SearchBrowseAboutContactDonate
Page Preview
Page 29
Loading...
Download File
Download File
Page Text
________________ 27 ਮੈਂ ਕੌਣ ਹਾਂ ਦਾਦਾ ਸ੍ਰੀ : ਉਹਨਾਂ ਦੇ ਉੱਥੇ ਜਾਣਾ, ਅਤੇ ਨਹੀਂ ਜਾਣਾ ਹੋਵੇ ਤਾਂ, ਜਾਣਾ ਜ਼ਰੂਰੀ ਵੀ ਨਹੀਂ ਹੈ | ਅਸੀਂ ਜਾਣਾ ਚਾਹੀਏ ਤਾਂ ਜਾਈਏ ਅਤੇ ਨਾ ਜਾਣਾ ਹੋਵੇ ਤਾਂ ਨਾ ਜਾਈਏ । ਉਹਨਾਂ ਨੂੰ ਦੁੱਖ ਨਾ ਹੋਵੇ, ਇਸ ਦੇ ਲਈ ਜਾਣਾ ਚਾਹੀਦਾ ਹੈ | ਸਾਨੂੰ ਵਿਨੈ ਰੱਖਣਾ ਚਾਹੀਦਾ ਹੈ | ਇੱਥੇ ‘ਆਤਮਗਿਆਨ ਲੈਂਦੇ ਸਮੇਂ ਮੈਨੂੰ ਕੋਈ ਪੁੱਛੇ ਕਿ, “ਹੁਣ ਮੈਂ ਗੁਰੂ ਨੂੰ ਛੱਡ ਦੇਵਾਂ ?' ਤਦ ਮੈਂ ਕਹਾਂ ਕਿ, “ਨਹੀਂ ਛੱਡਣਾ | ਓਏ, ਉਸ ਗੁਰੂ ਦੇ ਪ੍ਰਤਾਪ ਨਾਲ ਤਾਂ ਇੱਥੇ ਪਹੁੰਚ ਸਕਿਆ ਹੈਂ | ਗੁਰੂ ਦੀ ਵਜ੍ਹਾ ਨਾਲ ਮਨੁੱਖ ਕੁਝ ਮਰਿਆਦਾ ਵਿੱਚ ਰਹਿ ਸਕਦਾ ਹੈ । ਗੁਰੂ ਨਾ ਹੋਵੇ ਤਾਂ ਮਰਿਆਦਾ ਵੀ ਨਹੀਂ ਹੋਵੇਗੀ | ਅਤੇ ਗੁਰੂ ਨੂੰ ਕਹਿਣਾ ਚਾਹੀਦਾ ਕਿ ਮੈਨੂੰ ਗਿਆਨੀ ਪੁਰਖ ਮਿਲੇ ਹਨ । ਉਹਨਾਂ ਦੇ ਦਰਸ਼ਨ ਕਰਨ ਜਾਂਦਾ ਹਾਂ | ਕੁਝ ਲੋਕ ਤਾਂ ਆਪਣੇ ਗੁਰੂ ਨੂੰ ਵੀ ਮੇਰੇ ਕੋਲ ਲੈ ਆਉਂਦੇ ਹਨ, ਕਿਉਂਕਿ ਗੁਰੂ ਨੂੰ ਵੀ ਮੋਕਸ਼ ਤਾਂ ਚਾਹੀਦਾ ਹੈ ਨਾ ! ਸੰਸਾਰ ਦਾ ਗਿਆਨ ਵੀ ਗੁਰੂ ਬਿਨਾਂ ਨਹੀਂ ਹੁੰਦਾ ਅਤੇ ਮੋਕਸ਼ ਦਾ ਗਿਆਨ ਵੀ ਗੁਰੂ ਬਿਨਾਂ ਨਹੀਂ ਹੁੰਦਾ | ਵਿਹਾਰ ਦੇ ਗੁਰੂ ‘ਵਿਹਾਰ ਦੇ ਲਈ ਹਨ ਅਤੇ ਗਿਆਨੀ ਪੁਰਖ ‘ਨਿਸ਼ਚੈ’ ਦੇ ਲਈ ਹਨ | ਵਿਹਾਰ ਰਿਲੇਟਿਵ ਹੈ ਅਤੇ ਨਿਸ਼ਚੈ ਰੀਅਲ ਹੈ | ਰਿਲੇਟਿਵ ਦੇ ਲਈ ਗੁਰੂ ਚਾਹੀਦੇ ਅਤੇ ਰੀਅਲ ਲਈ ਗਿਆਨੀ ਪੁਰਖ਼ ਚਾਹੀਦੇ ਹਨ | (7) ਮੋਕਸ਼ ਦਾ ਸਰੂਪ ਕੀ ? ਟੀਚਾ ਕੇਵਲ ਇਹੀ ਹੋਣਾ ਚਾਹੀਦਾ ! ਪ੍ਰਸ਼ਨ ਕਰਤਾ : ਮਨੁੱਖ ਦਾ ਟੀਚਾ ਕੀ ਹੋਣਾ ਚਾਹੀਦਾ ਹੈ ? ਦਾਦਾ ਸ੍ਰੀ : ਮੋਕਸ਼ ਵਿੱਚ ਜਾਣ ਦਾ ਹੀ ! ਇਹੀ ਟੀਚਾ ਹੋਣਾ ਚਾਹੀਦਾ ਹੈ | ਤੁਹਾਨੂੰ ਵੀ ਮੋਕਸ਼ ਵਿੱਚ ਹੀ ਜਾਣਾ ਹੈ ਨਾ ? ਕਿੱਥੋਂ ਤੱਕ ਭਟਕਣਾ ? ਅਨੰਤ ਜਨਮਾਂ ਤੋਂ ਭਟਕ ਭਟਕ ਭਟਕਣ ਵਿੱਚ ਕੁਝ ਬਾਕੀ ਹੀ ਨਹੀਂ ਛੱਡਿਆ ਹੈ ਨਾ ! ਤਿਰਅੰਚ (ਜਾਨਵਰ) ਗਤੀ ਵਿੱਚ, ਮਨੁੱਖ ਗਤੀ ਵਿੱਚ, ਦੇਵ ਗਤੀ ਵਿੱਚ, ਸਭ ਜਗਾ ਭਟਕਦਾ ਹੀ ਰਿਹਾ ਹੈ | ਕਿਸ ਲਈ ਭਟਕਣਾ ਹੋਇਆ ? ਕਿਉਂਕਿ “ਮੈਂ ਕੌਣ ਹਾਂ? ਇਹੀ ਨਹੀਂ ਜਾਇਆ | ਖ਼ੁਦ ਦੇ ਸਰੂਪ ਦੀ ਪਹਿਚਾਣ ਕਰਨੀ ਚਾਹੀਦੀ ਹੈ । ਖ਼ੁਦ ਕੌਣ ਹੈ? ਇਸਦੀ ਪਹਿਚਾਣ ਨਹੀਂ ਕਰਨੀ ਚਾਹੀਦੀ ? ਏਨਾ ਘੁੰਮੇ ਫਿਰ ਵੀ ਨਹੀਂ ਜਾਇਆ ਤੁਸੀਂ ? ਕੇਵਲ ਪੈਸੇ ਕਮਾਉਣ ਦੇ
SR No.030123
Book TitleMain Kaun Hoo
Original Sutra AuthorN/A
AuthorDada Bhagwan
PublisherDada Bhagwan Aradhana Trust
Publication Year
Total Pages59
LanguageOther
ClassificationBook_Other
File Size2 MB
Copyright © Jain Education International. All rights reserved. | Privacy Policy