SearchBrowseAboutContactDonate
Page Preview
Page 30
Loading...
Download File
Download File
Page Text
________________ 22 ਮੈਂ ਕੌਣ ਹਾਂ ਪਿੱਛੇ ਪਏ ਹੋ ? ਮੋਕਸ਼ ਦੇ ਲਈ ਵੀ ਥੋੜਾ-ਬਹੁਤ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਹੈ ? ਪ੍ਰਸ਼ਨ ਕਰਤਾ : ਕਰਨਾ ਚਾਹੀਦਾ ਹੈ | ਦਾਦਾ ਸ੍ਰੀ : ਅਰਥਾਤ ਸੁਤੰਤਰ ਹੋਣ ਦੀ ਜ਼ਰੂਰਤ ਹੈ ਨਾ ? ਏਦਾਂ ਪਰਾਏ ਵੱਸ ਕਦੋਂ ਤੱਕ ਰਹਿਣਾ ? ਪ੍ਰਸ਼ਨ ਕਰਤਾ : ਸੁਤੰਤਰ ਹੋਣ ਦੀ ਜ਼ਰੂਰਤ ਨਹੀਂ ਹੈ ਪਰ ਸੁਤੰਤਰ ਹੋਣ ਦੀ ਸਮਝ ਦੀ ਜ਼ਰੂਰਤ ਹੈ, ਇਹੋ ਜਿਹਾ ਮੇਰਾ ਵਿਸ਼ਵਾਸ ਹੈ | ਦਾਦਾ ਸ੍ਰੀ : ਹਾਂ, ਉਸੇ ਸਮਝ ਦੀ ਹੀ ਜ਼ਰੂਰਤ ਹੈ | ਉਸੇ ਸਮਝ ਨੂੰ ਅਸੀਂ ਜਾਣ ਲਈਏ ਤਾਂ ਬਹੁਤ ਹੋ ਗਿਆ, ਭਲੇ ਹੀ ਸੁਤੰਤਰ ਨਾ ਹੋ ਸਕੀਏ | ਸੁਤੰਤਰ ਹੋ ਸਕੀਏ ਕਿ ਨਾ ਹੋ ਸਕੀਏ ਉਹ ਉਸਦੇ ਬਾਅਦ ਦੀ ਗੱਲ ਹੈ, ਪਰ ਉਸ ਸਮਝ ਦੀ ਜ਼ਰੂਰਤ ਤਾਂ ਹੈ ਨਾ ? ਪਹਿਲਾਂ ਸਮਝ ਪ੍ਰਾਪਤ ਹੋ ਗਈ, ਤਾਂ ਬਹੁਤ ਹੋ ਗਿਆ | ਸੁਭਾਅ ਵਿੱਚ ਆਉਣ ਲਈ ਮਿਹਨਤ ਨਹੀਂ ! ਮੋਕਸ਼ ਯਾਅਨੀ ਆਪਣੇ ਸੁਭਾਅ ਵਿੱਚ ਆਉਣਾ ਅਤੇ ਸੰਸਾਰ ਯਾਅਨੀ ਆਪਣੇ ਵਿਸ਼ੇਸ਼ ਭਾਵ ਵਿੱਚ ਜਾਣਾ | ਯਾਨੀ ਸੌਖਾ ਕੀ ? ਸੁਭਾਅ ਵਿੱਚ ਰਹਿਣਾ ! ਯਾਨੀ ਮੋਕਸ਼ ਕਠਨ ਨਹੀਂ ਹੁੰਦਾ | ਸੰਸਾਰ ਹਮੇਸ਼ਾਂ ਹੀ ਕਠਨ ਰਿਹਾ ਹੈ | ਮੋਕਸ਼ ਤਾਂ ਖਿਚੜੀ ਬਣਾਉਣ ਤੋਂ ਵੀ ਸੌਖਾ ਹੈ । ਖਿਚੜੀ ਬਣਾਉਣ ਦੇ ਲਈ ਤਾਂ ਲੱਕੜ ਲਿਆਉਣੀ ਪਏ, ਦਾਲ-ਚਾਵਲ ਲਿਆਉਣੇ ਪੈਣ, ਪਤੀਲੀ ਲਿਆਉਣੀ ਪਏ, ਪਾਣੀ ਲਿਆਉਣਾ ਪਏ, ਤਦ ਜਾ ਕੇ ਖਿਚੜੀ ਬਣੇ | ਜਦੋਂ ਕਿ ਮੋਕਸ਼ ਤਾਂ ਖਿਚੜੀ ਤੋਂ ਵੀ ਸੌਖਾ ਹੈ ਪਰ ਮੋਕਸ਼ਦਾਤਾ ਗਿਆਨੀ ਮਿਲਣੇ ਚਾਹੀਦੇ ਹਨ | ਵਰਨਾ ਮੋਕਸ਼ ਕਦੇ ਨਹੀਂ ਹੋ ਸਕਦਾ । ਕਰੋੜਾਂ ਜਨਮ ਲੈਣ ਤੇ ਵੀ ਨਹੀਂ ਹੋਏਗਾ | ਅਨੰਤ ਜਨਮ ਹੋ ਹੀ ਚੁਕੇ ਹਨ ਨਾ ? ਮਿਹਨਤ ਨਾਲ ਮੋਕਸ਼ ਪ੍ਰਾਪਤੀ ਨਹੀ ! ਇਹ ਅਸੀਂ ਕਹਿੰਦੇ ਹਾਂ ਨਾ, ਕਿ ਸਾਡੇ ਕੋਲ ਆ ਕੇ ਮੋਕਸ਼ ਲੈ ਜਾਓ, ਤਦ ਲੋਕ ਮਨ ਵਿੱਚ ਸੋਚਦੇ ਹਨ ਕਿ “ਏਦਾਂ ਦਿੱਤਾ ਗਿਆ ਮੋਕਸ਼ ਕਿਸ ਕੰਮ ਦਾ, ਆਪਣੀ ਮਿਹਨਤ
SR No.030123
Book TitleMain Kaun Hoo
Original Sutra AuthorN/A
AuthorDada Bhagwan
PublisherDada Bhagwan Aradhana Trust
Publication Year
Total Pages59
LanguageOther
ClassificationBook_Other
File Size2 MB
Copyright © Jain Education International. All rights reserved. | Privacy Policy