SearchBrowseAboutContactDonate
Page Preview
Page 24
Loading...
Download File
Download File
Page Text
________________ ਸੇਵਾ-ਪਰੋਪਕਾਰ ਬੰਦ ਕਰ ਦਿਓ ਤਾਂ ਸਭ ਠੀਕ ਹੋ ਜਾਏਗਾ । ਇਹ ਤਾਂ ਇੱਕ ਤਰਫ਼ ਪਰੀੜ੍ਹੀ (ਭਿੱਖਮੰਗਾ), ਪੂਰੀ ਤਰ੍ਹਾਂ ਪਰੀੜ੍ਹੀ (ਭਿਖਾਰੀ) ਰਹਿਣਾ ਹੈ ਦੂਜੇ ਪਾਸੇ ਜਨ ਸੇਵਾ ਚਾਹੀਦੀ ਹੈ । ਇਹ ਦੋਵੇਂ ਕਿਵੇਂ ਸੰਭਵ ਹਨ ? ਪਸ਼ਨ ਕਰਤਾ : ਅਜੇ ਤਾਂ ਮੈਂ ਮਾਨਵ ਸੇਵਾ ਕਰਦਾ ਹਾਂ, ਘਰ-ਘਰ ਸਭ ਤੋਂ ਭਿੱਖ ਮੰਗ ਕੇ ਗਰੀਬਾਂ ਨੂੰ ਦਿੰਦਾ ਹਾਂ। ਅਜੇ ਮੈਂ ਏਨਾ ਹੀ ਕਰਦਾ ਹਾਂ। ਦਾਦਾ ਸ੍ਰੀ : ਉਹ ਤਾਂ ਸਾਰਾ ਤੁਹਾਡੇ ਵਹੀ-ਖਾਤੇ ਵਿੱਚ ਜਮਾ ਹੋਵੇਗਾ। ਤੁਸੀਂ ਜੋ ਦਿੰਦੇ ਹੋ ਨਾ... ਨਾ, ਨਾ ਤੁਸੀਂ ਜੋ ਵਿੱਚੋਲਪੁਣਾ ਕਰਦੇ ਹੋ, ਉਸਦੀ ਰਕਮ ਕੱਢਾਂਗੇ । ਗਿਆਰਾਂ ਗੁਣਾ ਰਕਮ ਕਰਕੇ, ਫਿਰ ਉਸਦੀ ਜੋ ਦਲਾਲੀ ਹੈ, ਉਹ ਤੁਹਾਨੂੰ ਮਿਲੇਗੀ | ਅਗਲੇ ਜਨਮ ਵਿੱਚ ਦਲਾਲੀ ਮਿਲੇਗੀ ਅਤੇ ਉਸਦੀ ਸ਼ਾਂਤੀ ਰਹੇਗੀ ਤੁਹਾਨੂੰ । ਇਹ ਕੰਮ ਚੰਗਾ ਕਰਦੇ ਹੋ ਇਸ ਲਈ ਹਾਲੇ ਸ਼ਾਂਤੀ ਰਹਿੰਦੀ ਹੈ ਅਤੇ ਭਵਿੱਖ ਵਿੱਚ ਵੀ ਰਹੇਗੀ। ਇਹ ਕੰਮ ਚੰਗਾ ਹੈ। ਬਾਕੀ ਸੇਵਾ ਤਾਂ ਉਸਦਾ ਨਾਮ ਕਿ ਤੂੰ ਕੰਮ ਕਰਦਾ ਹੋਵੇਂ, ਅਤੇ ਮੈਨੂੰ ਪਤਾ ਵੀ ਨਾ ਲੱਗੇ। ਉਸਨੂੰ ਸੇਵਾ ਕਹਿੰਦੇ ਹਨ। ਬਿਨਾਂ ਬੋਲੇ ਸੇਵਾ ਹੁੰਦੀ ਹੈ। ਪਤਾ ਚੱਲੇ ਉਸ ਨੂੰ ਸੇਵਾ ਨਹੀਂ ਕਹਿੰਦੇ। | ਸੁਰਤ ਦੇ ਇੱਕ ਪਿੰਡ ਵਿੱਚ ਅਸੀਂ ਗਏ ਸੀ । ਇੱਕ ਆਦਮੀ ਕਹਿਣ ਲੱਗਾ, 'ਮੈਂ ਸਮਾਜ ਸੇਵਾ ਕਰਨੀ ਹੈ।' ਮੈਂ ਕਿਹਾ, 'ਕਿਹੜੀ ਸਮਾਜ ਸੇਵਾ ਤੂੰ ਕਰੇਂਗਾ ? ' ਤਦ ਕਹਿੰਦਾ ਹੈ, ਸੇਠਾਂ ਤੋਂ ਲੈ ਕੇ ਲੋਕਾਂ ਵਿੱਚ ਵੰਡਦਾ ਹਾਂ।' ਮੈਂ ਕਿਹਾ, 'ਵੰਡਣ ਦੇ ਬਾਅਦ ਪਤਾ ਕਰੇਂਗਾ ਕਿ ਉਹ ਕਿਵੇਂ ਖਰਚ ਕਰਦੇ ਹਨ ? ' ਤਦ ਕਹੇ, 'ਉਹ ਸਾਨੂੰ ਵੇਖਣ ਦੀ ਕੀ ਜ਼ਰੂਰਤ ?' ਫਿਰ ਉਸਨੂੰ ਸਮਝਾਇਆ ਕਿ ਭਰਾਵਾ ! ਮੈਂ ਤੈਨੂੰ ਰਾਹ ਵਿਖਾਉਂਦਾ ਹਾਂ, ਉਸ ਤਰ੍ਹਾਂ ਕਰ। ਸੇਠ ਲੋਕਾਂ ਤੋਂ ਪੈਸੇ ਲਿਆਉਂਦਾ ਹੈਂ ਤਾਂ ਉਸ ਵਿੱਚੋਂ ਦੀ ਉਹਨਾਂ ਨੂੰ ਸੌ ਰੁਪਏ ਦੀ ਰੇੜ੍ਹੀ ਖਰੀਦ ਦੇਵੀਂ। ਉਹ ਹੱਥ-ਗੱਡੀ ਆਉਂਦੀ ਹੈ ਨਾ, ਦੋ ਪਹੀਆਂ ਵਾਲੀ ਹੁੰਦੀ ਹੈ, ਉਹ | ਸੌ-ਡੇਢ ਸੌ ਜਾਂ ਦੋ ਸੌ ਰੁਪਏ ਦੀ ਰੇੜੀ ਖਰੀਦ ਦੇਵੀਂ ਅਤੇ ਪੰਜਾਹ ਰੁਪਏ ਹੋਰ ਦੇਣਾ ਅਤੇ ਕਹਿਣਾ, 'ਤੂੰ ਸਾਗ-ਸਬਜ਼ੀ ਲਿਆ ਕੇ, ਉਸਨੂੰ ਵੇਚ ਕੇ, ਮੈਨੂੰ ਮੂਲ ਰਕਮ ਰੋਜ ਸ਼ਾਮ ਨੂੰ ਵਾਪਿਸ ਦੇ ਦੇਣਾ। ਮੁਨਾਫ਼ਾ ਤੇਰਾ ਅਤੇ ਰੇੜੀ ਦੀ ਰੋਜ਼ਾਨਾ ਏਨੀ ਕਿਸ਼ਤ ਭਰਦੇ ਰਹਿਣਾ ।' ਇਸ 'ਤੇ ਕਹਿਣ ਲੱਗਾ, 'ਬਹੁਤ ਚੰਗਾ ਲੱਗਾ, ਬਹੁਤ ਚੰਗਾ ਲੱਗਾ । ਤੁਹਾਡੇ ਫਿਰ ਸੂਰਤ ਆਉਣ ਤੋਂ ਪਹਿਲਾਂ ਤਾਂ ਪੰਜਾਹ ਸੌ
SR No.030135
Book TitleRight Understanding To Help Others
Original Sutra AuthorN/A
AuthorDada Bhagwan
PublisherDada Bhagwan Aradhana Trust
Publication Year2015
Total Pages50
LanguagePunjabi
ClassificationBook_Other
File Size10 MB
Copyright © Jain Education International. All rights reserved. | Privacy Policy