________________
20
ਚਿੰਤਾ
ਮਾੜੇ ਸਮੇਂ ਦੀ ਚਿੰਤਾ
ਸਤਾਰਾਂ ਸਾਲ ਪਹਿਲਾਂ ਧੀ ਵਿਆਹੁਣ ਦੀ ਚਿੰਤਾ ਕਰਦਾ ਹੈ, ਤਾਂ ਮੌਤ ਦੀ ਚਿੰਤਾ ਕਿਉਂ ਨਹੀਂ ਕਰਦਾ ? ਤਦ ਕਹੇਗਾ ਕਿ, ‘ਨਹੀਂ ਮੌਤ ਤਾਂ ਯਾਦ ਹੀ ਨਾ ਕਰਵਾਓ।" ਤਦ ਮੈਂ ਪੁਛਿਆ ਕਿ, ‘ਮੌਤ ਨੂੰ ਯਾਦ ਕਰਨ ਵਿੱਚ ਕੀ ਹਰਜ਼ ਹੈ ? ਕੀ ਤੁਸੀਂ ਨਹੀਂ ਮਰਨ ਵਾਲੇ ? ਤਦ ਕਹੇ ਕਿ, ‘ਜੇ ਮੌਤ ਯਾਦ ਕਰਵਾਓਗੇ ਤਾਂ ਅੱਜ ਦਾ ਸੁੱਖ ਵੀ ਚਲਿਆ ਜਾਵੇਗਾ ਅਤੇ ਸਾਡਾ ਸਾਰਾ ਸੁਆਦ ਵਿਗੜ ਜਾਵੇਗਾ।” ‘ਤਾਂ ਫਿਰ ਧੀ ਦੇ ਵਿਆਹ ਨੂੰ ਕਿਉਂ ਯਾਦ ਕਰਦਾ ਹੈਂ ?” ਤਦ ਵੀ ਤੇਰਾ ਸੁਆਦ ਚਲਾ ਜਾਵੇਗਾ ਨਾ ? ਅਤੇ ਧੀ ਅਪਣੇ ਵਿਆਹ ਦਾ ਸਭ ਕੁਝ ਲੈ ਕੇ ਆਈ ਹੈ । ਮਾਂ-ਪਿਓ ਤਾਂ ਇਸ ਵਿੱਚ ਨਿਮਿਤ (ਕਾਰਨ, ਸਬੱਬ) ਹਨ। ਧੀ ਅਪਣੇ ਵਿਆਹ ਦੇ ਸਾਰੇ ਸਾਧਨ ਲੈ ਕੇ ਆਈ ਹੁੰਦੀ ਹੈ। ਬੈਂਕ ਬੈਲੰਸ, ਪੈਸੇ, ਸਾਰਾ ਕੁਝ ਲੈ ਕੇ ਆਈ ਹੈ। ਘੱਟ ਜਾਂ ਵੱਧ ਜਿੰਨਾ ਖਰਚਾ ਹੋਵੇ ਉਹ ਐਗਜੈਕਟਲੀ (ਨਿਸ਼ਚਿਤ ਤੌਰ ਤੰ) ਸਭ ਕੁਝ ਲੈ ਕੇ ਆਈ ਹੁੰਦੀ ਹੈ।
ਧੀ ਦੀ ਚਿੰਤਾ ਤੁਹਾਨੂੰ ਨਹੀਂ ਕਰਨੀ ਚਾਹੀਦੀ ਹੈ। ਤੁਸੀਂ ਧੀ ਨੂੰ ਪਾਲਣ ਵਾਲੇ ਹੋ । ਧੀ ਅਪਣੇ ਲਈ ਮੁੰਡਾ ਵੀ ਲੈ ਕੇ ਆਈ ਹੁੰਦੀ ਹੈ। ਸਾਨੂੰ ਕਿਸੇ ਨੂੰ ਕਹਿਣ ਜਾਣ ਦੀ ਲੋੜ ਨਹੀਂ ਹੈ ਕਿ ਮੁੰਡਾ ਪੈਦਾ ਕਰਨਾ | ਸਾਡੀ ਧੀ ਹੈ, ਉਸ ਦੇ ਲਈ ਮੁੰਡਾ ਪੈਦਾ ਕਰਨਾ, ਇੰਝ ਕਹਿਣ ਜਾਣਾ ਪੈਂਦਾ ? ਭਾਵ ਸਾਰਾ ਸਮਾਨ ਲੈ ਕੇ ਆਈ ਹੁੰਦੀ ਹੈ। ਤਦ ਪਿਓ ਕਹੇਗਾ, ‘ਇਹ ਪੱਚੀ ਸਾਲਾਂ ਦੀ ਹੋ ਗਈ ਹੈ, ਅਜੇ ਤੱਕ ਉਸਦਾ ਠਿਕਾਣਾ ਨਹੀਂ ਲੱਭਦਾ। ਇੰਝ ਹੈ, ਉਂਝ ਹੈ। ਉਹ ਸਾਰਾ ਦਿਨ ਅਲਾਪਦਾ ਰਹਿੰਦਾ ਹੈ। ਓਏ, ਉੱਥੇ ਮੁੰਡਾ ਸਤਾਈ ਸਾਲਾਂ ਦਾ ਹੋ ਗਿਆ ਹੈ, ਪਰ ਤੈਨੂੰ ਮਿਲਿਆ ਨਹੀਂ ਹੈ, ਤਾਂ ਸ਼ੋਰ ਕਿਉਂ ਪਾਉਂਦਾ ਹੈਂ ? ਸੌਂ ਜਾ ਨਾ ਚੁੱਪ ਚਾਪ । ਉਹ ਕੁੜੀ ਅਪਣੇ ਟਾਇਮਿੰਗ ਆਦਿ ਦਾ ਪ੍ਰਬੰਧ ਕਰਕੇ ਆਈ ਹੈ।
ਜੋ ਆਪਣੇ ਵਸ ਵਿੱਚ ਨਹੀਂ ਹੈ, ਉਸ ਨੂੰ ਨਾ ਉਲੀਕੋ (ਸੋਚੋ) | ਪਿਛਲੇ ਜਨਮ ਵਿੱਚ ਦੋ-ਤਿੰਨ ਛੋਟੀਆਂ ਕੁੜੀਆਂ ਸਨ, ਮੁੰਡੇ ਸਨ, ਉਹਨਾਂ ਸਾਰਿਆਂ ਨੂੰ ਏਨੇ ਛੋਟੇ-ਛੋਟੇ ਛੱਡ ਕੇ ਆਏ ਸੀ, ਤਾਂ ਉਹਨਾਂ ਸਾਰਿਆਂ ਦੀ ਚਿੰਤਾ ਕਰਦੇ ਹੋ ? ਕਿਉਂ ? ਅਤੇ ਇੰਝ ਮੌਤ ਦੇ ਸਮੇਂ ਤਾਂ ਬਹੁਤ ਚਿੰਤਾ ਹੁੰਦੀ ਹੈ ਨਾ, ਕਿ ਛੋਟੀ ਕੁੜੀ ਦਾ ਕੀ ਬਣੇਗਾ ? ਪਰ ਇੱਥੇ ਫਿਰ ਨਵਾਂ ਜਨਮ ਲੈਂਦਾ ਹੈ ਤਾਂ ਪਿਛਲੇ ਜਨਮ ਦੀ ਕੋਈ ਚਿੰਤਾ ਹੀ ਨਹੀਂ ਨਾ ! ਚਿੱਠੀ-ਵਿੱਠੀ ਕੁਝ ਵੀ
?