SearchBrowseAboutContactDonate
Page Preview
Page 57
Loading...
Download File
Download File
Page Text
________________ ਥਾਂ ਤੋਂ ਦੀਪਾਗਰ ਰੀ ਧਰਮ ਗੱਦੀ ਤੇ ਬੈਛੇ । ਉਸ ਸਮੇਂ ਆਪਨੇ ਕੁਲ 18400 ਘਰਾਂ ਨੂੰ ਜੈਨ ਧਰਮ ਵਿੱਚ ਦੀਖਿਅਤ ਕੀਤਾ । , ਉਸ ਸਮੇਂ ਲੁਧਿਆਣੇ ਦੇ ਸ਼੍ਰੀ ਚੰਦ ਐਸਵਾਲ ਸੇਠ ਦਾ ਭਰਾ ਸਵੱਰਗ ਵਿੱਚ ਦੇਵਤਾ ਸੀ । ਉਸਨੇ ਅਪਣੀ ਦੇਵ ਸ਼ਕਤੀ ਨਾਲ ਆਪਣੇ ਭਰਾ ਨੂੰ ਕਰੋੜਾਂ ਪਤੀ ਬਨਾ ਦਿਤਾ । ਉਹ ਹਰ ਰੋਜ਼ ਆਪਣੇ ਭਰਾ ਨੂੰ ਮਿਲਨ ਆਉਂਦਾ। ਇਕ ਵਾਰ ਜਦ ਉਹ ਨਾ ਆਇਆ ਤਾਂ ਦੇਵਤੇ ਨੇ ਦੱਸਿਆ ਕਿ ਸਮਾਣੇ ਸ਼ਹਿਰ ਵਿਖੇ ਸ੍ਰੀ ਦੇਪਾਗਰ ਸਵਾਮੀ ਤਪਸਿਆ ਕਰ ਰਹੇ ਹਨ । ਸੇਠ ਨੇ ਆਪ ਨੂੰ ਲੁਧਿਆਣੇ ਪਧਾਰਨ ਦੀ ਬੇਨਤੀ ਕੀਤੀ। ਇਥੇ ਆਪ ਪੰਜਾਬ ਦੇ ਪਿੰਡਾਂ ਸ਼ਹਿਰਾਂ ਵਿਚ ਧਰਮ ਪ੍ਰਚਾਰ ਕਰਦੇ ਰਹੇ । ਇਸਤੋਂ ਬਾਅਦ ਪੰਜਾਬ ਵਿਚ ਧਰਮ ਪ੍ਰਚਾਰ ਕਰਨ ਵਾਲੇ ਸ੍ਰੀ ਕਲਿਆਨ ਸੂਰੀ ਹੋਏ । ਜਿਨ੍ਹਾਂ ਦਾ ਸਵਰਗਵਾਸ ਲਾਹੌਰ ਵਿਖੇ ਹੋਇਆ ਇਨ੍ਹਾਂ ਤੋਂ ਬਾਅਦ ਭਰਵਾਂਅਚਾਰਿਆ ਨੇ ਦਿੱਲੀ ਸਮਰਾਟ ਨੂੰ ਪ੍ਰਭਾਵਿਤ ਕਰਕੇ ਜਿੰਨ ਧਰਮ ਦਾ ਪ੍ਰਚਾਰ ਕੀਤਾ ! ਇਸੇ ਵੰਸ ਪ੍ਰੰਪਰਾ ਦੇ ਸ਼੍ਰੀ ਸਦਾਰੰ ਗ ਸੂਰੀ ਨੇ ਵੀ ਬਾਦਸ਼ਾਹ ਨਾਲ ਮੁਲਾਕਾਤ ਕੀਤੀ । ' ਇਨ੍ਹਾਂ ਪਾਨੀਪਤ ਵਿੱਚ ਅਨੇਕਾਂ ਅਗਰਵਾਲ ਪ੍ਰਵਾਰਾਂ ਨੂੰ ਜੈਨ ਧਰਮ ਵਿੱਚ ਦੀਖਿਆ ਦਿੱਤੀ । ਸੰਬਤ 1760 ਨੂੰ ਆਪ ਲਾਹੌਰ ਆਏ । ਆਪਨੇ ਬਾਦਸ਼ਾਹ ਦੇ ਸਾਲੇ ਮਹਾਖਾਨ ਤੋਂ ਜੀਵ ਹੱਤਿਆ ਬੰਦ ਕਰਵਾਈ । ਆਪਦੇ 24 ਚੇਲੇ ਹੋਏ । ਜਿਨ੍ਹਾਂ ਵਿਚ ਸ੍ਰੀ ਆਨੰਦ ਰਾਮ ਜੀ ਬਨੂੜ ਦੇ ਰਹਿਣ ਵਾਲੇ ਸਨ । ਫੇਰ ਪੰਜਾਬ ਵਿੱਚ ਜੈਨ ਧਰਮ ਦਾ ਪ੍ਰਚਾਰ ਕਰਨ ਵਾਲੇ ਜਗਜੀਵਨ ਦਾਸ ਜੀ ਸਨ । ਜਿਨ੍ਹਾਂ ਸਰਸਵਤੀ ਪਤਨ, ਸਰਸਾ, ਹਿਸਾਰ, ਬੁਡਲਾਡਾ, ਦੋਰਾਹਾ, ਸੁਨਾਮ, ਸਮਾਣਾ, ਰੋਪੜ, ਵੈਜਵਾੜਾ, ਰਾਹੋਂ, ਜਾਲੰ ਧਰ, ਗੁਜਰਾਤ (ਪਾਕਿਸਤਾਨ) ਰਾਵਲਪਿੰਡੀ ਅਤੇ ਲਾਹੌਰ ਵਿੱਚ ਧਰਮ ਪ੍ਰਚਾਰ ਕੀਤਾ | ਇਨ੍ਹਾਂ ਇਕ ਮੁਗਲ ਸਾਹਿਬਜਾਦੇ ਦਾ ਇਲਾਜ ਵੀ ਕੀਤਾ । ਅਟੱਕ ਨਦੀ ਵਿੱਚ ਰੁਕੀ ਕਿਸ਼ਤੀ ਪਾਰ ਕੀਤੀ। ਰੋਪੜ ਦੀ ਵਿਰਧ ਔਰਤ ਦਾ ਕੋਹੜ ਦੂਰ ਕੀਤਾ । ਸਰਸਵਤੀ ਪੱਤਨ ਦੇ ਕਰੀਬ ਮਹਮਦ ਹੁਸੈਨ ਦੀ ਜੈਨ ਸਾਧੂਆਂ ਪ੍ਰਤਿ ਘਣਾ ਨੂੰ ਦੂਰ ਕੀਤਾ। ਆਪਦੇ ਅਨੇਕਾਂ ਮੁਸਲਮਾਨ ਭਗਤ ਸਨ | ਸੰਬਤ 1816 ਨੂੰ ਆਪਦਾ ਸਵਰਗਵਾਸ ਹੋ ਗਿਆ। ਇਨ੍ਹਾਂ ਦੇ ਅਠ ਚੇਲੇ ਸਨ । ' ਫਿਰ ਇਸੇ ਗੱਛ ਵਿਚ ਜੈਨ ਧਰਮ ਦਾ ਪ੍ਰਚਾਰ ਕਰਨ ਵਾਲੇ ਪੂਜ ਲਕਸ਼ੀ ਚੰਦ ਜੀ . ਸਨ । ਜਿਨ੍ਹਾਂ ਸੁਨਾਮ, ਪਟਿਆਲਾ, ਅੰਬਾਲਾ, ਧਰਮ (ਕਰ) ਖੇਤਰ, ਰੋਪੜ, ਹੋਸ਼ਿਆਰਪ੍ਰਰ, ਜੇਜੋਂ, ਜਗਰਾਵਾਂ, ਅਮ੍ਰਿਤਸਰ, ਲਾਹੌਰ, ਸਿਆਲਕੋਟ, ਰਾਜਪੁਰਾ, ਰੋਡੀ, ਬੁਡਲਾਡਾ, ਸਰਾ ਨਗਰਾਂ ਵਿੱਚ ਚਮਾਸੇ ਕਰਕੇ ਜੈਨ ਧਰਮ ਦਾ ਪ੍ਰਚਾਰ ਕੀਤਾ । ਇਸ ਪ੍ਰਕਾਰ ਇਹ ਟਾਵਲੀ ਕਾਫ਼ੀ ਮਹਤੱਵ ਪੂਰਣ ਹੈ ਕਿਉਂਕਿ ਇਹ ਲਿਖੀ ( 30 )
SR No.009423
Book TitlePuratan Punjabi vich Jain Dharm
Original Sutra AuthorN/A
AuthorPurushottam Jain, Ravindra Jain
PublisherPurshottam Jain, Ravindra Jain
Publication Year
Total Pages277
LanguagePunjabi
ClassificationBook_Other
File Size33 MB
Copyright © Jain Education International. All rights reserved. | Privacy Policy