SearchBrowseAboutContactDonate
Page Preview
Page 47
Loading...
Download File
Download File
Page Text
________________ 39 “ਮੈਂ” ਕੌਣ ਹਾਂ ਨਿਜਪਦ, ਨਿਜ ਮਾਂਹੀ ਮਿਲਾ, ਦੂਰ ਭਇਆ ਅਗਿਆਨ | ਪਹਿਲਾਂ ਦੇਹਾਧਿਆਸ ਦਾ ਹੀ ਭਾਨ ਸੀ | ਪਹਿਲਾਂ ਦੇਹਾਧਿਆਸ ਰਹਿਤ ਭਾਨ ਸਾਨੂੰ ਸੀ ਨਹੀਂ | ਉਹ ਅਪੂਰਵ ਭਾਨ, ਉਹ ਆਤਮਾ ਦਾ ਭਾਨ ਸਾਨੂੰ ਹੋਇਆ | ਜੋ ‘ਖ਼ੁਦ’ ਦਾ ਨਿਜਪਦ ਸੀ ਕਿ ਮੈਂ ਚੰਦੂਭਾਈ ਹਾਂ’ ਏਦਾਂ ਬੋਲਦਾ ਸੀ, ਉਹ ‘ਮੈਂ’ ਹੁਣ ਨਿਜ ਮਾਂਹੀ ਬੈਠ ਗਿਆ | ਜੋ ਨਿਜਪਦ ਸੀ, ਉਹ ਨਿਜ ਵਿੱਚ ਬੈਠ ਗਿਆ ਅਤੇ ਜੋ ਅਗਿਆਨ ਸੀ, ‘ਮੈਂ ਚੰਦੂ ਭਾਈ ਹਾਂ’ ਇਹ ਅਗਿਆਨ ਦੂਰ ਹੋ ਗਿਆ | ਇਹ ਦੇਹਾਧਿਆਸ ਕਿਹਾ ਜਾਏਗਾ ! ਜਗਤ ਦੇਹਾਧਿਆਸ (ਕਲਪਨਾ) ਤੋਂ ਮੁਕਤ ਨਹੀਂ ਹੋ ਸਕਦਾ ਅਤੇ ਆਪਣੇ ਸਰੂਪ ਵਿੱਚ ਨਹੀਂ ਰਹਿ ਸਕਦਾ | ਤੁਸੀਂ ਸਰੂਪ ਵਿੱਚ ਰਹੇ ਯਾਅਨੀ ਹੰਕਾਰ ਗਿਆ ਮਮਤਾ ਗਈ | ‘ਮੈਂ ਚੰਦੂਭਾਈ ਹਾਂ’ ਇਹ ਦੇਹਾਧਿਆਸ ਕਹਾਏ ਅਤੇ ‘ਮੈਂ ਸ਼ੁੱਧ ਆਤਮਾ ਹਾਂ’ ਇਹ ਟੀਚਾ ਬੈਠਿਆ, ਤਦ ਤੋਂ ਕਿਸੇ ਤਰ੍ਹਾਂ ਦਾ ਅਧਯਾਸ ਨਹੀਂ ਰਿਹਾ | ਹੁਣ ਕੁਝ ਰਿਹਾ ਨਹੀਂ | ਫਿਰ ਵੀ ਭੁੱਲ-ਚੁੱਕ ਹੋਣ ਤੇ ਥੋੜੀ ਘੁੱਟਣ ਮਹਿਸੂਸ ਹੋਵੇਗੀ | ਸ਼ੁੱਧ ਆਤਮਾ ਪਦ ਸ਼ੁੱਧ ਹੀ ! ਇਹ ‘ਗਿਆਨ’ ਲੈਣ ਤੋਂ ਬਾਅਦ ਪਹਿਲਾਂ ਜੋ ਭਰਮ ਸੀ ਕਿ ‘ਮੈਂ ਕਰਦਾ ਹਾਂ”, ਉਹ ਭਾਨ ਟੁੱਟ ਗਿਆ | ਇਸ ਲਈ ਸ਼ੁੱਧ ਹੀ ਹਾਂ, ਇਹ ਭਾਨ ਰਹਿਣ ਦੇ ਲਈ ‘ਸ਼ੁੱਧ ਆਤਮਾ” ਕਿਹਾ | ਕਿਸੇ ਦੇ ਨਾਲ ਕੁਝ ਵੀ ਹੋ ਜਾਏ, ‘ਚੰਦੂ ਭਾਈ’ ਗਾਲ੍ਹਾਂ ਕੱਢੇ, ਫਿਰ ਵੀ ਤੁਸੀਂ ਸ਼ੁੱਧ ਆਤਮਾ ਹੋ | ਫਿਰ ‘ਸਾਨੂੰ’ ਚੰਦੂਭਾਈ ਨੂੰ ਕਹਿਣਾ ਚਾਹੀਦਾ ਹੈ ਕਿ ‘ਭਰਾਵਾ, ਕਿਸੇ ਨੂੰ ਦੁੱਖ ਪੁੱਜੇ ਇਹੋ ਜਿਹਾ ਅਤਿਕ੍ਰਮਣ ਕਿਉਂ ਕਰਦੇ ਹੋ ? ਇਸ ਲਈ ਪ੍ਰਤਿਕਰਮ ਕਰੋ | ਕਿਸੇ ਨੂੰ ਦੁੱਖ ਪੁੱਜੇ ਇਹੋ ਜਿਹਾ ਕੁਝ ਕਹਿ ਦਿੱਤਾ ਹੋਵੇ, ਉਹ ‘ਅਤਿਕ੍ਰਮਣ ਕੀਤਾ” ਕਿਹਾ ਜਾਏਗਾ | ਉਸਦਾ ਪ੍ਰਤੀਕਰਮਣ ਕਰਨਾ ਚਾਹੀਦਾ ਹੈ | ਪ੍ਰਤੀਕਰਮਣ, ਯਾਅਨੀ ਤੁਹਾਡੀ ਸਮਝ ਵਿੱਚ ਆਏ, ਉਸ ਤਰ੍ਹਾਂ ਉਸਦੀ ਖ਼ਿਮਾ ਮੰਗਈ ਹੈ | ਦੋਸ਼ ਕੀਤਾ ਇਹ ਮੇਰੀ ਸਮਝ ਵਿੱਚ ਆਇਆ ਅਤੇ ਹੁਣ ਫਿਰ ਤੋਂ ਇਹੋ ਜਿਹਾ ਦੋਸ਼ ਨਹੀਂ ਕਰਾਂਗਾ ਇਸ ਤਰ੍ਹਾਂ ਦਾ ਨਿਸ਼ਚੈ ਕਰਨਾ ਚਾਹੀਦਾ ਹੈ | ਇੰਝ ਕੀਤਾ ਉਹ ਗਲਤ
SR No.030123
Book TitleMain Kaun Hoo
Original Sutra AuthorN/A
AuthorDada Bhagwan
PublisherDada Bhagwan Aradhana Trust
Publication Year
Total Pages59
LanguageOther
ClassificationBook_Other
File Size2 MB
Copyright © Jain Education International. All rights reserved. | Privacy Policy