SearchBrowseAboutContactDonate
Page Preview
Page 17
Loading...
Download File
Download File
Page Text
________________ ਟਕਰਾਅ ਟਾਲੋ ਇਸ ਤਰ੍ਹਾਂ ਨਾਲ ਸਪਸ਼ਟ ਨਹੀਂ ਕਰੋਗੇ, ਤਾਂ ਸਹਿਣ ਕਰਨ ਨਾਲ ਕੀ ਹੋਵੇਗਾ ? ਇੱਕ ਦਿਨ ਉਹ ‘ਸਪਰਿੰਗ` ਉੱਛਲੇਗੀ | “ਸਪਰਿੰਗ ਉੱਛਲਦੇ ਦੇਖੀ ਹੈ ਤੁਸੀਂ ? ਮੇਰੀ ਸਪਰਿੰਗ ਬਹੁਤ ਉੱਛਲਦੀ ਸੀ | ਕਈ ਦਿਨਾਂ ਤੱਕ ਮੈਂ ਬਹੁਤ ਸਹਿਣ ਕਰ ਲੈਂਦਾ ਸੀ ਅਤੇ ਫਿਰ ਇੱਕ ਦਿਨ ਸਪਰਿੰਗ ਉੱਛਲਦੇ ਹੀ ਸਭ ਕੁਝ ਬਿਖੇਰ ਦਿੰਦਾ ਸੀ | ਇਹ ਸਭ ਅਗਿਆਨ ਦਸ਼ਾ ਵਿੱਚ ਸੀ, ਮੈਨੂੰ ਉਸਦਾ ਖ਼ਿਆਲ ਹੈ, ਉਹ ਮੇਰੇ ਟੀਚੇ ਵਿੱਚ ਹੈ | ਇਸ ਲਈ ਤਾਂ ਮੈਂ ਕਹਿੰਦਾ ਹਾਂ ਕਿ ਸਹਿਣ ਕਰਨਾ ਤਾਂ ਸਿੱਖਣਾ ਹੀ ਨਹੀਂ । ਉਹ ਤਾਂ ਅਗਿਆਨ ਦਸ਼ਾ ਵਿੱਚ ਸਹਿਣ ਕਰਨਾ ਹੁੰਦਾ ਹੈ | ਇੱਥੇ ਤਾਂ ਸਾਨੂੰ ਸਪਸ਼ਟੀਕਰਨ ਕਰ ਲੈਣਾ ਹੈ ਕਿ ਇਸਦਾ ਨਤੀਜਾ ਕੀ ? ਇਸਦਾ ਕਾਰਨ ਕੀ ? ਹਿਸਾਬ ਵਿੱਚ ਠੀਕ ਤਰ੍ਹਾਂ ਦੇਖ ਲੈਣਾ | ਕੋਈ ਚੀਜ਼ ਹਿਸਾਬ ਦੇ ਬਾਹਰ ਨਹੀਂ ਹੁੰਦੀ। | ਟਕਰਾਏ, ਆਪਣੀ ਹੀ ਭੁੱਲ ਨਾਲ ਇਸ ਦੁਨੀਆ ਵਿੱਚ ਜਿੱਥੇ-ਕਿੱਥੇ ਵੀ ਟਕਰਾਅ ਹੁੰਦਾ ਹੈ, ਉਹ ਤੁਹਾਡੀ ਹੀ ਭੁੱਲ ਹੈ, ਸਾਹਮਣੇ ਵਾਲੇ ਦੀ ਭੁੱਲ ਨਹੀਂ ਹੈ ! ਸਾਹਮਣੇ ਵਾਲੇ ਤਾਂ ਟਕਰਾਉਣ ਵਾਲੇ ਹੀ ਹਨ | ‘ਤੁਸੀਂ ਕਿਉਂ ਟਕਰਾਏ ? ਤਦ ਕਹੋ, ਸਾਹਮਣੇ ਵਾਲਾ ਟਕਰਾਇਆ ਇਸ ਲਈ !' ਤਾਂ ਤੁਸੀਂ ਵੀ ਅੰਨ੍ਹੇ ਅਤੇ ਉਹ ਵੀ ਅੰਨਾ ਹੋ ਗਿਆ | ਪ੍ਰਸ਼ਨ ਕਰਤਾ : ਟਕਰਾਅ ਵਿੱਚ ਟਕਰਾਅ ਕਰੀਏ ਤਾਂ ਕੀ ਹੁੰਦਾ ਹੈ ? ਦਾਦਾ ਸ੍ਰੀ : ਸਿਰ ਪਾਟ(ਫੁੱਟ) ਜਾਵੇਗਾ ! ਤਾਂ ਜੇ ਟਕਰਾਅ ਹੋ ਜਾਵੇ, ਤਦ ਸਾਨੂੰ ਕੀ ਸਮਝਣਾ ਹੈ ? ਪ੍ਰਸ਼ਨ ਕਰਤਾ : ਸਾਡੀ ਹੀ ਗਲਤੀ ਹੈ | ਦਾਦਾ ਸ੍ਰੀ : ਹਾਂ, ਅਤੇ ਉਸਨੂੰ ਤੁਰੰਤ ਅੱਕਸੱਪਟ ਕਰ ਲੈਣਾ | ਟਕਰਾਅ ਹੋਇਆ ਤਾਂ ਤੁਹਾਨੂੰ ਸਮਝਣਾ ਚਾਹੀਦਾ ਹੈ ਕਿ “ਇਹੋ ਜਿਹਾ ਮੈਂ ਕੀ ਕਹਿ ਦਿੱਤਾ ਕਿ ਇਹ ਟਕਰਾਅ ਹੋ ਗਿਆ ?’ ਖੁਦ ਦੀ ਭੁੱਲ ਪਤਾ ਲੱਗ ਜਾਏ ਤਾਂ ਹੱਲ ਨਿਕਲ ਆਏ | ਫਿਰ ਪਜ਼ਲ ਸਾਲਵ ਹੋ ਜਾਏ | ਨਹੀਂ ਤਾਂ ਜਿੱਥੋਂ ਤੱਕ ਅਸੀਂ “ਸਾਹਮਣੇ ਵਾਲੇ ਦੀ ਭੁੱਲ ਹੈ। ਇੰਝ ਲੱਭਣ ਜਾਵਾਂਗੇ ਤਾਂ ਕਦੇ ਵੀ ਇਹ ਪਜ਼ਲ ਸਾਲਵ ਨਹੀਂ ਹੋਏਗਾ | ‘ਆਪਣੀ ਹੀ ਭੁੱਲ ਹੈ। ਐਸਾ ਸਵੀਕਾਰ
SR No.030145
Book TitleTakrao Talo
Original Sutra AuthorN/A
AuthorDada Bhagwan
PublisherDada Bhagwan Aradhana Trust
Publication Year2016
Total Pages42
LanguageOther
ClassificationBook_Other
File Size14 MB
Copyright © Jain Education International. All rights reserved. | Privacy Policy