SearchBrowseAboutContactDonate
Page Preview
Page 9
Loading...
Download File
Download File
Page Text
________________ ਮੈਂ ਕੌਣ ਹਾਂ ? (1) “ਮੈਂ ਕੌਣ ਹਾਂ ? ਭਿੰਨ, ਨਾਮ ਅਤੇ “ਖੁਦਾ ! ਦਾਦਾ ਸ੍ਰੀ : ਕੀ ਨਾਂ ਹੈ ਤੁਹਾਡਾ ? ਪ੍ਰਸ਼ਨ ਕਰਤਾ : ਮੇਰਾ ਨਾਂ ਚੰਦੂਲਾਲ ਹੈ । ਦਾਦਾ ਸ੍ਰੀ : ਸੱਚਮੁੱਚ ਤੁਸੀਂ ਚੰਦੂਲਾਲ ਹੋ ? ਪ੍ਰਸ਼ਨ ਕਰਤਾ : ਜੀ ਹਾਂ । ਦਾਦਾ ਸ੍ਰੀ : ਚੰਦੂਲਾਲ ਤਾਂ ਤੁਹਾਡਾ ਨਾਂ ਹੈ | ਚੰਦੂਲਾਲ ਤੁਹਾਡਾ ਨਾਂ ਨਹੀਂ ਹੈ ? ਤੁਸੀਂ ‘ਖ਼ੁਦ ਚੰਦੂਲਾਲ ਹੋ ਕਿ ਤੁਹਾਡਾ ਨਾਂ ਚੰਦੂਲਾਲ ਹੈ ? ਪ੍ਰਸ਼ਨ ਕਰਤਾ : ਉਹ ਤਾਂ ਨਾਂ ਹੈ | ਦਾਦਾ ਸ੍ਰੀ : ਹਾਂ, ਤਾਂ ਫਿਰ ‘ਤੁਸੀਂ ਕੌਣ ? ਜੇ ‘ਚੰਦੂਲਾਲ ਤੁਹਾਡਾ ਨਾਂ ਹੈ ਤਾਂ ‘ਤੁਸੀਂ ਕੌਣ ਹੋ ? ਤੁਹਾਡਾ ‘ਨਾਂ ਅਤੇ ‘ਤੁਸੀਂ ਅਲੱਗ ਨਹੀਂ ? ‘ਤੁਸੀਂ ਨਾਂ ਤੋਂ ਅਲੱਗ ਹੋ ਤਾਂ ‘ਤੁਸੀਂ (ਖ਼ੁਦ) ਕੌਣ ਹੋ ? ਇਹ ਗੱਲ ਤੁਹਾਨੂੰ ਸਮਝ ਵਿੱਚ ਆਉਂਦੀ ਹੈ ਨਾ, ਕਿ ਮੈਂ ਕੀ ਕਹਿਣਾ ਚਾਹੁੰਦਾ ਹਾਂ ? “ਇਹ ਮੇਰਾ ਚਸ਼ਮਾ' ਕਹਿਣ ਤੇ ਤਾਂ ਚਸ਼ਮਾ ਅਤੇ ਅਸੀਂ ਵੱਖਰੇ ਹੋਏ ਨਾ ? ਏਦਾਂ ਹੀ ਤੁਸੀਂ (ਖ਼ੁਦ) ਨਾਂ ਤੋਂ ਵੱਖਰੇ ਹੋ, ਇਸ ਤਰ੍ਹਾਂ ਹੁਣ ਨਹੀਂ ਲੱਗਦਾ ? ਜਿਵੇਂ ਕਿ ਦੁਕਾਨ ਦਾ ਨਾਂ ਰੱਖੀਏ ‘ਜਨਰਲ ਵੇਡਰਸ’, ਤਾਂ ਉਹ ਕੋਈ ਗੁਨਾਹ ਨਹੀਂ ਹੈ | ਪਰ ਉਸਦੇ ਸੇਠ ਨੂੰ ਅਸੀਂ ਕਹੀਏ ਕਿ “ਓਏ ! ਜਨਰਲ ਟ੍ਰੇਡਰਸ, ਇੱਥੇ ਆ ” ਤਾਂ ਸੇਠ ਕੀ ਕਹਿਣਗੇ ਕਿ “ਮੇਰਾ ਨਾਂ ਤਾਂ ਜਯੰਤੀਲਾਲ ਹੈ ਅਤੇ ਜਨਰਲ ਟ੍ਰੇਡਰਸ ਤਾਂ ਮੇਰੀ ਦੁਕਾਨ ਦਾ ਨਾਂ ਹੈ | ਅਰਥਾਤ ਦੁਕਾਨ ਦਾ ਨਾਂ ਅਲੱਗ ਅਤੇ ਸੇਠ ਉਸ ਤੋਂ ਅਲੱਗ, ਮਾਲ ਅਲੱਗ, ਸਭ ਅਲੱਗ ਅਲੱਗ ਹੁੰਦਾ ਹੈ ਨਾ ? ਤੁਹਾਨੂੰ ਕੀ ਲੱਗਦਾ ਹੈ
SR No.030123
Book TitleMain Kaun Hoo
Original Sutra AuthorN/A
AuthorDada Bhagwan
PublisherDada Bhagwan Aradhana Trust
Publication Year
Total Pages59
LanguageOther
ClassificationBook_Other
File Size2 MB
Copyright © Jain Education International. All rights reserved. | Privacy Policy