SearchBrowseAboutContactDonate
Page Preview
Page 223
Loading...
Download File
Download File
Page Text
________________ ਸ਼ੀ ਰੂਪ ਚੰਦ ਜੀ ਮਹਾਰਾਜ ਆਪ ਨਵ ਤੇਰਪੰਥ ਦੇ ਸੰਸਥਾਪਕਾਂ ਵਿਚੋਂ ਪ੍ਰਮੁੱਖ ਹਨ । ਆਪ ਦਾ ਜਨਮ : 1996 ਭਾਦੋਂ ਸ਼ੁਕਲਾ 9 ਨੂੰ ਸਰਦਾਰ ਸ਼ਹਿਰ ਰਾਜਸਥਾਨ ਵਿਖੇ ਹੋਇਆ । ਸੰ: 2009 ਕੱਤਕ ਕ੍ਰਿਸ਼ਨਾ 9 ਨੂੰ ਆਪ ਤੇਰਾਪੰਥੀ ਸਾਧੂ ਬਣੇ । ਆਪ ਭਾਰਤੀ ਭਾਸ਼ਾਵਾਂ ਤੋਂ ਛੁੱਟ ਅਨੇਕਾਂ ਵਿਦੇਸ਼ੀ ਭਾਸ਼ਾਵਾਂ ਦੇ ਵਿਦਵਾਨ ਹਨ । ਆਪ ਨੇ ਸਮੁੱਚੇ ਭਾਰਤ ਤੋਂ ਛੁਟ ਨੇਪਾਲ ਵਿਚ ਕੋਈ ਵਾਰ ਧਰਮ ਪ੍ਰਚਾਰ ਕੀਤਾ ਹੈ ਆਪ ਦੀਆਂ 14 ਰਚਨਾਵਾਂ ਹਿੰਦੀ, ਬੰਗਲਾ, ਕੰਨੜ ਆਦਿ ਭਾਸ਼ਾਵਾਂ ਵਿਚ ਛਪ ਚੁੱਕੀਆਂ ਹਨ । ਚੋਟੀ ਦੇ ਨੇਤਾ ਆਪ ਤੋਂ ਪ੍ਰੇਰਣਾ ਲੈਣ ਆਉਂਦੇ ਹਨ । ਬੀ. ਬੀ. ਸੀ. ਰੇਡੀਓ ਤੋਂ ਆਪ ਦੇ ਕਈ ਪ੍ਰੋਗਰਾਮ ਪ੍ਰਸਾਰਿਤ ਹੋ ਚੁਕੇ ਹਨ । ਹੋਰ ਸੰਤਾਂ ਵਿਚ ਮੁਨੀ ਝੂਮਰ ਮਲ, ਨੀ ਸੋਹਨ ਲਾਲ, ਮੁਨੀ ਮਨੋਕ ' ਕੁਮਾਰ* ਸ੍ਰੀ ਪ੍ਰਕਾਸ਼ ਮੁਨੀ, ਮੁਨੀ ਤ ਕੁਮਾਰ, ਮੁਨੀ ਵੀਰ ਵਿਜੈ ਦੇ ਨਾਂ ਪ੍ਰਸਿਧ ਹਨ । ਸਾਰੇ ਸਾਧੂ ਚੰਗੇ ਵਿਦਵਾਨ ਅਤੇ ਧਰਮ ਪ੍ਰਚਾਰਕ ਹਨ । ਨਵ ਤੇਰਾਪੰਥ ਦੇ ਸਾਧਵੀ ਫ਼ਿਰਕਾ ਨਵ ਤੇਰਾ ਪੰਥ ਵਿਚ ਕਾਫੀ ਵਿਦਵਾਨ ਸਾਧਵੀਆਂ ਸ਼ਾਮਲ ਹਨ। ਜਿਨ੍ਹਾਂ ਸਮੁੱਚੇ ਭਾਰਤ ਵਿਚ ਧਰਮ ਪ੍ਰਚਾਰ ਕੀਤਾ ਹੈ । ਇਨ੍ਹਾਂ ਵਿਚੋਂ ਕੁਝ ਸਾਧਵੀਆਂ ਦੀ ਜਾਨਕਾਰੀ ਦੇ ਰਹੇ ਹਾਂ । ਸੰਘ ਪ੍ਰਮੁਖਾ ਵਰਤਣੀ ਸ਼ੀ ਮੌਲਾ ਸ਼ੀ ਜੀ ਆਪ ਜੈਨ ਸਮਾਜ ਦੀ ਮਹਾਨ ਸਾਧਵੀ ਹਨ । ਤੇਰਾਪੰਥ ਪ੍ਰਮੁੱਖ ਸਾਧਵੀ ਕਣਕ ਪ੍ਰਭਾ ਦੀ ਭੈਣ ਹਨ । ਆਪ ਦਾ ਜਨਮ ਲਾਡ ਵਿਖੇ ਹੋਇਆ। 15 ਸਾਲ ਦੀ ਉਮਰ ਵਿਚ ਸੰਸਾਰਿਕ ਸੁਖਾਂ ਨੂੰ ਤਿਆਗ ਕੇ ਜੈਨ ਧਰਮ ਦਾ ਸਾਧਵੀ ਮਾਰਗ ਗ੍ਰਹਿਣ ਕੀਤਾ | ਆਪ ਨੇ ਬਹੁਤ ਭਾਸ਼ਾਵਾਂ ਦਾ ਅਧਿਐਨ ਕੀਤਾ ਹੈ । ਆਪ ਮਹਾਨ ਲੇਖਿਕਾ ਹੋਨ ( ਆਪ ਨੇ ਪੰਜਾਬ ਵਿਚ ਅਚਾਰੀਆ ਸ਼੍ਰੀ ਤੁਲਸੀ ਜੀ ਮਹਾਰਾਜ ਦੇ ਸਮੇਂ ਕਾਫੀ ਪ੍ਰਚਾਰ ਪ੍ਰਸਾਰ ਦਾ ਕੰਮ ਕੀਤਾ । ਆਪ ਕਸ਼ਮੀਰ ਤਕ ਗਏ । ਆਪ ਦੀਆਂ ਭਿੰਨ ਭਿੰਨ ਵਿਸ਼ਿਆਂ ਤੇ 7 ਪੁਸਤਕਾਂ ਛਪ ਚੁਕੀਆਂ ਹਨ । ( 198)
SR No.009423
Book TitlePuratan Punjabi vich Jain Dharm
Original Sutra AuthorN/A
AuthorPurushottam Jain, Ravindra Jain
PublisherPurshottam Jain, Ravindra Jain
Publication Year
Total Pages277
LanguagePunjabi
ClassificationBook_Other
File Size33 MB
Copyright © Jain Education International. All rights reserved. | Privacy Policy