SearchBrowseAboutContactDonate
Page Preview
Page 151
Loading...
Download File
Download File
Page Text
________________ ਸੰ: 227 ਮਾਘ ਵਦੀ 5 ਨੂੰ ਆਪ ਨੂੰ ਬੰਬਈ ਵਿਖੇ ਅਚਾਰੀਆ ਪਦਵੀ ਪ੍ਰਦਾਨ ਕੀਤੀ ਗਈ । ਆਪ ਅਚਾਰੀਆ ਸਮੁੰਦਰ ਵਿਚੋਂ ਦੀ ਸਵਰਗਵਾਸ ਹੋਣ ਤਕ ਸੰਵਾ ਕਰਦੇ ਰਹੇ । ਆਪ ਨੇ ਅਨੇਕਾਂ ਜੈਨ ਮੰਦਰ ਬਣਵਾਏ ਹਨ । ਅਨੇਕਾਂ ਪੁਰਾਣੇ ਮੰਦਰਾਂ ਦੀ ਮੁਰੰਮਤ ਕਰਵਾਈ ਹੈ । ਅਜ ਕਲ ਆਪ ਗੁਜਰਾਤ ਵਿਖੇ ਧਰਮ ਪ੍ਰਚਾਰ ਕਰ ਰਹੇ ਹਨ । ਆਪ ਜੈਨ ਏਕਤਾ ਦੇ ਕੱਟੜ ਸਮਰਥਕ ਅਤੇ ਸਮਾਜਿਕ ਬੁਰਾਈਆਂ ਵਿਰੁਧ ਲੜਨ ਵਾਲੇ ਅਚਾਰੀਆ ਹਨ । ਅਚਾਰੀਆ ਵਿਜੈ ਕਮਲ ਸੂਰੀ ਆਪ ਬ੍ਰਾਹਮਣ ਜਾਤੀ ਨਾਲ ਸਬੰਧਿਤ ਸਨ ! ਪਹਿਲਾਂ ਆਪ ਉਤਰਾਧ ਲੌਕਾ-ਗੱਛ ਪ੍ਰੰਪਰਾ ਦੀ ਸਰਸਾ ਦੀ ਗੱਦੀ ਦੇ ਪੂਜ ਸਨ । ਫਿਰ ਆਪ ਨੇ ਬਿਸ਼ਨ ਚੰਦ ਜੀ ਮਹਾਰਾਜ ਤੋਂ ਸਵੇਤਾਂਬਰ ਸਥਾਨੈਕ ਵਾਸੀ ਜੈਨ ਦੀਖਿਆ ਲਈ । ਆਪ ਬਿਸ਼ਨਚੰਦ ਆਦਿ 16 ਸਾਧੂਆਂ ਵਿਚੋਂ ਇਕ ਹਨ ਜਿਨ੍ਹਾਂ ਸਥਾਨਕਵਾਸੀ ਪਰੰਪਰਾ ਤਿਆਗ ਕੇ ਮੁਨੀ ਪਰੰਪਰਾ ਗ੍ਰਹਿਣ ਕੀਤੀ । ਆਪ ਮੁਨੀ ਬਿਸ਼ਨਚੰਦ ਦੇ ਚੇਲੇ ਸਨ । ਆਪ ਨੂੰ ਗੁਜਰਾਤ ਮੂਰਤੀ ਪੂਜਕ ਸਿੰਘ ਨੇ ਅਚਾਰੀਆ ਪਦਵੀ ਦਿੱਤੀ । ਆਪ ਨੇ ਅਚਾਰੀਆ ਸ਼੍ਰੀ ਵਿਜੈ , ਨੰਦ ਜੀ ਦੀ ਗੁਜਰਾਂਵਾਲੇ ਵਿਖੇ ਸਮਾਧ ਦਾ ਨੀਂਹ ਪੱਥਰ ਰਖਵਾਇਆ ਸੀ । ਆਪ ਦੇ ਦੋ ਚੇਲੇ ਸਨ । (1) ਲਬਧੀ ਵਿਜੈ (2) ਵੀਰ ਵਿਜੈ । ਆਪ ਨੇ ਮਨੀ ਵੀਰ ਵਜੇ ਦੇ ਚੇਲੇ ਮੁਨੀ ਦਾਨ ਵਿਜੇ ਨੂੰ ਅਚਾਰੀਆ ਪਦਵੀ ਦਿੱਤੀ । ਆਪ ਦੇ ਚੇਲੇ ਅੱਜ ਕੱਲ ਗੁਜਰਾਤ ਵਿਚ ਘੁੰਮ ਰਹੇ ਹਨ । ਸਵਾਮੀ ਬਾਬਾ ਜੈ ਰਾਮ ਦਾਸ ਜੀ ਆਪ ਦਾ ਜਨਮ ਪਿੰਡ ਰੂਪਾਹੇੜੀ ਵਿਖੇ ਸੰ: 1920 ਨੂੰ ਹੋਇਆ। ਆਪ ਦੇ ਪਿਤਾ ਸ੍ਰੀ ਨੌਲੱਖਾ ਮਲ ਅਤੇ ਮਾਤਾ ਸ੍ਰੀਮਤੀ ਭੱਲੀ ਦੇਵੀ ਸਨ । ਬਚਪਨ ਤੋਂ ਹੀ ਆਪ ਨੂੰ ਸੰਸਾਰ ਦੇ ਭੋਗਾਂ ਪ੍ਰਤੀ ਨਫ਼ਰਤੇ ਸੀ . 6 ਸਾਲ ਦੀ ਉਮਰ ਵਿਚ ਸਕੂਲ ਵਿਚ ਦਾਖਲ ਹੋਏ । ਆਪ ਦੇ ਘਰ ਵਾਲੇ ਆਪ ਦਾ ਵਿਆਹ ਕਰਨਾ ਚਾਹੁੰਦੇ ਸਨ। ਪਰ ਆਪ ਨੂੰ ਤਿਆਗ ਨਾਲ ਰੁਚੀ ਮ। ਅਪ ਵੈਦਕ ਸਨਿਆਸੀ ਬਨ ਗਏ । ਜਿਖੇ ਸਾਰੇ ਲੋਕ ਆਪ ਨੂੰ ਬਾਬਾ ਜੀ ਆਖਦੇ ਸਨ । ਆਪ ਦੇ ਡਰ ਰਾਜਪੁਰੇ ਤੋਂ 2 ਮੀਲ ਦੂਰ ਮੀਲਪੁਰ ਵਿਖੇ ਸੀ । ਆਪ ਸਨਿਆਸੀ ਤਾਂ ਬਣ ਗਏ । ਪ੍ਰੰਤੂ ਆਪ ਨੂੰ ਸੱਚ ਗਰੂ ਦੀ ਭਾਲ ਜਾਰੀ ਰੱਖੀ। ਆਪ ਆਪਣੇ ਇਕ ਮਿੱਤਰ ਜੀਵਾਰਾਮ ਬ੍ਰਹਮਣ ਰਾਹੀ ਜੰਨ ਸਾਧੂਆਂ ਦੇ ਸੰਪਰਕ ਵਿਚ ਆਏ । (124).
SR No.009423
Book TitlePuratan Punjabi vich Jain Dharm
Original Sutra AuthorN/A
AuthorPurushottam Jain, Ravindra Jain
PublisherPurshottam Jain, Ravindra Jain
Publication Year
Total Pages277
LanguagePunjabi
ClassificationBook_Other
File Size33 MB
Copyright © Jain Education International. All rights reserved. | Privacy Policy