SearchBrowseAboutContactDonate
Page Preview
Page 17
Loading...
Download File
Download File
Page Text
________________ ਮੈਂ ਕੌਣ ਹਾਂ ਰਹਿ ਕੇ ਕਿਵੇਂ ਸੰਭਵ ਹੋ ਸਕਦੀ ਹੈ ? ਦਾਦਾ ਸ੍ਰੀ : ਤਾਂ ਕਿੱਥੇ ਰਹਿ ਕੇ ਜਾਣ ਸਕੀਏ ਉਸਨੂੰ ? ਸੰਸਾਰ ਤੋਂ ਇਲਾਵਾ ਹੋਰ ਕੋਈ ਜਗ੍ਹਾ ਹੈ ਜਿੱਥੇ ਰਹਿ ਸਕੀਏ ? ਇਸ ਜਗਤ ਵਿੱਚ ਸਾਰੇ ਸੰਸਾਰੀ ਹੀ ਹਨ ਅਤੇ ਸਾਰੇ ਸੰਸਾਰ ਵਿੱਚ ਰਹਿੰਦੇ ਹਨ | ਇੱਥੇ “ਮੈਂ ਕੌਣ ਹਾਂ? ਇਹ ਜਾਣਨ ਨੂੰ ਮਿਲੇ, ਏਦਾਂ ਹੈ । ਤੁਸੀਂ ਕੌਣ ਹੋ? ਇਹ ਸਮਝਣ ਦਾ ਵਿਗਿਆਨ ਹੀ ਹੈ ਇੱਥੇ | ਇੱਥੇ ਆਉਣਾ, ਅਸੀਂ ਤੁਹਾਨੂੰ ਪਹਿਚਾਣ ਕਰਾ ਦੇਵਾਂਗੇ । ਅਤੇ ਇਹ ਅਸੀਂ ਤੁਹਾਨੂੰ ਜਿੰਨਾ ਪੁੱਛਦੇ ਹਾਂ, ਉਹ ਅਸੀਂ ਤੁਹਾਨੂੰ ਏਦਾਂ ਨਹੀਂ ਕਹਿੰਦੇ ਕਿ ਤੁਸੀਂ ਏਦਾਂ ਕਰੋ | ਤੁਹਾਡੇ ਤੋਂ ਹੋ ਸਕੇ, ਏਦਾਂ ਨਹੀਂ ਹੈ | ਅਰਥਾਤ ਅਸੀਂ ਤੁਹਾਨੂੰ ਕੀ ਕਹਿੰਦੇ ਹਾਂ ਕਿ ਅਸੀਂ ਤੁਹਾਡਾ ਸਭ ਕਰ ਦੇਵਾਂਗੇ | ਇਸ ਲਈ ਤੁਸੀਂ ਚਿੰਤਾ ਨਾ ਕਰਨਾ | ਇਹ ਤਾਂ ਪਹਿਲਾਂ ਸਮਝ ਲਓ ਕਿ ਅਸਲ ਵਿੱਚ “ਅਸੀਂ ਕੀ ਹਾਂ ਅਤੇ ਕੀ ਜਾਣਨ ਯੋਗ ਹੈ ? ਸਹੀ ਗੱਲ ਕੀ ਹੈ ? ਕਰੈਂਕਟਨੈੱਸ ਕੀ ਹੈ ? ਦੁਨੀਆ ਕੀ ਹੈ ? ਇਹ ਸਭ ਕੀ ਹੈ ? ਪ੍ਰਮਾਤਮਾ ਕੀ ਹੈ ? ਪਰਮਾਤਮਾ ਹੈ ? ਪਰਮਾਤਮਾ ਹੈ ਹੈ ਅਤੇ ਉਹ ਤੁਹਾਡੇ ਕੋਲ ਹੀ ਹੈ | ਬਾਹਰ ਕਿੱਥੇ ਲੱਭਦੇ ਹੋ ? ਪਰ ਕੋਈ ਸਾਡਾ ਇਹ ਦਰਵਾਜ਼ਾ ਖੋਲ ਦੇਵੇ ਤਾਂ ਦਰਸ਼ਨ ਕਰ ਸਕੀਏ ਨਾ ! ਇਹ ਦਰਵਾਜ਼ਾ ਇਸ ਤਰ੍ਹਾਂ ਬੰਦ ਹੋ ਗਿਆ ਹੈ ਕਿ ਖੁਦ ਤੋਂ ਖੁਲ੍ਹ ਸਕੇ, ਏਦਾਂ ਹੈ ਹੀ ਨਹੀਂ । ਉਹ ਤਾਂ ਜੋ ਖ਼ੁਦ ਪਾਰ ਹੋਏ ਹੋਣ, ਇਹੋ ਜਿਹੇ ਤਰਨ ਤਾਰਨ ਗਿਆਨੀ ਪੁਰਖ ਦਾ ਹੀ ਕੰਮ ਹੈ | ਖੁਦ ਦੀਆਂ ਹੀ ਭੁੱਲਾਂ ਖੁਦ ਦੀ ਉੱਪਰੀ ! ਭਗਵਾਨ ਤਾਂ ਤੁਹਾਡਾ ਸਰੂਪ ਹੈ । ਤੁਹਾਡਾ ਕੋਈ ਉੱਪਰੀ ਹੈ ਹੀ ਨਹੀਂ । ਕੋਈ ਬਾਪ ਵੀ ਉੱਪਰ ਨਹੀਂ ਹੈ | ਤੁਹਾਡਾ ਕੋਈ ਕੁਝ ਕਰਨ ਵਾਲਾ ਹੀ ਨਹੀਂ । ਤੁਸੀਂ ਸੁਤੰਤਰ ਹੀ ਹੋ, ਕੇਵਲ ਆਪਣੀਆਂ ਭੁੱਲਾਂ ਦੇ ਕਾਰਨ ਤੁਸੀਂ ਬੰਨੇ ਹੋਏ ਹੋ | | ਤੁਹਾਡਾ ਕੋਈ ਉੱਪਰੀ ਨਹੀਂ ਹੈ ਅਤੇ ਤੁਹਾਡੇ ਵਿੱਚ ਕਿਸੇ ਜੀਵ ਦਾ ਦਖ਼ਲ (ਰੋਕ-ਟੋਕ) ਵੀ ਨਹੀਂ ਹੈ | ਏਨੇ ਸਾਰੇ ਜੀਵ ਹਨ, ਪਰ ਕਿਸੇ ਜੀਵ ਦਾ ਤੁਹਾਡੇ ਵਿੱਚ ਦਖ਼ਲ ਨਹੀਂ ਹੈ | ਅਤੇ ਇਹ ਲੋਕ ਜੋ ਦਖ਼ਲ ਕਰਦੇ ਹਨ, ਤਾਂ ਉਹ ਤੁਹਾਡੀ ਭੁੱਲ ਦੀ ਵਜ਼ਾ
SR No.030123
Book TitleMain Kaun Hoo
Original Sutra AuthorN/A
AuthorDada Bhagwan
PublisherDada Bhagwan Aradhana Trust
Publication Year
Total Pages59
LanguageOther
ClassificationBook_Other
File Size2 MB
Copyright © Jain Education International. All rights reserved. | Privacy Policy