SearchBrowseAboutContactDonate
Page Preview
Page 39
Loading...
Download File
Download File
Page Text
________________ 31 “ਮੈਂ” ਕੌਣ ਹਾਂ ਕੰਮ ਕੱਢ ਲਵੋ ! ਆਪਣਾ ਕੰਮ ਕੱਢ ਲੈਣਾ, ਜਦੋਂ ਜ਼ਰੂਰਤ ਹੋਵੇ ਤਦ | ਏਦਾਂ ਵੀ ਨਹੀਂ ਹੈ ਕਿ ਤੁਸੀਂ ਜ਼ਰੂਰ ਆਉਣਾ ਹੀ | ਤੁਹਾਨੂੰ ਠੀਕ ਲੱਗੇ ਤਾਂ ਆਉਣਾ | ਅਤੇ ਸੰਸਾਰ ਪਸੰਦ ਹੋਵੇ, ਰਾਸ ਆਉਂਦਾ ਹੋਵੇ (ਜੱਚਦਾ ਹੋਵੇ), ਉਦੋਂ ਤੱਕ ਉਹ ਵਪਾਰ ਚਲਾਉਂਦੇ ਰਹਿਣਾ | ਸਾਨੂੰ ਏਦਾਂ ਨਹੀਂ ਹੈ ਕਿ ਤੁਸੀਂ ਏਦਾਂ ਹੀ ਕਰੋ | ਅਤੇ ਅਸੀਂ ਤੁਹਾਨੂੰ ਚਿੱਠੀ ਵੀ ਲਿਖਣ ਵਾਲੇ ਨਹੀਂ | ਇੱਥੇ ਆਏ ਹੋ ਤਾਂ ਤੁਹਾਨੂੰ ਕਹਾਂਗੇ ਕਿ, “ਭਾਈ, ਲਾਭ ਲੈ ਲਵੋ |' ਏਨਾ ਹੀ ਕਹਾਂਗੇ ਤੁਹਾਨੂੰ | ਹਜ਼ਾਰਾਂ ਸਾਲਾਂ ਵਿੱਚ ਇਹੋ ਜਿਹਾ ਵਿਗਿਆਨ ਪ੍ਰਗਟ ਨਹੀਂ ਹੋਇਆ ਹੈ | ਇਸ ਲਈ ਮੈਂ ਕਹਿੰਦਾ ਹਾਂ ਕਿ ਪਿੱਛੇ ਜੋ ਵੀ ਹੋਣਾ ਹੋਵੇ ਸੋ ਹੋਵੇ, ਪਰ ਇਹ ਕੰਮ ਕੱਢ ਲੈਣ ਜਿਹਾ ਹੈ | (9) ‘ਗਿਆਨੀ ਪੁਰਖ਼ ' ਕੌਣ ? ਸੰਤ ਪੁਰਖ਼ : ਗਿਆਨੀ ਪੁਰਖ਼ ! ਪ੍ਰਸ਼ਨ ਕਰਤਾ : ਇਹ ਜੋ ਸੰਤ ਹੋ ਗਏ ਸਾਰੇ, ਉਹਨਾਂ ਵਿੱਚ ਅਤੇ ਗਿਆਨੀ ਵਿੱਚ ਕਿੰਨਾ ਅੰਤਰ ? ਦਾਦਾ ਸ੍ਰੀ : ਸੰਤ ਕਿਸਦਾ ਨਾਂ, ਕਿ ਜੋ ਬੁਰਾਈ ਛੁਡਾਵੇ ਅਤੇ ਚੰਗਿਆਈ ਸਿਖਾਏ | ਗਲਤ ਕਰਨਾ ਛੁਡਾਏ ਅਤੇ ਚੰਗਾ ਕਰਨਾ ਸਿਖਾਏ, ਉਸਦਾ ਨਾਂ ਸੰਤ | ਪ੍ਰਸ਼ਨ ਕਰਤਾ : ਅਰਥਾਤ ਪਾਪ ਕਰਮ ਤੋਂ ਬਚਾਏ ਉਹ ਸੰਤ ? ਦਾਦਾ ਸ੍ਰੀ : ਹਾਂ, ਪਾਪ ਕਰਮ ਤੋਂ ਬਚਾਏ ਉਹ ਸੰਤ, ਪਰ ਪਾਪ-ਪੁੰਨ, ਦੋਹਾਂ ਤੋਂ ਬਚਾਏ, ਉਸਦਾ ਨਾਂ ਗਿਆਨੀ ਪੁਰਖ਼ | ਸੰਤ ਪੁਰਖ਼ ਸਹੀ ਰਾਹ ਦੱਸੇ ਅਤੇ ਗਿਆਨੀ ਪੁਰਖ਼ ਮੁਕਤੀ ਦਿਵਾ ਦੇਣ | ਸੰਤ ਤਾਂ ਰਾਹਗੀਰ ਕਹਾਉਂਦੇ ਹਨ | ਰਾਹਗੀਰ ਮਤਲਬ ਉਹ ਖ਼ੁਦ ਚੱਲੇ ਅਤੇ ਦੂਜੇ ਰਾਹਗੀਰ ਨੂੰ ਕਹੇ, ‘ਚੱਲੋ, ਤੁਸੀਂ ਮੇਰੇ ਨਾਲ |' ਅਤੇ ਗਿਆਨੀ ਪੁਰਖ਼ ਤਾਂ ਆਖ਼ਰੀ ਸਟੇਸ਼ਨ ਕਹਾਉਣ, ਉੱਥੇ ਤਾਂ ਆਪਣਾ ਕੰਮ ਹੀ ਨਿਕਲ ਜਾਏ | ਸੱਚਾ, ਬਿਲਕੁਲ ਸੱਚਾ ਸੰਤ ਕੌਣ ? ਜੋ ਮਮਤਾ ਰਹਿਤ ਹੋਵੇ | ਅਤੇ ਜੋ ਦੂਸਰੇ ਹਨ, ਉਹ ਥੋੜੀ-ਬਹੁਤ ਮਮਤਾ ਵਾਲੇ ਹੁੰਦੇ ਹਨ | ਅਤੇ ਸੱਚਾ ਗਿਆਨੀ ਕੌਣ ? ਜਿਸਦੇ ਹੰਕਾਰ ਅਤੇ ਮਮਤਾ ਦੋਨੋਂ ਨਹੀਂ ਹੁੰਦੇ |
SR No.030123
Book TitleMain Kaun Hoo
Original Sutra AuthorN/A
AuthorDada Bhagwan
PublisherDada Bhagwan Aradhana Trust
Publication Year
Total Pages59
LanguageOther
ClassificationBook_Other
File Size2 MB
Copyright © Jain Education International. All rights reserved. | Privacy Policy