੈ ਨਹੀਂ ਤਾਂ ਕੰਮ ਨਹੀਂ ਹੁੰਦਾ। ਭਗਵਾਨ ਦੀ ਬਾਈ
32