SearchBrowseAboutContactDonate
Page Preview
Page 27
Loading...
Download File
Download File
Page Text
________________ 18 ਮਾਨਵ ਧਰਮ ਮਾਨਵ ਧਰਮ ਤਾਂ ਬਹੁਤ ਸੁੰਦਰ ਹੈ ਪਰ ਉਹ ਡਿਵੈੱਲਪਮੈਂਟ ਦੇ ਅਨੁਸਾਰ ਹੁੰਦਾ ਹੈ | ਅਮਰੀਕਾ ਦਾ ਮਾਨਵ ਧਰਮ ਅਲੱਗ ਅਤੇ ਸਾਡਾ ਮਾਨਵ ਧਰਮ ਅਲੱਗ ਹੁੰਦਾ ਹੈ | ਪ੍ਰਸ਼ਨ ਕਰਤਾ : ਉਸ ਵਿੱਚ ਵੀ ਫਰਕ ਹੈ, ਦਾਦਾਜੀ ? ਕਿਸ ਤਰ੍ਹਾਂ ਫਰਕ ਹੈ ? ਦਾਦਾ ਸ੍ਰੀ : ਬਹੁਤ ਫਰਕ ਹੁੰਦਾ ਹੈ | ਸਾਡੀ ਮਮਤਾ ਅਤੇ ਉਹਨਾਂ ਦੀ ਮਮਤਾ ਵਿੱਚ ਫਰਕ ਹੁੰਦਾ ਹੈ | ਸਾਡੀ ਮਾਤਾ ਪਿਤਾ ਦੇ ਪ੍ਰਤੀ ਜਿੰਨੀ ਮਮਤਾ ਹੁੰਦੀ ਹੈ ਉਨੀ ਉਹਨਾਂ ਵਿੱਚ ਨਹੀਂ ਹੁੰਦੀ | ਇਸ ਲਈ ਮਮਤਾ ਘੱਟ ਹੋਣ ਦੇ ਭਾਵ ਵਿੱਚ ਫਰਕ ਹੁੰਦਾ ਹੈ, ਓਨਾ ਘੱਟ ਹੁੰਦਾ ਹੈ | ਪ੍ਰਸ਼ਨ ਕਰਤਾ : ਜਿੰਨੀ ਮਮਤਾ ਘੱਟ ਹੁੰਦੀ ਹੈ ਓਨਾ ਭਾਵ ਵਿੱਚ ਫਰਕ ਪੈ ਜਾਂਦਾ ਹੈ ? ਦਾਦਾ ਸ੍ਰੀ : ਉਹੀ ਮਾਤਰਾ ਵਿੱਚ ਮਾਨਵ ਧਰਮ ਹੁੰਦਾ ਹੈ | ਇਸ ਲਈ ਸਾਡੇ ਵਰਗਾ ਮਾਨਵ ਧਰਮ ਨਹੀਂ ਹੁੰਦਾ | ਉਹ ਲੋਕ ਤਾਂ ਮਾਨਵ ਧਰਮ ਵਿੱਚ ਹੀ ਹਨ | ਲਗਭਗ ਅੱਸੀ ਪ੍ਰਤੀਸ਼ਤ ਲੋਕ ਤਾਂ ਮਾਨਵ ਧਰਮ ਵਿੱਚ ਹੀ ਹਨ, ਸਿਰਫ਼ ਸਾਡੇ ਲੋਕ ਹੀ ਨਹੀਂ ਹਨ | ਬਾਕੀ ਸਾਰੇ ਉਹਨਾਂ ਦੇ ਹਿਸਾਬ ਨਾਲ ਤਾਂ ਮਾਨਵ ਧਰਮ ਵਿੱਚ ਹੀ ਹਨ | ਮਾਨਵਤਾ ਦੇ ਪ੍ਰਕਾਰ, ਵੱਖੋ-ਵੱਖ ਪ੍ਰਸ਼ਨ ਕਰਤਾ : ਇਹ ਜੋ ਮਾਨਵ ਸਮੂਹ ਹਨ, ਉਹਨਾਂ ਦੀ ਜੋ ਸਮਝ ਹੈ, ਚਾਹੇ ਜੈਨ ਹੋਣ, ਕ੍ਰਿਸ਼ਚਨ ਹੋਣ, ਵੈਸ਼ਨਵ ਹੋਣ, ਉਹ ਤਾਂ ਸਭ ਜਗ੍ਹਾ ਇੱਕ ਸਮਾਨ ਹੀ ਹੁੰਦੇ ਹਨ ਨਾ ? ਦਾਦਾ ਸ੍ਰੀ : ਐਸਾ ਹੈ ਕਿ ਜਿਹੋ ਜਿਹਾ ਡਿਵੈੱਲਪਮੈਂਟ ਹੋਇਆ ਹੋਵੇ, ਉਹੋ ਜਿਹੀ ਉਸਦੀ ਸਮਝ ਹੁੰਦੀ ਹੈ | ਗਿਆਨੀ, ਉਹ ਵੀ ਮਨੁੱਖ ਹੀ ਹਨ ਨਾ ! ਗਿਆਨੀ ਦੀ ਮਾਨਵਤਾ, ਅਗਿਆਨੀ ਦੀ ਮਾਨਵਤਾ, ਪਾਪੀ ਦੀ ਮਾਨਵਤਾ, ਸੁਭਾਗੀ ਦੀ ਮਾਨਵਤਾ, ਸਾਰਿਆਂ ਦੀ ਮਾਨਵਤਾ ਅਲੱਗ-ਅਲੱਗ ਹੁੰਦੀ ਹੈ | ਮਨੁੱਖ ਇੱਕ ਹੀ ਤਰ੍ਹਾਂ ਦੇ ਹਨ ਫਿਰ ਵੀ ! ਗਿਆਨੀ ਪੁਰਖ ਦੀ ਮਾਨਵਤਾ ਵੱਖਰੀ ਤਰ੍ਹਾਂ ਦੀ ਹੁੰਦੀ ਹੈ ਅਤੇ ਅਗਿਆਨੀ ਦੀ ਮਾਨਵਤਾ ਵੱਖਰੀ ਤਰ੍ਹਾਂ ਦੀ ਹੁੰਦੀ ਹੈ | ਮਾਨਵਤਾ ਸਾਰਿਆਂ ਵਿੱਚ ਹੁੰਦੀ ਹੈ, ਅਗਿਆਨੀ ਵਿੱਚ ਵੀ ਮਾਨਵਤਾ ਹੁੰਦੀ ਹੈ । ਜੋ ਅਨਡਿਵੈੱਲਪਡ (ਅਵਿਕਸਿਤ) ਹੋਣ ਉਸਦੀ ਵੀ ਮਾਨਵਤਾ, ਪਰ ਉਹ ਮਾਨਵਤਾ ਵੱਖਰੀ ਤਰ੍ਹਾਂ ਦੀ ਹੁੰਦੀ ਹੈ, ਉਹ ਅਨਡਿਵੈੱਲਪਡ ਅਤੇ ਇਹ ਡਿਵੈੱਲਪਡ | ਅਤੇ ਪਾਪੀ ਦੀ ਮਾਨਵਤਾ ਅਰਥਾਤ, ਸਾਨੂੰ ਜੇ ਸਾਹਮਣੇ ਚੋਰ ਮਿਲੇ, ਤਦ
SR No.030124
Book TitleManav Dhrma
Original Sutra AuthorN/A
AuthorDada Bhagwan
PublisherDada Bhagwan Aradhana Trust
Publication Year
Total Pages42
LanguageOther
ClassificationBook_Other
File Size15 MB
Copyright © Jain Education International. All rights reserved. | Privacy Policy