________________
ਆਗਾਰ ਧਰਮ
ਆਗਾਰ ਧਰਮ ਦੇ ਉਪਾਸ਼ਕ ਦੇ ਲਈ ਭਗਵਾਨ ਨੇ 12 ਵਰਤ ਫਰਮਾਏ ਹਨ ਜੋ ਇਸ ਪ੍ਰਕਾਰ ਹਨ: 1. ਅਹਿੰਸਾ ਅਣੂਵਰਤ 2. ਸੱਚ ਅਣਵਰਤ 3. ਅਸਤੈ ਅਣਵਰਤ 4. ਬ੍ਰਹਮਚਰਜ ਅਣਵਰਤ 5. ਅਪਰਿਗ੍ਰਹਿ ਅਣੂਵਰਤ 6. ਦਿਸ਼ਾ ਪਰਿਮਾਨ ਵਰਤ 7. ਵਸਤੂ ਪਰਿਮਾਨ ਵਰਤ 8. ਅੰਨਰਥ ਦੰਢ ਵਿਰਮਨ ਵਰਤ 9. ਸ਼ਮਾਇਕ 10. ਸੰਵਰ 11. ਪੋਸ਼ਧ 12. ਅਤਿਥੀ ਸੰਵਿਭਾਗ।
| ਆਗਾਰ ਧਰਮ ਦਾ ਉਪਾਸ਼ਕ ਘਰ ਵਿੱਚ ਰਹਿਕੇ ਧਰਮ ਦੀ ਅਰਾਧਨਾ ਕਰਦਾ ਹੈ ਕਿਉਂਕਿ ਉਹ ਘਰ ਦੇ ਬੰਧਨ ਵਿੱਚ ਬੰਨਿਆ ਰਹਿੰਦਾ ਹੈ। ਇਸ ਲਈ ਉਹ ਹਿੰਸਾ, ਝੂਠ ਆਦਿ ਤੋਂ ਪੂਰਨ ਰੂਪ ਵਿੱਚ ਮੁਕਤ ਨਹੀਂ ਹੋ ਸਕਦਾ। ਇਸ ਲਈ ਉਹ ਇਹਨਾਂ ਦਾ ਮੋਟੇ ਰੂਪ ਵਿੱਚ ਤਿਆਗ ਕਰਦਾ ਹੈ। ਉਹ ਮਰਿਆਦਾ ਵਾਲਾ ਅਤੇ ਪ੍ਰਮਾਣਿਤ ਜੀਵਨ ਜਿਉਂਦਾ ਹੈ। ਉਹ ਸਮਾਇਕ, ਸੰਵਰ ਅਤੇ ਪੋਸ਼ਦ ਦੀ ਅਰਾਧਨਾ ਕਰਦਾ ਹੈ। ਸੁਪਾਤਰ ਨੂੰ ਦਾਨ ਦੇਣ ਦੇ ਲਈ ਉਹ ਹਮੇਸ਼ਾ ਤਿਆਰ ਰਹਿੰਦਾ ਹੈ।
ਅਨਗਾਰ ਧਰਮ ਵਿੱਚ ਇਕ ਸਾਧੂ ਇਕ ਤਰ੍ਹਾਂ ਨਾਲ ਅਪਣੀ ਆਤਮਾ ਦੀ ਉਪਾਸਨਾ ਕਰਦਾ ਹੈ। ਜਦੋਂ ਕਿ ਆਗਾਰ ਧਰਮ ਦਾ ਪਾਲਣ ਕਰਨ ਵਾਲਾ ਸ਼ਾਵਕ ਘਰ, ਸਮਾਜ ਅਤੇ ਦੇਸ਼ ਪ੍ਰਤੀ ਫਰਜਾਂ ਦੀ ਪਾਲਣਾ ਕਰਦਾ ਹੈ। ਆਪਣੀ ਆਤਮਾ ਦੀ ਉਪਾਸ਼ਨਾ ਕਰਦਾ ਹੈ, ਆਤਮ ਕਲਿਆਣ ਦੇ ਨਾਲ ਨਾਲ ਪਰਿਵਾਰ ਸਮਾਜ ਅਤੇ ਦੇਸ਼ ਕਲਿਆਣ ਹੀ ਉਸ ਦੇ ਕਰਤਵਾਂ ਦੇ ਘੇਰੇ ਵਿੱਚ ਆ ਜਾਂਦੇ ਹਨ। ਭਗਵਾਨ ਮਹਾਵੀਰ ਦੀ ਮੁੱਖ ਦੇਣ: ਅਹਿੰਸਾ:
ਭਗਵਾਨ ਮਹਾਵੀਰ ਨੇ ਕਿਹਾ, ਅਹਿੰਸਾ ਅਧਿਆਤਮ ਦਾ ਹਮੇਸ਼ਾ ਰਹਿਣ ਵਾਲਾ ਸਿਧਾਂਤ ਹੈ। ਉਹ ਜਿੰਨਾ ਭੂਤ ਕਾਲ ਵਿੱਚ ਸੱਚ ਸੀ, ਉਨ੍ਹਾਂ ਵਰਤਮਾਨ ਵਿੱਚ ਵੀ ਸੱਚ ਹੈ ਅਤੇ ਭਵਿਖ ਵਿੱਚ ਵੀ ਉਨਾ ਸੱਚ ਰਹੇਗਾ ਜਿਨਾ ਭੁਤ ਕਾਲ ਵਿੱਚ ਸੀ। ਸਾਰੇ ਪਾਣੀਆਂ ਨੂੰ ਛੇਦਨ, ਭੇਦਨ ਬੁਰਾ ਲੱਗਦਾ ਹੈ। ਕੋਈ ਵੀ ਜੀਵ ਅਪਣੇ ਲਈ ਦੁੱਖ ਤੇ ਹਿੰਸਾ ਨਹੀਂ ਚਾਹੁੰਦਾ। ਦੁੱਖ ਅਤੇ ਆਤਮ ਹਿੰਸਾ ਹਰ ਪਾਣੀ ਲਈ ਨਾ ਕਰਨਯੋਗ ਹੈ। ਇਸ ਲਈ ਹਿੰਸਾ ਪਾਪ ਹੈ। ਸਾਰੇ ਪ੍ਰਾਣੀਆਂ ਨੂੰ ਸੁਖ ਚੰਗਾ ਲੱਗਦਾ ਹੈ, ਦੁੱਖ ਕੋਈ ਨਹੀਂ ਚਾਹੁੰਦਾ, ਜੀਵਨ ਚੰਗਾ ਲੱਗਦਾ ਹੈ ਮੌਤ ਨਹੀਂ। ਇਸ ਲਈ ਜੀਵ ਨੂੰ ਸੁਖੀ ਜੀਵਨ ਜਿਉਣ ਵਿੱਚ ਸਹਿਯੋਗ ਕਰਨਾ ਅਹਿੰਸਾ ਹੈ। ਗਿਆਨੀ ਹੋਣ ਦਾ ਸਾਰ ਹਿੰਸਾ ਤਿਆਗ ਵਿੱਚ ਹੈ।
32