SearchBrowseAboutContactDonate
Page Preview
Page 126
Loading...
Download File
Download File
Page Text
________________ ਤੂੰ ਸ਼ੀਲ ਆਦਿ ਵਰਤ ਨਹੀਂ ਛੱਡਾਂਗਾ ਤਾਂ ਮੈਂ ਤੇਰੇ ਪੁੱਤਰ ਨੂੰ ਮਾਰ ਦੇਵਾਂਗਾ ।141 ਉਸਦੇ ਅਜਿਹਾ ਆਖਣ ਤੇ ਵੀ ਮੈਂ ਨਿਡਰ ਰਿਹਾ ਅਤੇ ਧਰਮ ਧਿਆਨ ਵਿਚ ਸਥਿਰ ਰਿਹਾ 42। | ਜਦ ਉਸ ਨੇ ਮੈਨੂੰ ਨਿਡਰ ਤੇ ਸ਼ਾਤ ਵੇਖਿਆ ਤਾਂ ਉਸਨੇ ਮੈਨੂੰ ਦੂਸਰੀ ਤੇ ਤੀਸਰੀ ਵਾਰ ਅਜਿਹੀ ਧਮਕੀ ਦਿੱਤੀ ਅਤੇ ਕਿਹਾ “ਹੇ ਚੁਲਪਿਤਾ ! ਮਣਾ ਦੇ ਉਪਾਸਕ ! ਮੈਂ ਤੇਰੇ ਸ਼ਰੀਰ ਤੇ ਮਾਸ ਤੇ ਲਹੂ ਦੇ ਛਿਟੇ ਟਾਂਗਾ'' 1143 ਇਸ ਤੋਂ ਬਾਅਦ ਮੈਂ ਅਸਹਿ ਕਸ਼ਟ ਸਹਿੰਦਾ ਰਿਹਾ। ਇਸ ਪ੍ਰਕਾਰ ਉਸਨੇ ਸਾਰਾ ਵਿਰਤਾਂਤ ਆਪਣੀ ਮਾਂ ਨੂੰ ਸੁਣਾਇਆ ਉਸਨੇ ਇਸ ਪ੍ਰਕਾਰ ਮੇਰੇ ਦਰਮਿਆਨੇ ਤੇ ਛੋਟੇ ਪੁਤਰ ਨੂੰ ਮੇਰੇ ਸਾਹਮਣੇ ਮਾਰ ਕੇ ਮੇਰੇ ਸ਼ਰੀਰ ਤੇ ਲਹੂ ਤੇ ਮਾਸ ਸੁਟਿਆ, ਮੈਂ ਇਸ ਅਸਹਿ ਕਸ਼ਟ ਨੂੰ ਸਹਿੰਦਾ ਰਿਹਾ । 144 ਇਸਤੋਂ ਬਾਅਦ ਜਦ ਉਸਨੇ ਮੈਨੂੰ ਨਿਡਰ ਵੇਖ ਕੇ ਚੌਥੀ ਵਾਰ ਕਿਹਾ “ਹੇ ਚਲਨੀਪਿਤਾ ਸ਼੍ਰੋਮਣਾਂ ਦੇ ਉਪਾਸਕ ਜੇ ਤੂੰ ਸ਼ੀਲ ਆਦਿ ਭੰਗ ਨਹੀਂ ਕਰੇਗਾ ਤਾਂ ਮੈਂ ਦੇਵਤੇ ਤੇ ਗੁਰੂ ਦੀ ਤਰਾਂ ਤੇਰੇ ਲਈ ਪੂਜਨ ਯੋਗ ਤੇਰੀ ਮਾਂ ਨੂੰ ਤੇਰੇ ਸਾਹਮਣੇ ਮਾਰ ਦੇਵਾਂਗਾ ਅਤੇ ਤੂੰ ਵੀ ਮੌਤ ਤੋਂ ਪਹਿਲਾਂ ਹੀ ਮਰ ਜਾਵੇਗਾ । 145 ਇਸ ਤੋਂ ਬਾਅਦ ਮੈਂ ਉਸਦੇ ਅਜਿਹਾ ਆਖਣ ਤੇ ਵੀ ਨਿਡਰ ਰਿਹਾ ।