SearchBrowseAboutContactDonate
Page Preview
Page 52
Loading...
Download File
Download File
Page Text
________________ ਮੈਂ ਕੌਣ ਹਾਂ ਜਗ੍ਹਾ ਨਹੀਂ ਭਟਕੇਗਾ, ਪਰ ਉਸ ਸਮੇਂ ਮਨ ਦੇ ਵਿਚੋਂ ਕੁਝ ਨਿਕਲੇ ਤਾਂ ਤੁਸੀਂ ਉਲਝ ਜਾਂਦੇ ਹੋ । (14) ਪੰਜ ਆਗਿਆਵਾਂ ਦੀ ਮਹੱਤਤਾ ! ਗਿਆਨ ਤੋਂ ਬਾਅਦ ਕਿਹੜੀ ਸਾਧਨਾ ? ਪ੍ਰਸ਼ਨ ਕਰਤਾ : ਇਸ ਗਿਆਨ ਤੋਂ ਬਾਅਦ ਹੁਣ ਕਿਸ ਤਰ੍ਹਾਂ ਦੀ ਸਾਧਨਾ ਕਰਨੀ ਚਾਹੀਦੀ ਹੈ ? ਦਾਦਾ ਸ੍ਰੀ : ਸਾਧਨਾ ਤਾਂ, ਇਹ ਪੰਜ ਆਗਿਆਵਾਂ ਦਾ ਪਾਲਣ ਕਰਦੇ ਹਾਂ ਨਾ, ਓਹੀ ! ਹੁਣ ਹੋਰ ਕੋਈ ਸਾਧਨ ਨਹੀਂ ਹੁੰਦੀ | ਦੂਸਰੀ ਸਾਧਨਾ ਬੰਧਨ ਕਰਨ ਵਾਲੀ ਹੈ | ਇਹ ਪੰਜ ਆਗਿਆਵਾਂ ਛੁਡਾਉਣ ਵਾਲੀਆਂ ਹਨ | | ਸਮਾਧੀ ਰਹੇ, ਐਸੀ ਆਗਿਆਵਾਂ ! ਪ੍ਰਸ਼ਨ ਕਰਤਾ : ਇਹ ਜੋ ਪੰਜ ਆਗਿਆਵਾਂ ਹਨ, ਇਸਦੇ ਇਲਾਵਾ ਹੋਰ ਕੁਝ ਹੈ ? ਦਾਦਾ ਸ੍ਰੀ : ਪੰਜ ਆਗਿਆਵਾਂ ਤੁਹਾਡੇ ਲਈ ਇੱਕ ਵਾੜ ਹੈ, ਤਾਂ ਕਿ ਤੁਹਾਡਾ ਮਾਲ ਅੰਦਰੋਂ ਕੋਈ ਚੁਰਾ ਨਾ ਲਵੇ | ਇਹ ਵਾੜ ਰੱਖਣ ਨਾਲ ਤੁਹਾਡੇ ਅੰਦਰ, ਅਸੀਂ ਜੋ ਦਿੱਤਾ ਹੈ ਉਹ ਐਗਜ਼ੈਕਟ, ਉੱਥੇ ਦਾ ਉੱਥੇ ਰਹੇਗਾ, ਅਤੇ ਵਾੜ ਕਮਜ਼ੋਰ ਹੋਈ ਤਾਂ ਕੋਈ ਅੰਦਰ ਆ ਕੇ ਵਿਗਾੜ ਦੇਵੇਗਾ | ਤਦ ਫਿਰ ਮੈਨੂੰ ਰਿਪੇਅਰ ਕਰਨ ਆਉਣਾ ਪਵੇਗਾ | ਇਸ ਲਈ ਇਹਨਾਂ ਪੰਜ ਆਗਿਆਵਾਂ ਵਿੱਚ ਰਹੋ ਤਦ ਤੱਕ ਨਿਰੰਤਰ ਸਮਾਧੀ ਦੀ ਅਸੀਂ ਗਰੰਟੀ ਦਿੰਦੇ ਹਾਂ | ਮੈਂ ਪੰਜ ਵਾਕ ਤੁਹਾਨੂੰ ਪ੍ਰੋਟੈਕਸ਼ਨ ਦੇ ਲਈ ਦਿੰਦਾ ਹਾਂ | ਇਹ ਗਿਆਨ ਤਾਂ ਮੈਂ ਤੁਹਾਨੂੰ ਦਿੱਤਾ ਅਤੇ ‘ਭੇਦ ਗਿਆਨ ਨਾਲ ‘ਅਲੱਗ ਵੀ ਕੀਤਾ | ਪਰ ਹੁਣ ਉਹ ‘ਅਲੱਗ ਹੀ ਰਹੇ, ਇਸ ਲਈ ਪ੍ਰੋਟੈਕਸ਼ਨ ਦਿੰਦਾ ਹਾਂ ਕਿ ਜਿਸ ਨਾਲ ਇਹ ਕਾਲ ਜੋ ਕਲਜੁਗ ਹੈ, ਇਸ ਕਲਜੁਗ ਵਾਲੇ ਕਿਤੇ ਉਸਨੂੰ ਲੁੱਟ ਨਾ ਲੈਣ | ਬੋਧਬੀਜ ਉੱਗਣ ਤੇ ਪਾਈ ਆਦਿ ਸਭ ਛਿੜਕਣਾ ਹੋਏਗਾ ਨਾ ? ਵਾੜ ਕਰਨੀ ਹੋਏਗੀ ਕਿ ਨਹੀਂ ਕਰਨੀ ਹੋਏਗੀ ? ਦ੍ਰਿੜ੍ਹ ਨਿਸ਼ਚਾ ਹੀ ਕਰਾਏ ਪਾਲਣ, ਆਗਿਆ ਦਾ ! ਦਾਦਾਜੀ ਦੀ ਆਗਿਆ ਦਾ ਪਾਲਣ ਕਰਨਾ ਹੈ, ਇਹੀ ਸਭ ਤੋਂ ਵੱਡੀ ਚੀਜ਼ ਹੈ |
SR No.030123
Book TitleMain Kaun Hoo
Original Sutra AuthorN/A
AuthorDada Bhagwan
PublisherDada Bhagwan Aradhana Trust
Publication Year
Total Pages59
LanguageOther
ClassificationBook_Other
File Size2 MB
Copyright © Jain Education International. All rights reserved. | Privacy Policy