________________
ਚਿੰਤਾ
22 ਦੀ ਚਿੰਤਾ ਕਿਸੇ ਨੂੰ ਵੀ ਨਹੀਂ ਹੁੰਦੀ ਹੈ। ਸਰਪਲਸ ਦੀ ਹੀ ਚਿੰਤਾ ਹੁੰਦੀ ਹੈ। ਇਹ ਕੁਦਰਤ ਇਹੋ ਜਿਹੀ ਵਿਵਸਥਿਤ ਹੈ ਕਿ ਸਰਪਲਸ ਦੀ ਹੀ ਚਿੰਤਾ । ਬਾਕੀ, ਛੋਟੇ ਤੋਂ ਛੋਟਾ ਬੂਟਾ ਚਾਹੇ ਜਿੱਥੇ ਵੀ ਉਗਿਆ ਹੋਵੇ, ਉੱਥੇ ਜਾ ਕੇ ਪਾਣੀ ਦਾ ਛਿੜਕਾਅ ਕਰ ਆਉਂਦੀ ਹੈ । ਏਨੀ ਸਾਰੀ ਤਾਂ ਵਿਵਸਥਾ ਹੈ। ਇਹ ਰੈਗੂਲੇਟਰ ਆਫ਼ ਦਾ ਵਰਲਡ ਹੈ । ਉਹ ਵਰਲਡ ਨੂੰ ਰੈਗੂਲੇਸ਼ਨ ਵਿੱਚ ਹੀ ਰੱਖਦਾ ਹੈ ਲਗਾਤਾਰ। ਇਹ ਇਹੋ ਜਿਹੀ ਕੋਈ ਗੱਪ ਨਹੀਂ ਹੈ, ਇਸ ਲਈ ਸਰਪਲੱਸ ਦੀ ਹੀ ਚਿੰਤਾ ਹੈ। ਉਸਨੂੰ ਭੋਜਨ ਦੀ ਚਿੰਤਾ ਨਹੀਂ ਹੈ। ਪ੍ਰਸ਼ਨ ਕਰਤਾ : ਤੁਹਾਨੂੰ ਸਾਰੇ ਇਹੋ ਜਿਹੇ ਸਰਪਲਸ ਵਾਲੇ ਹੀ ਮਿਲੇ ਲੱਗਦੇ ਹਨ ਕਿ ਜਿਹਨਾਂ ਲੋਕਾਂ ਨੂੰ ਚਿੰਤਾ ਹੁੰਦੀ ਹੀ ਹੈ, ਡੇਫਿਸ਼ਿਟ ਵਾਲਾ (ਘਾਟੇ ਵਾਲਾ) ਕੋਈ ਮਿਲਿਆ ਨਹੀਂ ਲੱਗਦਾ। ਦਾਦਾ ਸ੍ਰੀ : ਨਹੀਂ ਏਦਾਂ ਨਹੀਂ ਹੈ, ਡੇਫਿਸ਼ਿਟ ਵਾਲੇ ਵੀ ਬਹੁਤ ਮਿਲੇ ਹਨ, ਪਰ ਉਹਨਾਂ ਨੂੰ ਚਿੰਤਾ ਨਹੀਂ ਹੁੰਦੀ। ਉਹਨਾਂ ਨੂੰ ਮਨ ਵਿੱਚ ਜ਼ਰਾ ਇੰਝ ਲਗਦਾ ਹੈ ਕਿ ਅੱਜ ਏਨਾ ਲਿਆਉਣਾ ਹੈ, ਉਹ ਲੈ ਆਉਂਦੇ ਹਨ। ਭਾਵ ਜੋ ਚਿੰਤਾ-ਵਿੰਤਾ ਕਰਨ ਉਹ ਹੋਰ ਹੋਣਗੇ, ਇਹ ਤਾਂ ਰੱਬ ਨੂੰ ਸੌਂਪ ਦਿੰਦੇ ਹਨ। ਉਸਨੂੰ ਚੰਗਾ ਲੱਗਿਆ ਉਹੀ ਸਹੀਂ ਇੰਝ ਕਹਿ ਕੇ ਚਲਾਉਂਦੇ ਰਹਿੰਦੇ ਹਨ | ਅਤੇ ਇਹ ਤਾਂ ਰੱਬ ਨਹੀਂ, ਇਹ ਤਾਂ ਖੁਦ ਕਰਤਾ ਹਨ ਨਾ ! ਕਰਮ ਦਾ ਕਰਤਾ ਮੈਂ ਅਤੇ ਭੁਗਤਣ ਵਾਲਾ ਵੀ ਮੈਂ, ਇਸ ਲਈ ਫਿਰ ਚਿੰਤਾ ਸਿਰ ਉੱਤੇ ਲੈਂਦਾ ਹੈ।
ਚਿੰਤਾ, ਉੱਥੇ ਲੱਛਮੀ ਟਿਕੇ ? ਪ੍ਰਸ਼ਨ ਕਰਤਾ : ਜੇ ਏਦਾਂ ਹੋਵੇ ਤਦ ਤਾਂ ਫਿਰ ਲੋਕ ਕਮਾਉਣ ਹੀ ਨਾ ਜਾਣ ਅਤੇ ਚਿੰਤਾ ਹੀ ਨਾ ਕਰਨ। ਦਾਦਾ ਸ੍ਰੀ : ਨਹੀਂ, ਕਮਾਉਣ ਜਾਂਦੇ ਹਨ। ਉਹ ਵੀ ਉਹਨਾਂ ਦੇ ਹੱਥ ਵਿੱਚ ਨਹੀਂ ਹੈ ਨਾ ! ਉਹ ਲੱਟੂ ਹਨ, ਕੁਦਰਤ ਦੇ ਘੁੰਮਾਏ ਘੁੰਮਦੇ ਹਨ ਅਤੇ ਮੂੰਹ ਨਾਲ ਹੰਕਾਰ ਕਰਦੇ ਹਨ ਕਿ ਮੈਂ ਕਮਾਉਣ ਗਿਆ ਸੀ । ਅਤੇ ਬਿਨਾਂ ਵਜਾ ਚਿੰਤਾ ਕਰਦੇ ਹਨ। ਚਿੰਤਾ ਕਰਨ ਵਾਲਾ ਰੁਪਏ ਲਿਆਏਗਾ ਕਿੱਥੋਂ ? ਲੱਛਮੀ ਜੀ ਦਾ ਸੁਭਾਅ ਕਿਹੋ ਜਿਹਾ ਹੈ ? ਲੱਛਮੀ ਚਿੰਤਾ ਕਰਨ ਵਾਲੇ