SearchBrowseAboutContactDonate
Page Preview
Page 46
Loading...
Download File
Download File
Page Text
________________ 38 “ਮੈਂ” ਕੌਣ ਹਾਂ ਦਾਦਾ ਸ਼੍ਰੀ : ਹਾਂ | ਫਿਰ ਕਿਹੜਾ ਭਾਵ ਰਹਿੰਦਾ ਹੈ ? ਤੁਹਾਨੂੰ ‘ਮੈਂ ਚੰਦੂਭਾਈ ਹਾਂ’ ਇਹੋ ਜਿਹਾ ਭਾਵ ਹੁੰਦਾ ਹੈ ਕਦੇ ? ਤੁਹਾਨੂੰ ਰਿਅਲੀ ‘ਮੈਂ ਚੰਦੂਭਾਈ ਹਾਂ’ ਇਹੋ ਜਿਹਾ ਭਾਵ ਕੀ ਕਿਸੇ ਦਿਨ ਹੋਇਆ ਸੀ ? ਪ੍ਰਸ਼ਨ ਕਰਤਾ : ਗਿਆਨ ਲੈਣ ਦੇ ਬਾਅਦ ਨਹੀਂ ਹੋਇਆ | ਦਾਦਾ ਸ੍ਰੀ : ਤਦ ਤੁਸੀਂ ਸ਼ੁੱਧਆਤਮਾ ਹੀ ਹੈ | ਮਨੁੱਖ ਨੂੰ ਇੱਕ ਹੀ ਭਾਵ ਰਹਿ ਸਕਦਾ ਹੈ | ਯਾਅਨੀ ‘ਮੈਂ ਸ਼ੁੱਧਆਤਮਾ ਹਾਂ’ ਇਹ ਤੁਹਾਨੂੰ ਨਿਰੰਤਰ ਰਹਿੰਦਾ ਹੀ ਹੈ | ਪ੍ਰਸ਼ਨ ਕਰਤਾ : ਪਰ ਕਈ ਵਾਰੀਂ ਵਿਹਾਰ ਵਿੱਚ ਸ਼ੁੱਧਆਤਮਾ ਦਾ ਖ਼ਿਆਲ ਨਹੀਂ ਰਹਿੰਦਾ | ਦਾਦਾ ਸ੍ਰੀ : ਤਾਂ ‘ਮੈਂ ਚੰਦੂਭਾਈ ਹਾਂ’ ਉਹ ਧਿਆਨ ਰਹਿੰਦਾ ਹੈ ? ਤਿੰਨ ਘੰਟੇ ਸ਼ੁੱਧਆਤਮਾ ਦਾ ਧਿਆਨ ਨਹੀਂ ਰਿਹਾ ਅਤੇ ਤਿੰਨ ਘੰਟੇ ਦੇ ਬਾਅਦ ਪੁੱਛੀਏ, ‘ਤੁਸੀਂ ਚੰਦੂਭਾਈ ਹੋ ਜਾਂ ਸ਼ੁੱਧ ਆਤਮਾ ਹੋ ? ਤਦ ਤੁਸੀਂ ਕੀ ਕਹੋਗੇ ? ਪ੍ਰਸ਼ਨ ਕਰਤਾ : ਸ਼ੁੱਧਆਤਮਾ | ਦਾਦਾ ਸ੍ਰੀ : ਯਾਅਨੀ ਉਹ ਧਿਆਨ ਸੀ ਹੀ । ਇੱਕ ਸੇਠ ਹੋਵੇ, ਉਸਨੇ ਸ਼ਰਾਬ ਪੀ ਰੱਖੀ ਹੋਵੇ, ਉਸ ਸਮੇਂ ਧਿਆਨ ਸਾਰਾ ਚਲਾ ਜਾਏ, ਪਰ ਸ਼ਰਾਬ ਦਾ ਨਸ਼ਾ ਉਤਰਨ ਤੇ... ? ਪ੍ਰਸ਼ਨ ਕਰਤਾ : ਫਿਰ ਜਾਗ੍ਰਿਤ ਹੋ ਜਾਏ | ਦਾਦਾ ਸ੍ਰੀ : ਯਾਅਨੀ ਏਦਾਂ ਹੀ ਇਹ ਵੀ ਦੂਸਰਾ, ਬਾਹਰ ਦਾ ਅਸਰ ਹੈ | ਮੇਰੇ ਪੁੱਛਣ ਤੇ ਕਿ ਅਸਲ ਵਿੱਚ ‘ਚੰਦੂਭਾਈ’ ਹੋ ਕਿ ‘ਸ਼ੁੱਧਆਤਮਾ’ ਹੋ ?ਤੁਸੀਂ ਕਹੋਗੇ ਕਿ ਸ਼ੁੱਧਆਤਮਾ | ਦੂਜੇ ਦਿਨ ਤੁਹਾਡੇ ਤੋਂ ਪੁੱਛਦਾ ਹਾਂ ਕਿ ‘ਤੁਸੀਂ ਅਸਲ ਵਿੱਚ ਕੌਣ ਹੋ ?? ਤਦ ਤੁਸੀਂ ਕਹੋ ਕਿ ‘ਸ਼ੁੱਧਆਤਮਾ’ | ਪੰਜ ਦਿਨਾਂ ਤੱਕ ਮੈਂ ਪੁੱਛਦਾ ਰਹਾਂ, ਇਸਦੇ ਬਾਅਦ ਮੈਂ ਸਮਝ ਜਾਵਾਂ ਕਿ ਤੁਹਾਡੇ ਮੋਕਸ਼ ਦੀ ਚਾਬੀ ਮੇਰੇ ਕੋਲ ਹੈ | ਆਇਆ ਅਪੂਰਵ ਭਾਨ ! ਸ਼੍ਰੀਮਦ ਰਾਜਚੰਦਰ ਜੀ ਕੀ ਕਹਿੰਦੇ ਹਨ ਕਿ, ‘ਸਦਗੁਰੂ ਕੇ ਉਪਦੇਸ਼ ਸੇ ਆਇਆ ਅਪੂਰਵ ਭਾਨ,
SR No.030123
Book TitleMain Kaun Hoo
Original Sutra AuthorN/A
AuthorDada Bhagwan
PublisherDada Bhagwan Aradhana Trust
Publication Year
Total Pages59
LanguageOther
ClassificationBook_Other
File Size2 MB
Copyright © Jain Education International. All rights reserved. | Privacy Policy