________________
ਦਾਦਾ ਸ੍ਰੀ : ਤਾਂ ਉਹ ਕਮਜ਼ੋਰੀ ਕਹਾਏਗੀ ਜਾਂ ਬਹਾਦਰੀ ਕਹਾਏਗੀ ? ਪ੍ਰਸ਼ਨ ਕਰਤਾ : ਪਰ ਕਿਸੇ ਜਗ੍ਹਾ ਤੇ ਕ੍ਰੋਧ ਹੋਣਾ ਹੀ ਚਾਹੀਦਾ ਹੈ ! ਦਾਦਾ ਸ੍ਰੀ : ਨਹੀਂ, ਨਹੀਂ । ਕ੍ਰੋਧ ਤਾਂ ਖੁਦ ਹੀ ਇੱਕ ਕਮਜ਼ੋਰੀ ਹੈ। ਕਿਸੇ ਜਗਾ ਕ੍ਰੋਧ ਹੋਣਾ ਹੀ ਚਾਹੀਦਾ ਹੈ, ਇਹ ਤਾਂ ਸੰਸਾਰੀ ਗੱਲ ਹੈ। ਇਹ ਤਾਂ ਖੁਦ ਤੋਂ ਕ੍ਰੋਧ ਜਾਂਦਾ ਨਹੀਂ ਹੈ, ਇਸ ਲਈ ਇੰਝ ਕਹਿੰਦੇ ਹਨ ਕਿ ਕ੍ਰੋਧ ਹੋਣਾ ਹੀ ਚਾਹੀਦਾ ਹੈ !
| ਮਨ ਵੀ ਨਾ ਵਿਗੜੇ, ਉਹ ਬਲਵਾਨ ਪ੍ਰਸ਼ਨ ਕਰਤਾ : ਤਾਂ ਫਿਰ ਮੇਰਾ ਕੋਈ ਅਪਮਾਨ ਕਰੇ ਅਤੇ ਮੈਂ ਸ਼ਾਂਤੀ ਨਾਲ ਬੈਠਾ ਰਹਾਂ ਤਾਂ ਉਹ ਨਿਰਬਲਤਾ ਨਹੀਂ ਕਹਾਏਗੀ ? ਦਾਦਾ ਸ੍ਰੀ : ਨਹੀਂ, ਓ ਹੋ ਹੋ ! ਅਪਮਾਨ ਸਹਿਣ ਕਰਨਾ, ਉਹ ਤਾਂ ਮਹਾਨ ਬਹਾਦਰੀ ਕਹਾਏਗੀ ! ਹੁਣ ਸਾਨੂੰ ਕੋਈ ਗਾਲ੍ਹਾਂ ਕੱਢੇ, ਤਾਂ ਸਾਨੂੰ ਕੁਝ ਵੀ ਨਹੀਂ ਹੋਏਗਾ। ਉਸ ਦੇ ਲਈ ਮਨ ਵੀ ਨਹੀਂ ਵਿਗੜੇਗਾ, ਇਹੀ ਬਲਵਾਨਤਾ ! ਅਤੇ ਨਿਰਬਲਤਾ ਤਾਂ ਇਹ ਸਾਰੇ ਕੂੜ-ਕੁੜ ਕਰਦੇ ਹੀ ਰਹਿੰਦੇ ਹਨ ਨਾ, ਜੀਵ ਮਾਤਰ ਲੜਾਈ-ਝਗੜੇ ਕਰਦੇ ਹੀ ਰਹਿੰਦੇ ਹਨ ਨਾ, ਉਹ ਸਭ ਨਿਰਬਲਤਾ ਕਹਾਏਗੀ। ਯਾਨੀ ਕਿ ਅਪਮਾਨ ਸ਼ਾਂਤੀ ਨਾਲ ਸਹਿਣ ਕਰਨਾ, ਉਹ ਮਹਾਨ ਬਹਾਦਰੀ ਹੈ ਅਤੇ ਇਹੋ ਜਿਹਾ ਅਪਮਾਨ ਇੱਕ ਵਾਰੀਂ ਹੀ ਪਾਰ ਕਰ ਜਾਏ, ਇੱਕ ਸਟੈਂਪ ਲੰਘ ਜਾਏ, ਤਾਂ ਸੌ ਸਟੈਂਪ ਲੰਘਣ ਦੀ ਸ਼ਕਤੀ ਆ ਜਾਂਦੀ ਹੈ। ਤੁਹਾਡੀ ਸਮਝ ਵਿੱਚ ਆਇਆ ਨਾ ? ਸਾਹਮਣੇ ਵਾਲਾ ਜੇ ਬਲਵਾਨ ਹੋਵੇ, ਤਾਂ ਉਸਦੇ ਸਾਹਮਣੇ ਤਾਂ ਜੀਵ-ਮਾਤਰ ਨਿਰਬਲ ਹੋ ਹੀ ਜਾਂਦਾ ਹੈ, ਉਹ ਤਾਂ ਉਸਦਾ ਸੁਭਾਵਿਕ ਗੁਣ ਹੈ। ਪਰ ਜੇ ਨਿਰਬਲ ਮਨੁੱਖ ਸਾਨੂੰ ਛੇੜੇ, ਫਿਰ ਵੀ ਜੇ ਅਸੀਂ ਉਸਨੂੰ ਕੁਝ ਵੀ ਨਾ ਕਰੀਏ, ਤਾਂ ਉਹ ਬਹਾਦਰੀ ਕਹਾਏਗੀ।
ਅਸਲ ਵਿੱਚ ਨਿਰਬਲ ਦੀ ਰੱਖਿਆ ਕਰਨੀ ਚਾਹੀਦੀ ਹੈ ਅਤੇ ਬਲਵਾਨ ਦਾ ਸਾਹਮਣਾ ਕਰਨਾ ਚਾਹੀਦਾ ਹੈ, ਪ੍ਰੰਤੂ ਇਸ ਕਲਜੁਗ ਵਿੱਚ ਇਹੋ ਜਿਹੇ ਲੋਕ ਰਹੇ ਹੀ ਨਹੀਂ ਹਨ ਨਾ ! ਹੁਣ ਤਾਂ ਨਿਰਬਲ ਨੂੰ ਹੀ ਮਾਰਦੇ ਰਹਿੰਦੇ ਹਨ ਅਤੇ ਬਲਵਾਨ ਤੋਂ ਭੱਜਦੇ ਹਨ। ਬਹੁਤ ਘੱਟ ਲੋਕ ਇਹੋ ਜਿਹੇ ਹਨ, ਜਿਹੜੇ ਨਿਰਬਲ ਦੀ ਰੱਖਿਆ ਕਰਨ ਅਤੇ ਬਲਵਾਨ ਦਾ