SearchBrowseAboutContactDonate
Page Preview
Page 152
Loading...
Download File
Download File
Page Text
________________ ਆਪ ਨੇ ਗਣਪਤ ਰਾਏ ਜੀ ਮਹਾਰਾਜ ਪਾਸੋਂ ਸੰ: 1944 ਵਿਚ , ਮਾਛੀਵਾੜੇ ਵਿਖੇ ਜੈਨ ਸਾਧੂ ਦੀਖਿਆ ਗ੍ਰਹਿਣ ਕੀਤੀ । ਸਾਧੂ ਬਨਣ ਤੋਂ ਪਹਿਲਾਂ ਆਪ ਨੇ ਆਪਣਾ ਡੇਰਾ ਆਪਣੇ ਇਕ ਸੰਨਿਆਸੀ ਨੂੰ ਸੰਭਾਲ ਦਿੱਤਾ । ਆਪ ਮਹਾਨ ਤਪਸਵੀ, ਬੁਢੇ ਅਤੇ ਨਵੇਂ ਸਾਧੂਆਂ ਦੀ ਸੇਵਾ ਕਰਦੇ ਸਨ । ਉਸ ਸਮੇਂ ਕੋਈ ਛਾਪਾਖਾਨਾ ਨਹੀਂ ਸੀ । ਆਪ ਸ਼ਾਸਤਰਾਂ ਦੀਆਂ ਨਕਲਾਂ ਕਰਕੇ ਸਾਧੂਆਂ ਨੂੰ ਭੇਟ ਕਰਦੇ ਸਨ । ਆਪ ਦੀ ਲਿਖਾਈ ਵੀ ਬਹੁਤ ਸੁੰਦਰ ਸੀ । ਆਪ ਦੀ ਪਰਣਾਂ ਨਾਲ ਅਨੇਕਾਂ ਮਹਾਨ ਆਤਮਾਵਾਂ ਨੇ ਸਾਧੂ ਧਰਮ ਗ੍ਰਹਿਣ ਕੀਤਾ। ਅੰਤ 70 ਸਾਲ ਦੀ ਉਮਰ ਵਿਚ ਆਪ ਜੀ ਦਾ ਸਵਰਗਵਾਸ ਹੋ ਗਿਆਂ । ਆਪ ਦੇ ਦੋ ਚਲੇ ਸਨ । (1) ਸ੍ਰੀ ਸਾਲਗਰਾਮ (2) ਸ੍ਰੀ ਗੋਵਿੰਦ ਰਾਮ । ਮੁਨੀ ਸੀ ਸਾਲਗ ਰਾਮ ਜੀ ਆਪ ਦਾ ਜਨਮ ਧੂਰੀ ਦੇ ਨਜ਼ਦੀਕ ਭੱਦਲਵੱਡ ਵਿਖੇ ਸ਼੍ਰੀ ਕਾਲੂ ਰਾਮ ਦੇ ਘਰ ਸੰ: 1924 ਨੂੰ ਹੋਇਆ । 6 ਸਾਲ ਦੀ ਉਮਰ ਵਿਚ ਪਿੰਡ ਦੇ ਸਕੂਲ ਵਿਚ ਪੜ੍ਹਨ ਬੈਠ ਗਏ । ਪਰ ਆਪ ਬਚਪਨ ਵਿਚ ਪਰਮ ਅਹਿੰਸਕ ਸਨ । ਕੋਈ ਘੜੇ ਜਾਂ ਬਲਦ ਨੂੰ ਮਾਰਦਾ ਤਾਂ ਆਪ ਤੜਫ਼ ਉਠਦੇ ਸਨ । ਇਕ ਵਾਰ ਧੂਰ ਦੇ ਇਕ ਬ੍ਰਾਹਮਣ ਨਾਲ ਆਪ ਦੀ ਦੋਸਤੀ ਹੋ ਗਈ । ਆਪ ਨੇ ਆਪਣੇ ਦੋਸਤ ਤੋਂ ਜੋਤਸ਼ ਸਿੱਖ ਲਿਆ । ਮਾਤਾ ਪਿਤਾ ਦੇ ਲੱਖ ਆਖਣ ਤੇ ਵੀ ਆਪ ਵਿਆਹ ਲਈ ਤਿਆਰ ਨਾ ਹੋਏ । ਵੈਰਾਗ ਦਾ ਕਾਰਨ ਇਕ ਵਾਰ ਆਪ ਆਪਣੇ ਭਰਾ ਨਾਲ ਭੱਦਲਵੱਡ ਆ ਰਹੇ ਸਨ । ਰਸਤੇ ਵਿਚ ਚਿਤਾ ਜਲ ਰਹੀ ਸੀ । ਦੋਵੇਂ ਭਰਾ ਘਬਰਾ ਗਏ । ਸ੍ਰੀ ਸਾਲਗ ਰਾਮ ਪ੍ਰਭੂ ਦਾ ਨਾਂ ਜਪਣ ਲੱਗਾ | ਆਪ ਦਾ ਭਰਾ ਗਸ਼ ਖਾ ਕੇ ਡਿਗ ਪਿਆ ਅਤੇ ਕੁਝ ਦਿਨਾਂ ਬਾਅਦ ਮਰ ਗਿਆ। ਆਪ ਦਾ ਦੂਸਰਾ ਭਰਾ ਅਚਾਨਕ ਬੀਮਾਰ ਹੋ ਗਿਆ ਅਤੇ ਉਹ ਵੀ ਮਰ ਗਿਆ । ਇਨ੍ਹਾਂ ਘਟਨਾਵਾਂ ਨੇ ਆਪ ਦੇ ਦਿਲ ਦਿਮਾਗ ਤੇ ਡੂੰਘਾ ਅਸਰ ਪਾਇਆ | ਆਪ ਨੂੰ ਜਨਮ ਮਰਨ . ਦਾ ਭੇਦ ਸਮਝ ਆ ਗਿਆ । ਆਪ ਨੇ 19 ਸਾਲ ਦੀ ਉਮਰ ਵਿਚ ਆਪਣੇ ਬਾਬਾ ਜੈ ਰਾਮ ਦਾਸ ਪਾਸ ਸੰ: 1946 ਨੂੰ ਖਰੜ (ਜ਼ਿਲਾ ਰੋਪੜ) ਵਿਖੇ ਸਾਧੂ ਦੀਖਿਆ ਗ੍ਰਹਿਣ ਕੀਤੀ । ਆਪ ਨੇ ਜੈਨ ਸਮਾਜ ਨੂੰ ਮਹਾਨ ਅਚਾਰੀਆ ਆਤਮਾ ਰਾਮ ਜੀ ਵਰਗਾ ਚੱਲਾ ਦਿੱਤਾ । ਆਪ ਦਾ ਸਵਰਗਵਾਸ 1996 ਨੂੰ ਹੋ ਗਿਆ । (25)
SR No.009423
Book TitlePuratan Punjabi vich Jain Dharm
Original Sutra AuthorN/A
AuthorPurushottam Jain, Ravindra Jain
PublisherPurshottam Jain, Ravindra Jain
Publication Year
Total Pages277
LanguagePunjabi
ClassificationBook_Other
File Size33 MB
Copyright © Jain Education International. All rights reserved. | Privacy Policy