________________
वेय
ਕੌਣ ਯਾਅਨੀ, “ਮੈਂ ਗਲਤ?” ਪ੍ਰਸ਼ਨ ਕਰਤਾ : ਅਸੀਂ ਸਹੀ ਹੋਈਏ ਫਿਰ ਵੀ ਸਾਨੂੰ ਕਿਸੇ ਨੇ ਗਲਤ ਠਹਿਰਾਇਆ, ਤਾਂ ਅੰਦਰੇ-ਅੰਦਰ ਉਸ ਉੱਤੇ ਕ੍ਰੋਧ ਆਉਂਦਾ ਹੈ। ਤਾਂ ਉਹ ਕ੍ਰੋਧ ਤੁਰੰਤ ਨਾ ਆਵੇ, ਉਸਦੇ ਲਈ ਕੀ ਕਰੀਏ ? ਦਾਦਾ ਸ੍ਰੀ : ਹਾਂ, ਪਰ ਤੁਸੀਂ ਸਹੀ ਹੋਵੋਗੇ ਤਦ ਨਾ ? ਕੀ ਤੁਸੀਂ ਸਹੀ ਹੁੰਦੇ ਹੋ ਅਸਲੀਅਤ ਵਿੱਚ ? ਤੁਸੀਂ ਸਹੀ ਹੋ, ਇਹ ਤੁਹਾਨੂੰ ਕਿਵੇਂ ਪਤਾ ਲੱਗਾ ? ਪ੍ਰਸ਼ਨ ਕਰਤਾ : ਸਾਨੂੰ ਸਾਡਾ ਆਤਮਾ ਕਹਿੰਦਾ ਹੈ ਨਾ, ਕਿ ਅਸੀਂ ਸਹੀ ਹਾਂ। ਦਾਦਾ ਸ੍ਰੀ : ਇਹ ਤਾਂ ਤੁਸੀਂ ਖ਼ੁਦ ਹੀ ਜੱਜ, ਖ਼ੁਦ ਹੀ ਵਕੀਲ, ਅਤੇ ਖ਼ੁਦ ਹੀ ਦੋਸ਼ੀ, ਤਾਂ ਫਿਰ ਤੁਸੀਂ ਸਹੀ ਹੀ ਹੋਵੋਗੇ ਨਾ ? ਤੁਸੀਂ ਫਿਰ ਗਲਤ ਹੋਵੋਗੇ ਹੀ ਨਹੀਂ ਨਾ ? ਸਾਹਮਣੇ ਵਾਲੇ ਨੂੰ ਵੀ ਏਦਾਂ ਹੀ ਹੁੰਦਾ ਹੈ ਕਿ ਮੈਂ ਸਹੀ ਹਾਂ। ਤੁਹਾਨੂੰ ਸਮਝ ਵਿੱਚ ਆਉਂਦਾ ਹੈ?
| ਇਹ ਸਾਰੀਆਂ ਹਨ ਕਮਜ਼ੋਰੀਆਂ ਪ੍ਰਸ਼ਨ ਕਰਤਾ : ਪਰ ਮੈਨੂੰ ਇਹ ਪੁੱਛਣਾ ਸੀ ਕਿ ਅਨਿਆਂ ਦੇ ਲਈ ਚਿੜ ਹੁੰਦੀ ਹੈ, ਉਹ ਤਾਂ ਚੰਗਾ ਹੈ ਨਾ ? ਕਿਸੇ ਗੱਲ ਉੱਤੇ ਸਾਨੂੰ ਸਪਸ਼ਟ ਰੂਪ ਵਿੱਚ ਅਨਿਆਂ ਹੁੰਦਾ ਦਿਖੇ, ਤਦ ਜਿਹੜਾ ਪ੍ਰਕੋਪ ਹੁੰਦਾ ਹੈ, ਉਹ ਠੀਕ ਹੈ ? ਦਾਦਾ ਸ੍ਰੀ : ਏਦਾਂ ਹੈ ਕਿ ਕ੍ਰੋਧ ਅਤੇ ਚਿੜ, ਇਹ ਸਾਰੀਆਂ ਕਮਜ਼ੋਰੀਆਂ ਹਨ, ਸਿਰਫ਼ ਵੀਕਨੈੱਸ ਹਨ, ਪੂਰੇ ਜਗਤ ਦੇ ਕੋਲ ਇਹ ਕਮਜ਼ੋਰੀਆਂ ਹਨ। ਕਿਸੇ ਨੇ ਤੈਨੂੰ ਧਮਕਾਇਆ, ਤਾਂ ਤੂੰ ਪ੍ਰਚੰਡ ਹੋ ਜਾਂਦਾ ਹੈ ਨਾ ? ਪ੍ਰਸ਼ਨ ਕਰਤਾ : ਹਾਂ, ਹੋ ਜਾਂਦਾ ਹਾਂ।