SearchBrowseAboutContactDonate
Page Preview
Page 22
Loading...
Download File
Download File
Page Text
________________ ਹੋਇਆ ਸੋ ਨਿਆਂ | ਯਾਨੀ ਕਿ ਜੋ ਹੋਇਆ, ਉਹੀ ਨਿਆਂ। ਨਿਰਵਿਕਲਪ ਬਣਨਾ ਹੈ ਤਾਂ, ਹੋਇਆ ਸੋ ਨਿਆਂ। ਵਿਕਲਪੀ ਬਣਨਾ ਹੈ ਤਾਂ ਨਿਆਂ ਲੱਭੋ। ਭਗਵਾਨ ਬਣਨਾ ਹੋਵੇ ਤਾਂ ਜੋ ਹੋਇਆ ਸੋ ਨਿਆਂ, ਅਤੇ ਭਟਕਣਾ ਹੋਵੇ ਤਾਂ ਨਿਆਂ ਲੱਭਦੇ ਹੋਏ ਨਿਰੰਤਰ ਭਟਕਦੇ ਰਹੋ। ਲੋਭੀ ਨੂੰ ਖਟਕੇ ਨੁਕਸਾਨ ਇਹ ਜਗਤ ਗੱਪ ਨਹੀਂ ਹੈ। ਜਗਤ ਨਿਆਂ ਸਵਰੂਪ ਹੈ। ਕੁਦਰਤ ਨੇ ਕਦੇ ਵੀ ਬਿਲਕੁਲ, ਅਨਿਆਂ ਨਹੀਂ ਕੀਤਾ। ਕੁਦਰਤ ਕਿਤੇ ਆਦਮੀ ਨੂੰ ਕੱਟ ਦਿੰਦੀ ਹੈ, ਐਕਸੀਡੈਂਟ ਹੋ ਜਾਂਦਾ ਹੈ, ਤਾਂ ਉਹ ਸਭ ਨਿਆਂ ਸਵਰੂਪ ਹੈ। ਨਿਆਂ ਤੋਂ ਬਾਹਰ ਕੁਦਰਤ ਗਈ ਨਹੀਂ। ਇਹ ਬੇਕਾਰ ਹੀ ਨਾਸਮਝੀ ਵਿੱਚ ਕੁੱਝ ਵੀ ਕਹਿੰਦੇ ਰਹਿੰਦੇ ਹਨ ਤੇ ਜੀਵਨ ਜੀਣ ਦੀ ਕਲਾ ਵੀ ਨਹੀਂ ਆਉਂਦੀ, ਤੇ ਦੇਖੋ ਚਿੰਤਾ ਹੀ ਚਿੰਤਾ। ਇਸ ਲਈ ਜੋ ਹੋਇਆ ਉਸ ਨੂੰ ਨਿਆਂ ਕਹੋ। ਤੁਸੀਂ ਦੁਕਾਨਦਾਰ ਨੂੰ ਸੌ ਰੁਪਏ ਦਾ ਨੋਟ ਦਿੱਤਾ। ਉਸਨੇ ਪੰਜ ਰੁਪਏ ਦਾ ਸਮਾਨ ਦਿੱਤਾ ਤੇ ਪੰਜ ਰੁਪਏ ਤੁਹਾਨੂੰ ਵਾਪਸ ਦਿੱਤੇ। ਰੌਲੇ ਵਿੱਚ ਉਹ ਨੱਬੇ ਰੁਪਏ ਵਾਪਸ ਕਰਨਾ ਭੁੱਲ ਗਿਆ। ਉਸਦੇ ਕੋਲ ਕਈ ਸੌ-ਸੌ ਦੇ ਨੋਟ, ਕਈ ਦਸ-ਦਸ ਦੇ ਨੋਟ, ਬਿਨਾਂ ਗਿਣੇ ਹੋਏ ਪਏ ਸਨ। ਉਹ ਭੁੱਲ ਗਿਆ ਤੇ ਤੁਹਾਨੂੰ ਪੰਜ ਦੇ ਰਿਹਾ ਸੀ, ਤਾਂ ਤੁਸੀਂ ਕੀ ਕਿਹਾ?, “ਮੈਂ ਤੁਹਾਨੂੰ ਸੌ ਦਾ ਨੋਟ ਦਿੱਤਾ ਸੀ। ਉਹ ਕਹੇ, ‘ਨਹੀਂ।” ਉਸਨੂੰ ਉਹੀ ਯਾਦ ਹੈ, ਉਹ ਵੀ ਝੂਠ ਨਹੀਂ ਬੋਲਦਾ। ਤਾਂ ਤੁਸੀਂ ਕੀ ਕਰੋਗੇ? ਪ੍ਰਸ਼ਨਕਰਤਾ : ਪਰ ਉਹ ਫਿਰ ਮਨ ਵਿੱਚ ਖਟਕਦਾ ਹੀ ਰਹਿੰਦਾ ਹੈ ਕਿ ਇੰਨੇ ਪੈਸੇ ਗਏ। ਮਨ ਰੌਲਾ ਪਾਉਂਦਾ ਹੈ। | ਦਾਦਾ ਸ੍ਰੀ : ਉਹ ਖਟਕਦਾ ਹੈ ਤਾਂ ਜਿਸ ਨੂੰ ਖਟਕਦਾ ਹੈ, ਉਸ ਨੂੰ ਨੀਂਦ ਨਹੀਂ ਆਏਗੀ। ‘ਸਾਨੂੰ (ਸ਼ੁੱਧਆਤਮਾ ਨੂੰ) ਕੀ? ਇਸ ਸ਼ਰੀਰ ਵਿੱਚ ਜਿਸ ਨੂੰ ਖਟਕੇਗਾ, ਉਸਨੂੰ ਨੀਂਦ ਨਹੀਂ ਆਏਗੀ। ਸਭ ਨੂੰ ਥੋੜੇ ਹੀ ਖਟਕਦਾ ਹੈ? ਲੋਭੀ ਨੂੰ ਖਟਕੇਗਾ! ਤਾਂ ਉਸ ਲੋਭੀ ਨੂੰ ਕਹਿਣਾ, “ਖਟਕ ਰਿਹਾ ਹੈ? ਤਾਂ ਸੌਂ ਜਾ ਨਾ! ਹੁਣ ਤਾਂ ਸਾਰੀ ਰਾਤ ਸੌਣਾ ਹੀ ਪਵੇਗਾ!
SR No.034341
Book TitleWhatever Has Happened Is Justice Punjabi
Original Sutra AuthorN/A
AuthorDada Bhagwan
PublisherDada Bhagwan Aradhana Trust
Publication Year
Total Pages40
LanguagePunjabi
ClassificationBook_Other
File Size11 MB
Copyright © Jain Education International. All rights reserved. | Privacy Policy