SearchBrowseAboutContactDonate
Page Preview
Page 8
Loading...
Download File
Download File
Page Text
________________ ਸੰਪਾਦਕੀ ਚਿੰਤਾ ਕਿਸ ਨੂੰ ਨਹੀਂ ਹੋਵੇਗੀ ? ਜੋ ਸੰਸਾਰ ਤੋਂ ਸੱਚਮੁਚ ਸੰਪੂਰਨ ਰੂਪ ਵਿੱਚ ਵਿਰਕਤ ਹੋ ਚੁੱਕੇ ਹੋਣ, ਉਹਨਾਂ ਨੂੰ ਹੀ ਚਿੰਤਾ ਨਹੀਂ ਹੁੰਦੀ | ਬਾਕੀ ਸਭ ਲੋਕਾਂ ਨੂੰ ਚਿੰਤਾ ਹੁੰਦੀ ਹੈ | ਚਿੰਤਾ ਕਿਉਂ ਹੁੰਦੀ ਹੈ ? ਚਿੰਤਾ ਦਾ ਨਤੀਜਾ ਕੀ ਹੈ ? ਅਤੇ ਚਿੰਤਾ ਤੋਂ ਮੁਕਤ ਕਿਵੇਂ ਹੋ ਸਕਦੇ ਹਾਂ, ਉਸਦੀ ਅਸਲ ਸਮਝ ਪਰਮ ਪੂਜਨੀਕ ਦਾਦਾ ਸ੍ਰੀ ਨੇ ਦਿੱਤੀ ਹੈ, ਜੋ ਇੱਥੇ ਪ੍ਰਕਾਸ਼ਿਤ ਹੋਈ ਹੈ | ਚਿੰਤਾ ਭਾਵ ਪ੍ਰਗਟ ਅਗਨੀ (ਬਲਦੀ ਅੱਗ) ! ਲਗਾਤਾਰ ਜਲਾਉਂਦੀ ਹੀ ਰਹਿੰਦੀ ਹੈ ! ਰਾਤ ਨੂੰ ਸੌਣ ਵੀ ਨਹੀਂ ਦਿੰਦੀ | ਭੁੱਖ-ਪਿਆਸ ਹਰਾਮ ਕਰ ਦਿੰਦੀ ਹੈ ਅਤੇ ਕਿੰਨੇ ਹੀ ਰੋਗਾਂ ਨੂੰ ਦਾਵਤ ਦਿੰਦੀ ਹੈ । ਇੰਨਾ ਹੀ ਨਹੀਂ ਸਗੋਂ ਅਗਲਾ ਜਨਮ ਜਾਨਵਰ ਗਤੀ ਦਾ ਬਣਾ ਦਿੰਦੀ ਹੈ ! ਇਹ ਜਨਮ ਅਤੇ ਅਗਲਾ ਜਨਮ, ਦੋਨੋਂ ਹੀ ਵਿਗਾੜ ਦਿੰਦੀ ਹੈ | | ਚਿੰਤਾ ਤਾਂ ਹੰਕਾਰ ਹੈ | ਕਿਸ ਆਧਾਰ ਤੇ ਇਹ ਸਭ ਚੱਲ ਰਿਹਾ ਹੈ, ਇਹ ਵਿਗਿਆਨ ਨਾ ਸਮਝਣ ਕਰਕੇ ਖੁਦ ਆਪਣੇ ਸਿਰ ਤੇ ਲੈ ਕੇ, ਕਰਤਾ ਬਣ ਬੈਠਦਾ ਹੈ ਅਤੇ ਭੁਗਤਦਾ ਹੈ | ਭੋਗਵਟਾ (ਸੁੱਖ ਦੁੱਖ ਦਾ ਅਸਰ) ਸਿਰਫ ਹੰਕਾਰ ਨੂੰ ਹੈ | ਕਰਤਾ-ਭੋਗਤਾਨ ਕੇਵਲ ਹੰਕਾਰ ਨੂੰ ਹੀ ਹੈ | ਚਿੰਤਾ ਕਰਨ ਨਾਲ ਕੰਮ ਵਿਗੜਦੇ ਹਨ, ਇਹ ਕੁਦਰਤ ਦਾ ਕਾਨੂੰਨ ਹੈ | ਚਿੰਤਾ ਮੁਕਤ ਹੋਣ ਤੇ ਉਹ ਕੰਮ ਆਪਣੇ ਆਪ ਸੁਧਰ ਜਾਂਦਾ ਹੈ ! ਵੱਡੇ ਲੋਕਾਂ ਨੂੰ ਵੱਡੀ ਚਿੰਤਾ, ਏਅਰਕੰਡੀਸ਼ਨ ਵਿੱਚ ਵੀ ਚਿੰਤਾ ਵਿੱਚ ਡੁੱਬੇ ਰਹਿੰਦੇ ਹਨ | ਮਜ਼ਦੂਰਾਂ ਨੂੰ ਚਿੰਤਾ ਨਹੀਂ ਹੁੰਦੀ, ਉਹ ਚੈਨ ਨਾਲ ਸੌਦੇ ਹਨ ਅਤੇ ਇਹਨਾਂ ਸੇਠਾਂ ਨੂੰ ਤਾਂ ਨੀਂਦ ਦੀਆਂ ਗੋਲੀਆਂ ਲੈਣੀਆਂ ਪੈਂਦੀਆਂ ਹਨ । ਇਹਨਾਂ ਜਾਨਵਰਾਂ ਨੂੰ ਕਦੇ ਵੀ ਚਿੰਤਾ ਨਹੀਂ ਹੁੰਦੀ ? ਧੀ ਦਸ ਸਾਲ ਦੀ ਹੋਵੇ, ਉਦੋਂ ਤੋਂ ਹੀ ਉਸਦੇ ਵਿਆਹ ਦੀ ਚਿੰਤਾ ਸ਼ੁਰੂ ਹੋ ਜਾਂਦੀ ਹੈ ! ਓਏ, ਉਸਦੇ ਲਈ ਲਾੜਾ ਪੈਦਾ ਹੋ ਗਿਆ ਹੋਵੇਗਾ ਜਾਂ ਪੈਦਾ ਹੋਣਾ ਬਾਕੀ ਹੋਵੇਗਾ ? ਚਿੰਤਾ ਵਾਲੇ ਦੇ ਘਰ ਲੱਛਮੀ ਨਹੀਂ ਟਿਕਦੀ | ਚਿੰਤਾ ਨਾਲ ਅੰਤਰਾਏ ਕਰਮ ਬੰਨੂ ਜਾਂਦੇ ਹਨ | ਚਿੰਤਾ ਕਿਸ ਨੂੰ ਕਹਾਂਗੇ ? ਵਿਚਾਰ ਕਰਨ ਵਿੱਚ ਹਰਜ਼ ਨਹੀਂ ਪਰ ਵਿਚਾਰਾਂ
SR No.030159
Book TitleWorries
Original Sutra AuthorN/A
AuthorDada Bhagwan
PublisherDada Bhagwan Aradhana Trust
Publication Year2015
Total Pages46
LanguagePunjabi
ClassificationBook_Other
File Size13 MB
Copyright © Jain Education International. All rights reserved. | Privacy Policy