1401 ਇਸਤੋਂ ਬਾਅਦ ਉਸਨੇ ਤੇ ਤੀਸਰੀ ਵਾਰ ਕਿਹਾ ਮਣਾਂ ਦੇ ਉਪਾਸਕ ! ਤੂੰ ਅਜ ਮਾਰਿਆ ਜਾਵੇਂਗਾ1461 ਇਸਤੋਂ ਬਾਅਦ ਉਸਦੇ ਦੁਸਰੀ ਤੇ ਤੀਸਰੀ ਵਾਰ ਆਖਣ ਤੇ ਮੈਂ ਸੋਚਣ ਲਗਾ “ਇਹ ਪੁਰਸ਼ ਅਨਾਰੀਆ ਹੈ ਇਸਦੀ ਬੁੱਧੀ ਅਨਾਰੀਆ ਹੈ ਇਸ ਦੇ ਕੰਮ ਅਨਾਰੀਆਂ ਵਾਲੇ ਹਨ ਇਸਨੇ ਮੇਰੇ ਬੜੇ ਦਰਮਿਆਨੇ ਤੇ ਛੋਟੇ ਪੁੱਤਰਾਂ ਨੂੰ ਮਾਰ ਦਿੱਤਾ ਹੈ, ਮੇਰਾ ਸ਼ਰੀਰ ਖੂਨ ਤੇ ਮਾਸ ਨਾਲ ਸੰਝ ਦਿੱਤਾ ਹੈ, ਹੁਣ ਇਹ ਮੇਰੇ ਸਾਹਮਣੇ ਤੈਨੂੰ ਮਾਰਨਾ ਚਾਹੁੰਦਾ ਹੈ ਇਸਲਈ ਇਸ ਨੂੰ ਫੜ ਲੈਣਾਂ ਯੋਗ ਹੈ ਅਜਿਹਾ ਵਿਚਾਰ ਕੇ ਮੈ ਜਿਉਂ ਹੀ ਖੜਾ ਹੋਇਆ ਤਾਂ ਉਹ ਅਕਾਸ਼ ਵਿਚ ਉਡ ਗਿਆ ਮੇਰੇ ਹਥ ਕਮਰੇ ਦਾ ਖੰਬਾ ਰਹਿ ਗਿਆ ਹੈ ।1471 ਇਸਤੋਂ ਬਾਅਦ ਭਦਰਾ ਸਾਰਥਵਾਹੀ ਚੁਲਪਿਤਾ ਸ਼ਮਣਾ ਦੇ ਉਪਾਸਕ ਨੂੰ ਇਸ ਪ੍ਰਕਾਰ ਆਖਣ ਲਗੀ 'ਤੇ ਪੁੱਤਰ ਕੋਈ ਆਦਮੀ ਵੀ ਤੇਰੇ ਬੜੇ ਪੁੱਤਰ ਨੂੰ ਘਰੋਂ ਚੁੱਕ ਕੇ ਨਹੀਂ ਲੈ ਆਇਆ ਨਾ ਹੀ ਤੇਰੇ ਸਾਹਮਣੇ ਉਸ ਨੂੰ ਮਾਰਿਆ ਹੈ ਇਹ ਕਿਸੇ ਨੇ ਤੈਨੂੰ ਦੁਖ ਦਿਤਾ ਹੈ ਤੂੰ ਝੂਠੀ ਘਟਨਾ ਵੇਖੀ ਹੈ । ਕਸ਼ਾਏ ਦੇ ਪੈਦਾ ਹੋਣ ਕਾਰਨ ਤੇਰਾ ਚਿਤ ਡੋਲ ਗਿਆ ਹੈ ਤੂੰ ਉਸ ਆਦਮੀ ਨੂੰ ਫੜਨ ਲਈ ਉਠਿਆ ਇਸ ਲਈ ਤੇਰਾ ਵਰਤ ਨਿਯਮ ਤੇ ਪੌਸ਼ਧ | 76 ]
SR No.009434
Book TitleUpasak Dashang Sutra
Original Sutra AuthorN/A
AuthorPurushottam Jain, Ravindra Jain
PublisherPurshottam Jain, Ravindra Jain
Publication Year
Total Pages190
LanguagePunjabi
ClassificationBook_Other & agam_upasakdasha
File Size7 MB
Copyright © Jain Education International. All rights reserved. | Privacy Policy