SearchBrowseAboutContactDonate
Page Preview
Page 31
Loading...
Download File
Download File
Page Text
________________ ਹੋਇਆ ਸੋ ਨਿਆਂ ਵੀ ਨਿਆਂ ਤਾਂ ਸਵੀਕਾਰ ਕਰਨਾ ਹੀ ਪਵੇਗਾ ਨਾ! ਲੋਕ ਸਵੀਕਾਰ ਕਰਦੇ ਹੋਣਗੇ ਕਿ ਨਹੀਂ? ਬੇਸ਼ੱਕ ਇਹੋ ਜਿਹੇ ਬੇਕਾਰ ਦੇ ਯਤਨ ਕਰੀਏ ਪਰ ਜਿਵੇਂ ਦਾ ਸੀ ਉਵੇਂ ਦਾ ਉਵੇਂ ਹੀ ਰਿਹਾ। ਜੇ ਰਾਜੀ ਖੁਸ਼ੀ ਕਰ ਲਿਆ ਹੁੰਦਾ, ਤਾਂ ਕੀ ਬੁਰਾ ਸੀ? ਹਾਂ, ਉਹਨਾਂ ਨੂੰ ਮੂੰਹ ਤੇ ਕਹਿਣ ਦੀ ਜ਼ਰੂਰਤ ਨਹੀਂ ਹੈ, ਨਹੀਂ ਤਾਂ ਫਿਰ ਉਹ ਵਾਪਸ ਉਲਟੇ ਰਸਤੇ ਤੇ ਚਲਣਗੇ। ਮਨ ਵਿੱਚ ਹੀ ਸਮਝ ਲੈਣਾ ਕਿ ‘ਹੋਇਆ ਸੋ ਨਿਆਂ। 24 ਹੁਣ ਬੁੱਧੀ ਦਾ ਪ੍ਰਯੋਗ ਨਹੀਂ ਕਰਨਾ। ਜੋ ਹੁੰਦਾ ਹੈ, ਉਸ ਨੂੰ ਨਿਆਂ ਕਹਿਣਾ। ਇਹ ਤਾਂ ਕਹਿਣਗੇ ਕਿ ‘ਤੈਨੂੰ ਕਿਸ ਨੇ ਕਿਹਾ ਸੀ, ਜੋ ਪਾਣੀ ਗਰਮ ਰੱਖਿਆ?’ ‘ਓਏ, ਹੋਇਆ ਸੋ ਨਿਆਂ!” ਇਹ ਨਿਆਂ ਸਮਝ ਵਿੱਚ ਆ ਜਾਵੇ ਤਾਂ, ‘ਹੁਣ ਮੈਂ ਦਾਅਵਾ ਦਾਇਰ ਨਹੀਂ ਕਰੂੰਗਾ ਕਹਿਣਗੇ। ਕਹਿਣਗੇ ਜਾਂ ਨਹੀਂ ਕਹਿਣਗੇ? ਕੋਈ ਭੁੱਖਾ ਹੋਵੇ, ਉਸਨੂੰ ਅਸੀਂ ਭੋਜਨ ਕਰਨ ਬਿਠਾਈਏ ਅਤੇ ਬਾਅਦ ਵਿੱਚ ਉਹ ਕਹੇ, ‘ਤੁਹਾਨੂੰ ਭੋਜਨ ਕਰਾਉਣ ਲਈ ਕਿਸ ਨੇ ਕਿਹਾ ਸੀ? ਬੇਕਾਰ ਹੀ ਸਾਨੂੰ ਮੁਸੀਬਤ ਵਿੱਚ ਫਸਾ ਦਿੱਤਾ, ਸਾਡਾ ਸਮਾਂ ਵਿਗਾੜ ਦਿੱਤਾ! ਇਸ ਤਰ੍ਹਾਂ ਬੋਲੇ, ਤਾਂ ਅਸੀਂ ਕੀ ਕਰਾਂਗੇ? ਵਿਰੋਧ ਕਰਾਂਗੇ? ਇਹ ਜੋ ਹੋਇਆ, ਉਹੀ ਨਿਆਂ ਹੈ। ਘਰ ਵਿੱਚ, ਦੋ ਵਿੱਚੋਂ ਇੱਕ ਵਿਅਕਤੀ ਬੁੱਧੀ ਚਲਾਉਣਾ ਬੰਦ ਕਰ ਦੇਵੇ ਨਾ ਤਾਂ ਸਭ ਕੁੱਝ ਢੰਗ ਨਾਲ ਚਲਣ ਲੱਗ ਪਵੇਗਾ। ਉਹ ਉਸਦੀ ਬੁੱਧੀ ਚਲਾਏ ਤਾਂ ਫਿਰ ਕੀ ਹੋਵੇਗਾ? ਫਿਰ ਤਾਂ ਰਾਤ ਨੂੰ ਖਾਣਾ ਵੀ ਚੰਗਾ ਨਹੀਂ ਲੱਗੇਗਾ। ਬਰਸਾਤ ਨਹੀਂ ਵਰਸਦੀ, ਉਹੀ ਨਿਆਂ ਹੈ। ਤਾਂ ਕਿਸਾਨ ਕੀ ਕਹੇਗਾ? ‘ਭਗਵਾਨ ਅਨਿਆਂ ਕਰ ਰਿਹਾ ਹੈ।” ਉਹ ਆਪਣੀ ਨਾਸਮਝੀ ਨਾਲ ਬੋਲਦਾ ਹੈ। ਇਸ ਨਾਲ ਕੀ ਬਰਸਾਤ ਹੋਣ ਲੱਗੇਗੀ? ਨਹੀਂ ਵਰਸਦਾ, ਉਹੀ ਨਿਆਂ ਹੈ। ਜੇ ਹਮੇਸ਼ਾ ਬਰਸਾਤ ਵਰਸੇ ਨਾ, ਹਰ ਸਾਲ ਬਰਸਾਤ ਚੰਗੀ ਹੋਵੇ ਤਾਂ ਬਰਸਾਤ ਦਾ ਉਸ ਵਿੱਚ ਕੀ ਨੁਕਸਾਨ ਹੋਣ ਵਾਲਾ ਸੀ? ਇੱਕ ਜਗ੍ਹਾ ਤੇ ਬਰਸਾਤ ਬਹੁਤ ਜ਼ੋਰ ਨਾਲ ਧੂਮ-ਧੜਾਕਾ ਕਰਕੇ ਬਹੁਤ ਪਾਣੀ ਵਰਸਾ ਦਿੰਦੀ
SR No.034341
Book TitleWhatever Has Happened Is Justice Punjabi
Original Sutra AuthorN/A
AuthorDada Bhagwan
PublisherDada Bhagwan Aradhana Trust
Publication Year
Total Pages40
LanguagePunjabi
ClassificationBook_Other
File Size11 MB
Copyright © Jain Education International. All rights reserved. | Privacy Policy