________________
| ਸੰਪਾਦਕੀ ਜੀਵਣ ਵਿੱਚ ਜੋ ਕੁਝ ਵੀ ਸਾਹਮਣੇ ਆਇਆ, ਉਸਦਾ ਪੂਰੀ ਤਰ੍ਹਾਂ ਨਾਲ ਰੀਅਲਾਇਜ਼ੇਸ਼ਨ ਕੀਤੇ ਬਿਨਾਂ ਮਨੁੱਖ ਨੇ ਉਸਨੂੰ ਅਪਣਾਇਆ ਨਹੀਂ ਹੈ | ਸਭ ਦਾ ਰੀਅਲਾਇਜ਼ੇਸ਼ਨ ਕੀਤਾ, ਕੇਵਲ ‘ਸੈਲਫ਼’ ਦਾ ਹੀ ਰੀਅਲਾਇਜ਼ੇਸ਼ਨ ਨਹੀਂ ਕੀਤਾ ਹੈ | ਅਨੰਤ ਜਨਮਾਂ ਤੋਂ ਮੈਂ ਕੌਣ ਹਾਂ? ਉਸਦੀ ਪਹਿਚਾਣ ਹੀ ਅਟਕੀ ਹੋਈ ਹੈ, ਇਸ ਲਈ ਤਾਂ ਇਸ ਭਟਕਣ ਦਾ ਅੰਤ ਨਹੀਂ ਹੁੰਦਾ ! ਉਸਦੀ ਪਹਿਚਾਣ ਕਿਵੇਂ ਹੋਵੇ ?
ਜਿਸਨੂੰ ਖ਼ੁਦ ਦੀ ਪਹਿਚਾਣ ਹੋ ਗਈ ਹੋਵੇ, ਉਹੀ ਵਿਅਕਤੀ ਦੂਜੇ ਵਿਅਕਤੀਆਂ ਨੂੰ ਅਸਾਨੀ ਨਾਲ ਪਹਿਚਾਣ ਕਰਾ ਸਕਦਾ ਹੈ | ਇਹੋ ਜਿਹਾ ਸਮਰਥ ਯਾਅਨੀ ਖੁਦ ‘ਗਿਆਨੀਂ ਹੀ ! ਗਿਆਨੀ ਪੁਰਖ, ਕਿ ਜਿਸਨੂੰ ਇਸ ਸੰਸਾਰ ਵਿੱਚ ਕੁਝ ਵੀ ਜਾਣਨ ਨੂੰ, ਕਿ ਕੁਝ ਵੀ ਕਰਨ ਨੂੰ ਬਾਕੀ ਨਾ ਰਿਹਾ ਹੋਵੇ ਉਹ ! ਇਹੋ ਜਿਹੇ ਗਿਆਨੀ ਪੁਰਖ਼ ਪਰਮ ਪੂਜਨੀਕ ਦਾਦਾਜੀ, ਇਸ ਕਾਲ ਵਿੱਚ ਸਾਡੇ ਵਿੱਚ ਆ ਕੇ, ਸਾਡੀ ਹੀ ਭਾਸ਼ਾ ਵਿੱਚ, ਅਸੀਂ ਸਮਝ ਸਕੀਏ ਇਹੋ ਜਿਹੀ ਸਰਲ ਭਾਸ਼ਾ ਵਿੱਚ, ਹਰ ਕਿਸੇ ਦਾ ਮੂਲ ਪ੍ਰਸ਼ਨ ‘ਮੈਂ ਕੌਣ ਹਾਂ ਦਾ ਹੱਲ ਸਹਿਜ-ਸੁਭਾ ਨਾਲ ਦੱਸ ਦਿੰਦੇ ਹਨ |
| ਏਨਾ ਹੀ ਨਹੀਂ, ਪਰ ਇਹ ਸੰਸਾਰ ਕੀ ਹੈ ? ਕਿਸ ਤਰ੍ਹਾਂ ਚਲ ਰਿਹਾ ਹੈ ? ਕਰਤਾ ਕੌਣ ? ਭਗਵਾਨ ਕੌਣ ਹੈ ? ਮੋਕਸ਼ ਕੀ ਹੈ ? ਗਿਆਨੀ ਪੁਰਖ਼ ਕਿਸ ਨੂੰ ਕਹਿੰਦੇ ਹਨ ? ਸੀਮੰਧਰ ਸੁਆਮੀ ਕੌਣ ਹਨ ? ਸੰਤ, ਗੁਰੂ ਅਤੇ ਗਿਆਨੀ ਪੁਰਖ਼ ਵਿੱਚ ਕੀ ਭੇਦ ਹੈ ? ਗਿਆਨੀ ਨੂੰ ਕਿਸ ਤਰ੍ਹਾਂ ਪਹਿਚਾਣੀਏ ? ਗਿਆਨੀ ਕੀ ਕਰ ਸਕਦੇ ਹਨ ? ਉਸ ਵਿੱਚ ਵੀ ਪਰਮ ਪੂਜਨੀਕ ਦਾਦਾਸ਼ੀ ਦਾ ਅਮ ਮਾਰਗ ਕੀ ਹੈ ? ਮਿਕ ਰੂਪ ਵਿੱਚ ਤਾਂ ਮੋਕਸ਼ ਮਾਰਗ ਉੱਤੇ ਅਨੰਤ ਜਨਮਾਂ ਤੋਂ ਬਚਦੇ ਹੀ ਆਏ ਹਾਂ ਪਰ “ਲਿਫਟ (ਐਲੀਵੇਟਰ) ਜਿਹਾ ਵੀ ਮੋਕਸ਼ ਮਾਰਗ ਵਿੱਚ ਕੁਝ ਹੋ ਸਕਦਾ ਹੈ ਨਾ ? ਅਮ ਮਾਰਗ ਨਾਲ, ਇਸ ਕਾਲ ਵਿੱਚ, ਸੰਸਾਰ ਵਿੱਚ ਰਹਿੰਦੇ ਹੋਏ ਵੀ ਮੋਕਸ਼ ਹੈ ਅਤੇ ਮੋਕਸ਼ ਕਿਸ ਤਰ੍ਹਾਂ ਪ੍ਰਾਪਤ ਕਰਨਾ ਇਸਦੀ ਪੂਰੀ ਤਰ੍ਹਾਂ ਨਾਲ ਸਮਝ ਅਤੇ ਸਹੀ ਦਿਸ਼ਾ ਦੀ ਪ੍ਰਾਪਤੀ ਪਰਮ ਪੂਜਨੀਕ ਦਾਦਾਸ਼ੀ ਨੇ ਕਰਵਾਈ ਹੈ |
‘ਮੈਂ ਕੌਣ ਹਾਂ’ ਦੀ ਪਹਿਚਾਣ ਦੇ ਬਾਅਦ ਕਿਹੋ ਜਿਹਾ ਅਨੁਭਵ ਰਹਿੰਦਾ ਹੈ, ਸੰਸਾਰ ਵਿਹਾਰ ਨਿਭਾਉਂਦੇ ਹੋਏ ਵੀ ਪੂਰਣ ਨਿਰਲੇਪ ਆਤਮ ਸਥਿਤੀ ਦੇ ਅਨੁਭਵ ਵਿੱਚ ਰਿਹਾ ਜਾ ਸਕਦਾ ਹੈ | ਆਧੀ - ਵਿਆਧੀ ਅਤੇ ਉਪਾਧੀ ਵਿੱਚ ਵੀ ਲਗਾਤਾਰ ਸਵੈ ਸਮਾਧੀ ਵਿੱਚ ਰਹਿ ਸਕੇ, ਇਹੋ ਜਿਹੇ ਅਕ੍ਰਮ ਵਿਗਿਆਨ ਦੀ ਪ੍ਰਾਪਤੀ ਦੇ ਬਾਅਦ, ਹਜ਼ਾਰਾਂ ਮਹਾਤਮਾ ਦਾ ਅਨੁਭਵ ਹੈ ! ਇਹਨਾਂ ਸਾਰਿਆਂ ਦੀ ਪ੍ਰਾਪਤੀ ਲਈ ਪ੍ਰਸਤੁਤ ਸੰਕਲਨ ਮੋਕਸ਼ ਪਾਉਣ ਵਾਲਿਆਂ ਦੇ ਲਈ ਮੋਕਸ਼ ਮਾਰਗ ਵਿੱਚ ਪ੍ਰਕਾਸ਼ ਸਤੰਬ ਬਣ ਕੇ ਦਿਸ਼ਾ ਦਿਖਾਵੇ ਇਹੋ ਪ੍ਰਾਰਥਨਾ |
ਡਾ. ਨੀਰੂਭੈਣ ਅਮੀਨ ਦੇ ਜੈ ਸੱਚਿਦਾਨੰਦ