SearchBrowseAboutContactDonate
Page Preview
Page 21
Loading...
Download File
Download File
Page Text
________________ 13 ਮੈਂ ਕੌਣ ਹਾਂ । ਹਨ ? ਤਦ ਮੈਂ ਕਿਹਾ, “ਭਗਵਾਨ ਨਾ ਹੁੰਦੇ ਤਾਂ ਇਸ ਜਗਤ ਵਿੱਚ ਜੋ ਭਾਵਨਾਵਾਂ ਹਨ, ਸੁੱਖ ਅਤੇ ਦੁੱਖ ਦਾ ਜੋ ਅਨੁਭਵ ਹੁੰਦਾ ਹੈ, ਉਸਦਾ ਕੋਈ ਅਨੁਭਵ ਹੀ ਨਹੀਂ ਹੁੰਦਾ | ਇਸ ਲਈ ਭਗਵਾਨ ਜ਼ਰੂਰ ਹਨ | ਉਹਨਾਂ ਨੇ ਮੇਰੇ ਤੋਂ ਪੁੱਛਿਆ ਕਿ, “ਭਗਵਾਨ ਕਿੱਥੇ ਰਹਿੰਦੇ ਹਨ ?? ਮੈਂ ਕਿਹਾ, “ਤੁਹਾਨੂੰ ਕਿੱਥੇ ਲੱਗਦਾ ਹੈ ?' ਤਦ ਉਹ ਕਹਿਣ, ਉੱਪਰ’ | ਮੈਂ ਪੁੱਛਿਆ, 'ਉਹ ਉੱਪਰ ਕਿੱਥੇ ਰਹਿੰਦੇ ਹਨ ? ਉਹਨਾਂ ਦੀ ਗਲੀ ਦਾ ਨੰਬਰ ਕੀ ? ਕਿਹੜੀ ਗਲੀ, ਜਾਣਦੇ ਹੋ ਤੁਸੀਂ ? ਚਿੱਠੀ ਪੁੱਜੇ ਇਹੋ ਜਿਹਾ ਸਹੀ ਐਡਰੈਸ ਹੈ ਤੁਹਾਡੇ ਕੋਲ ?? ਉੱਪਰ ਤਾਂ ਕੋਈ ਬਾਪ ਵੀ ਨਹੀਂ ਹੈ | ਸਾਰੀ ਜਗ੍ਹਾ ਮੈਂ ਘੁੰਮ ਆਇਆ | ਸਭ ਲੋਕ ਕਹਿੰਦੇ ਸਨ ਕਿ ਉੱਪਰ ਹੈ, ਉੱਪਰ ਉਂਗਲ ਉਠਾਉਂਦੇ ਰਹੇ | ਇਸ ਨਾਲ ਮੇਰੇ ਮਨ ਵਿੱਚ ਹੋਇਆ ਕਿ ਸਭ ਲੋਕ ਦੱਸ ਰਹੇ ਹਨ, ਇਸ ਲਈ ਕੁਝ ਹੋਣਾ ਚਾਹੀਦਾ ਹੈ | ਇਸ ਲਈ ਮੈਂ ਉੱਪਰ ਸਭ ਜਗ੍ਹਾ ਤਲਾਸ਼ ਕਰ ਕੇ ਆਇਆ ਤਾਂ ਉੱਪਰ ਤਾਂ ਖਾਲੀ ਆਕਾਸ਼ ਹੀ ਹੈ, ਉੱਪਰ ਕੋਈ ਨਹੀਂ ਮਿਲਿਆ | ਉੱਪਰ ਤਾਂ ਕੋਈ ਰਹਿੰਦਾ ਨਹੀਂ ਹੈ | ਹੁਣ ਉਹਨਾਂ ਫ਼ੌਰਅਨ ਦੇ ਸਾਇੰਟਿਸਟਾਂ ਨੇ ਮੈਨੂੰ ਕਿਹਾ ਕਿ, “ਭਗਵਾਨ ਦਾ ਸਹੀ ਐਡਰੈਸ ਦੱਸੋਗੇ ?? ਮੈਂ ਕਿਹਾ, ‘ਲਿਖ ਲਵੋ | ਗਾਂਡ ਇਜ਼ ਇਨ ਐਵਰੀ ਕ੍ਰਿਏਚਰ, ਵੈਦਰ ‘ਵਿਜ਼ੀਬਲ) ਅਤੇ ਇਨਵਿਜ਼ੀਬਲ, ਨੈਟ ਇਨ ਕ੍ਰਿਏਸ਼ਨ । (ਭਗਵਾਨ, ਅੱਖਾਂ ਨਾਲ ਦਿਖਾਈ ਦੇਣ ਵਾਲੇ ਜਾਂ ਨਾ ਦਿਖਾਈ ਦੇਣ ਵਾਲੇ, ਹਰ ਇਕ ਜੀਵ ਵਿੱਚ ਬਿਰਾਜਮਾਨ ਹਨ, ਪਰ ਮਾਨਵ ਦੁਆਰਾ ਬਣਾਈ ਚੀਜ਼ ਵਿੱਚ ਨਹੀਂ ) ਇਹ ਟੈਪਰਿਕਾਰਡਰ ‘ਕ੍ਰਿਏਸ਼ਨ ਕਰਾਉਂਦਾ ਹੈ | ਜਿੰਨੀ ਮੈਨਮੇਡ (ਮਾਨਵ ਦੁਆਰਾ ਬਣਾਈਆਂ) ਵਸਤੂਆਂ ਹਨ, ਮਨੁੱਖਾਂ ਦੀ ਬਣਾਈਆਂ ਹੋਈਆਂ ਵਸਤੂਆਂ ਹਨ, ਉਹਨਾਂ ਵਿੱਚ ਭਗਵਾਨ ਨਹੀਂ ਹਨ । ਜੋ ਕੁਦਰਤੀ ਰਚਨਾ ਹੈ, ਉਸ ਵਿੱਚ ਭਗਵਾਨ ਹੈ | | ਮਨ ਦੇ ਅਨੁਕੂਲ ਦਾ ਸਿਧਾਂਤ ! ਕਿੰਨੇ ਸਾਰੇ ਸੰਜੋਗ ਇਕੱਠੇ ਹੋਣ ਤੇ ਕੋਈ ਕੰਮ ਹੁੰਦਾ ਹੈ, ਯਾਅਨੀ ਇਹ ਸਾਇੰਟੀਫ਼ਿਕ ਸਰਕਮਸਟੈਂਨਸ਼ਿਯਲ ਐਵੀਡੈਂਸ ਹਨ | ਉਸ ਵਿੱਚ ਈਗੋਇਜ਼ਮ ਕਰਕੇ, ਮੈਂ ਕੀਤਾ`, ਕਹਿ ਕੇ ਡੀਗਾਂ ਮਾਰਦੇ ਰਹਿੰਦੇ ਹਨ | ਪਰ ਚੰਗਾ ਹੋਣ ਤੇ “ਮੈਂ ਕੀਤਾ ਅਤੇ ਵਿਗੜਨ ਤੇ ‘ਮੇਰੇ ਸੰਜੋਗ ਅਜੇ ਠੀਕ ਨਹੀਂ ਹਨ। ਏਦਾਂ ਸਾਡੇ ਲੋਕ ਕਹਿੰਦੇ ਹਨ ਨਾ ?
SR No.030123
Book TitleMain Kaun Hoo
Original Sutra AuthorN/A
AuthorDada Bhagwan
PublisherDada Bhagwan Aradhana Trust
Publication Year
Total Pages59
LanguageOther
ClassificationBook_Other
File Size2 MB
Copyright © Jain Education International. All rights reserved. | Privacy Policy