SearchBrowseAboutContactDonate
Page Preview
Page 45
Loading...
Download File
Download File
Page Text
________________ ਸੇਵਾ-ਪਰੋਪਕਾਰ 37 ਬੁਢਾਪਾ ਅਤੇ ਸੱਠ-ਪੈਂਹਠ ਦੀ ਉਮਰ ਦਾ ਵਿਅਕਤੀ ਹੋਵੇ ਅਤੇ ਘਰ ਵਿੱਚ ਰਹਿੰਦਾ ਹੋਵੇ ਅਤੇ ਕੋਈ ਉਸਨੂੰ ਕੁਝ ਮੰਨੇ ਹੀ ਨਹੀਂ, ਤਾਂ ਫਿਰ ਕੀ ਹੋਵੇਗਾ ? ਮੂੰਹ ਤੋਂ ਕਹਿ ਨਾ ਪਾਉਣ ਅਤੇ ਮਨ ਵਿੱਚ ਪੁੱਠੇ ਕਰਮ ਬੰਨਣ । ਇਸ ਲਈ ਇਹਨਾਂ ਲੋਕਾਂ ਨੇ ਜੋ ਬਜ਼ੁਰਗਾਂ ਦੇ ਲਈ ਬਿਰਧ ਆਸ਼ਰਮਾਂ ਦੀ ਵਿਵਸਥਾ ਕੀਤੀ ਹੈ, ਉਹ ਵਿਵਸਥਾ ਕੁਝ ਗਲਤ ਨਹੀਂ ਹੈ। ਹੈਲਪਿੰਗ ਹੈ| ਪਰ ਉਸਦੇ ਲਈ ਬਿਰਧ ਆਸ਼ਰਮ ਨਹੀਂ, ਪਰ ਕੋਈ ਆਦਰ ਸਤਿਕਾਰ ਵਾਲੇ ਸ਼ਬਦ, ਇਹੋ ਜਿਹੇ ਸ਼ਬਦ ਹੋਣੇ ਚਾਹੀਦੇ ਹਨ ਕਿ ਸਤਿਕਾਰ ਯੋਗ ਲੱਗਣ | ਸੇਵਾ ਨਾਲ ਜੀਵਨ ਵਿੱਚ ਸੁੱਖ ਸੰਪਤੀ ਪਹਿਲੀ ਮਾਂ-ਬਾਪ ਦੀ ਸੇਵਾ, ਜਿਹਨਾਂ ਨੇ ਜਨਮ ਦਿੱਤਾ ਉਹਨਾਂ ਦੀ। ਫਿਰ ਗੁਰੂ ਦੀ ਸੇਵਾ | ਗੁਰੂ ਅਤੇ ਮਾਂ-ਬਾਪ ਦੀ ਸੇਵਾ ਤਾਂ ਜ਼ਰੂਰ ਹੋਣੀ ਚਾਹੀਦੀ ਹੈ। ਜੇ ਗੁਰੂ ਚੰਗੇ ਨਾ ਹੋਣ, ਤਾਂ ਸੇਵਾ ਛੱਡ ਦੇਣੀ ਚਾਹੀਦੀ ਹੈ। ਪ੍ਰਸ਼ਨ ਕਰਤਾ : ਹੁਣ ਜੋ ਮਾਂ-ਬਾਪ ਦੀ ਸੇਵਾ ਨਹੀਂ ਕਰਦੇ ਹਨ, ਉਹਨਾਂ ਦਾ ਕੀ ? ਤਾਂ ਕਿਹੜੀ ਜੂਨੀ ਹੁੰਦੀ ਹੈ ? ਦਾਦਾ ਸ੍ਰੀ : ਮਾਂ-ਬਾਪ ਦੀ ਸੇਵਾ ਨਹੀਂ ਕਰਦੇ ਉਹ ਇਸ ਜਨਮ ਵਿੱਚ ਸੁਖੀ ਨਹੀਂ ਹੁੰਦੇ ਹਨ। ਮਾਂ-ਬਾਪ ਦੀ ਸੇਵਾ ਕਰਨ ਦਾ ਪ੍ਰਤੱਖ ਉਦਾਹਰਣ ਕੀ ? ਤਦ ਕਹੋ ਕਿ ਸਾਰੀ ਜ਼ਿੰਦਗੀ ਵਿੱਚ ਦੁੱਖ ਨਹੀਂ ਆਉਂਦਾ। ਔਕੜਾਂ ਵੀ ਨਹੀਂ ਆਉਂਦੀਆਂ, ਮਾਂ-ਬਾਪ ਦੀ ਸੇਵਾ ਨਾਲ ਸਾਡੇ ਹਿੰਦੋਸਤਾਨ ਦਾ ਵਿਗਿਆਨ ਤਾਂ ਬਹੁਤ ਸੋਹਣਾ ਸੀ । ਇਸ ਲਈ ਤਾਂ ਸ਼ਾਸਤਰਕਾਰਾਂ ਨੇ ਪ੍ਰਬੰਧ ਕੀਤਾ ਸੀ ਕਿ ਮਾਂ-ਬਾਪ ਦੀ ਸੇਵਾ ਕਰਨਾ। ਜਿਸ ਨਾਲ ਕਿ ਤੁਹਾਨੂੰ ਜ਼ਿੰਦਗੀ ਵਿੱਚ ਕਦੇ ਧਨ ਦਾ ਦੁੱਖ ਨਹੀਂ ਰਹੇਗਾ। ਹੁਣ ਉਹ ਨਿਆਂ ਸੰਗਤ ਹੋਵੇਗਾ ਕਿ ਨਹੀਂ ਇਹ ਗੱਲ ਵੱਖਰੀ ਹੈ, ਪਰ ਮਾਂ-ਬਾਪ ਦੀ ਸੇਵਾ ਜ਼ਰੂਰ ਕਰਨ ਚਾਹੀਦੀ ਹੈ। ਕਿਉਂਕਿ ਜੇ ਤੁਸੀਂ ਨਹੀਂ ਸੇਵਾ ਕਰੋਗੇ, ਤਾਂ ਤੁਸੀਂ ਕਿਸ ਦੀ ਸੇਵਾ ਪਾਓਗੇ ? ਤੁਹਾਡੀ ਆਉਣ ਵਾਲੀ ਪੀੜ੍ਹੀ ਕਿਵੇਂ ਸਿੱਖੇਗੀ ਕਿ ਤੁਸੀਂ ਸੇਵਾ ਕਰਨ ਲਾਇਕ ਹੋ ? ਬੱਚੇ ਸਭ ਕੁਝ ਦੇਖਦੇ ਹਨ। ਉਹ ਵੇਖਣਗੇ ਕਿ ਸਾਡੇ ਫਾਦਰ ਨੇ ਕਦੇ ਉਹਨਾਂ ਦੇ ਬਾਪ ਦੀ ਸੇਵਾ ਨਹੀਂ ਕੀਤੀ ਹੈ ! ਫਿਰ ਸੰਸਕਾਰ ਤਾਂ ਨਹੀਂ ਪੈਣਗੇ ਨਾ ?
SR No.030135
Book TitleRight Understanding To Help Others
Original Sutra AuthorN/A
AuthorDada Bhagwan
PublisherDada Bhagwan Aradhana Trust
Publication Year2015
Total Pages50
LanguagePunjabi
ClassificationBook_Other
File Size10 MB
Copyright © Jain Education International. All rights reserved. | Privacy Policy