SearchBrowseAboutContactDonate
Page Preview
Page 167
Loading...
Download File
Download File
Page Text
________________ ਸ਼੍ਰੀ ਉਪਾਸਕਦਸ਼ਾਂਗ ਵਿਚ ਆਏ ਮਹਾਪੁਰਸ਼ਾਂ ਦੀ ਜਾਨਕਾਰੀ ਜੰਬੂ ਸਵਾਮੀ — ਆਪ ਦਾ ਜਨਮ ਰਾਜਗ੍ਰਹਿ ਨਗਰ ਵਿਖੇ ਹੋਇਆ । ਆਪ 64 ਕਰੋੜ ਦਾ ਦਹੇਜ ਅਤੇ 8 ਪਤਨੀਆਂ ਨੂੰ ਛਡ ਕੇ ਭਗਵਾਨ ਮਹਾਵੀਰ ਦੇ ਸਿਸ਼ ਸੁਧਰਮਾ ਸਵਾਮੀ ਪਾਸ ਸਾਧੂ ਬਣੇ । ਆਪ ਆਖਰੀ ਕੇਵਲ-ਗਿਆਨੀ ਸਨ । ਅੱਜ ਸਾਰਾ ਜੈਨ ਸਾਹਿਤ ਸੁਧਰਮਾ ਦੇ ਉੱਤਰ ਅਤੇ ਜੰਬੂ ਸਵਾਮੀ ਦੇ ਪ੍ਰਸ਼ਨਾਂ ਦਾ ਸਿੱਟਾ ਹੈ। ਜੰਬੂ ਸਵਾਮੀ ਦੇ ਮਨ ਵਿਚ ਇੱਛਾ ਜਾਗਦੀ ਹੈ ਅਤੇ ਸੁਧਰਮਾਂ ਸਵਾਮੀ ਜੰਬੂ ਸਵਾਮੀ ਨੂੰ ਉਸੇ ਪ੍ਰਕਾਰ ਦਸਦੇ ਹਨ ਜਿਵੇਂ ਉਹਨਾਂ ਭਗਵਾਨ ਮਹਾਵੀਰ ਤੋਂ ਸੁਣਿਆ ਸੀ। ਸੁਧਰਮਾ ਸਵਾਮੀ ਅਤੇ ਜੰਬੂ ਸਵਾਮੀ ਦਾ ਜੈਨ ਸਾਹਿਤ ਵਿਚ ਉਹ ਹ ੀ ਸਥਾਨ ਹੈ ਜੋ ਗੀਤਾ ਵਿਚ ਸ਼੍ਰੀ ਕ੍ਰਿਸ਼ਨ ਅਤੇ ਅਰਜੁਨ ਜੀ ਦਾ ਹੈ। ਜਯੂੰ ਸਵਾਮੀ ਦਾ ਤੱਪ ਅਤੇ ਤਿਆਗ ਮਹਾਨ ਹੈ । ਮਹਾਵੀਰ ਸਵਾਮੀ—ਸ਼ਮਣ, ਮਹਾਵੀਰ ਤੋਂ ਵਰਧਮਾਨ, ਇਹ ਤਿਨ ਨਾਂ 24 ਵੇਂ ਤੀਰਥੰਕਰ ਦੇ ਹਨ ਆਪ ਦਾ ਜਨਮ 599 ਈ. ਯੂ. ਖਤਰੀ ਕੁੰਡ ਗਰਾਮ ਦੇ ਰਾਜਾ ਸਿਧਾਰਥ ਦੇ ਘਰ ਹੋਇਆ, ਆਪ ਦੀ ਮਾਂ ਮਹਾਰਾਣੀ ਤ੍ਰਿਬਲਾ ਸੀ । ਜੋ ਵਸ਼ਾਲੀ ਗਣਤੰਤਰ ਦੇ ਰਾਜ਼ਾ ਚੇਟਕ ਦੀ ਪੁਤਰੀ ਸੀ । ਉਸ ਸਮੇਂ ਦੇ ਭਾਰਤ ਦੇ 8 ਬੜੇ ਰਾਜਾ, ਆਪ ਦੇ ਰਿਸ਼ਤੇਦਾਰ ਸਨ । 30 ਸਾਲ ਦੀ ਉਮਰ ਵਿਚ ਘਰ ਛਡ ਕੇ ਤਪਸਿਆ ਲਈ ਤੁਰ ਪਏ । 12 ਸਾਲ ਦੀ ਕਠੋਰ ਸਾਧਨਾ ਵਿਚ ਸੱਚਾ ਕੇਵਲ ਗਿਆਨ ਪ੍ਰਾਪਤ ਕਰਕੇ ਅਰਿਹੰਤ ਅਤੇ ਤੀਰਥੰਕਰ ਅਖਵਾਏ । ਆਪਨੇ ਅਪਣੇ ਸਮੇਂ ਫੈਲੋ ਵੈਦਿਕ ਅੰਧ ਵਿਸ਼ਵਾਸ, ਬਲੀ ਪ੍ਰਥਾਂ, ਜਾਤਪਾਤ, ਯੱਗ ਆਦਿ ਕਿਆ ਕਾਂਡਾਂ ਵਿਰੁਧ ਅਵਾਜ ਉਠਾਈ। ਇਸਤੱਰੀਆਂ ਅਤੇ ਛੋਟੀ ਜਾਤ ਦੇ ਲੋਕਾਂ ਨੂੰ ਬਰਾਬਰ ਦਾ ਦਰਜਾ ਦਿਤਾ । ਆਪਨੇ ਅਹਿੰਸਾ, ਅਪਰਿਗ੍ਰਹਵਾਦ ਅਤੇ ਅਨੇਕਾਂਤਵਾਦ ਆਦਿ ਸਿਧਾਂਤਾਂ ਦੀ ਸੂਖਮ ਵਿਆਖਿਆ ਦਿਤੀ। ਆਪ ਦੇ ਸਾਧੂਆਂ ਦੀ ਗਿਣਤੀ 14 ਹਜਾਰ ਸ਼ੀ ਅਤੇ ਸਾਧਵੀਆਂ ਦੀ ਗਿਣਤੀ ਅਵਸਥਾ ਵਿਚ ਕੇਵਲ-ਗਿਆਨ ਪ੍ਰਾਪਤ ਕੀਤਾ। 72 ਸਾਲ ਪਾਵਾਪੁਰੀ ਵਿਖੇ ਦੀਵਾਲੀ ਵਾਲੇ ਦਿਨ ਮੁਕਤੀ ਪ੍ਰਾਪਤ ਕੀਤੀ । ਆਪ ਵਾਰੇ ਉਂਝ ਤੇ 45 ਆਗਮਾਂ ਵਿਚ ਹੀ ਸੰਪੂਰਨ ਵਿਆਖਿਆ ਭਰੀ ਪਈ ਹੈ । ਪਰ ਆਪਦਾ ਜੀਵਨ ਕਲਪ 36000 ਸੀ 42 ਸਾਲ ਦੀ ਦੀ ਉਮਰ ਵਿਚ ਆਪਨੇ 124]
SR No.009434
Book TitleUpasak Dashang Sutra
Original Sutra AuthorN/A
AuthorPurushottam Jain, Ravindra Jain
PublisherPurshottam Jain, Ravindra Jain
Publication Year
Total Pages190
LanguagePunjabi
ClassificationBook_Other & agam_upasakdasha
File Size7 MB
Copyright © Jain Education International. All rights reserved. | Privacy Policy