SearchBrowseAboutContactDonate
Page Preview
Page 8
Loading...
Download File
Download File
Page Text
________________ ਐਡਜਸਟ ਐਵਰੀਵੇਅਰ ਪਚਾਓ ਇੱਕ ਹੀ ਸ਼ਬਦ ਪ੍ਰਸ਼ਨ ਕਰਤਾ : ਹੁਣ ਤਾਂ ਜੀਵਨ ਵਿੱਚ ਸ਼ਾਂਤੀ ਦਾ ਸਰਲ ਮਾਰਗ ਚਾਹੁੰਦੇ ਹਾਂ । ਦਾਦਾ ਸ੍ਰੀ : ਇੱਕ ਹੀ ਸ਼ਬਦ ਜੀਵਨ ਵਿੱਚ ਧਾਰ ਲਵੋ, ਚੰਗੀ ਤਰ੍ਹਾਂ, ਇਗਜ਼ੇਕਟ ? ਪ੍ਰਸ਼ਨ ਕਰਤਾ : ਇਗਜ਼ੈਕਟ, ਹਾਂ । ਦਾਦਾ ਸ੍ਰੀ : “ਐਡਜਸਟ ਐਵਰੀਵੇਅਰ’ ਏਨਾ ਹੀ ਸ਼ਬਦ ਜੇ ਤੁਸੀਂ ਜੀਵਨ ਵਿੱਚ ਧਾਰ ਲਵੋ ਤਾਂ ਬਹੁਤ ਹੈ | ਤੁਹਾਨੂੰ ਸ਼ਾਂਤੀ ਖੁਦ-ਬ-ਖੁਦ ਪ੍ਰਾਪਤ ਹੋਵੇਗੀ | ਸ਼ੁਰੂ ਵਿੱਚ ਛੇ ਮਹੀਨਿਆਂ ਤੱਕ ਰੁਕਾਵਟਾਂ ਆਉਣਗੀਆਂ, ਬਾਅਦ ਵਿੱਚ ਆਪਣੇ ਆਪ ਹੀ ਸ਼ਾਂਤੀ ਹੋ ਜਾਵੇਗੀ | ਪਹਿਲੇ ਛੇ ਮਹੀਨਿਆਂ ਤੱਕ ਪਿਛਲੇ ਰਿਐਕਸ਼ਨ ਆਉਣਗੇ, ਦੇਰ ਨਾਲ ਸ਼ੁਰੂ ਕਰਨ ਦੇ ਕਾਰਣ | ਇਸ ਲਈ “ਐਡਜਸਟ ਐਵਰੀਵੇਅਰ’ ! ਇਸ ਕਲਯੁੱਗ ਦੇ ਇਹੋ-ਜਿਹੇ ਡਰਾਉਣੇ ਕਾਲ ਵਿੱਚ ਜੇ ਐਡਜਸਟ ਨਾ ਹੋਏ, ਤਾਂ ਖਤਮ ਹੋ ਜਾਓਗੇ | ਸੰਸਾਰ ਵਿੱਚ ਹੋਰ ਕੁਝ ਨਾ ਆਏ ਤਾਂ ਹਰਜ਼ ਨਹੀਂ ਪਰ ਐਡਜਸਟ ਹੋਣਾ ਤਾਂ ਆਉਣਾ ਹੀ ਚਾਹੀਦਾ ਹੈ | ਸਾਹਮਣੇ ਵਾਲਾ ‘ਡਿਸਐਡਜਸਟ (ਪ੍ਰਤੀਕੂਲ) ਹੁੰਦਾ ਰਹੇ ਪਰ ਤੁਸੀਂ ਐਡਜਸਟ ਹੁੰਦੇ ਰਹੇ ਤਾਂ ਸੰਸਾਰ-ਸਾਗਰ ਤੈਰ ਕੇ ਪਾਰ ਉਤਰ ਜਾਓਗੇ | ਜਿਸਨੂੰ ਦੂਜਿਆਂ ਨਾਲ ਅਨੁਕੂਲ ਹੋਣਾ ਆ ਗਿਆ, ਉਸਨੂੰ ਕੋਈ ਦੁੱਖ ਨਹੀਂ ਰਹੇਗਾ | ਐਡਜਸਟ ਐਵਰੀਵੇਅਰ’ ! ਹਰੇਕ ਦੇ ਨਾਲ ਐਡਜਸਟਮੈਂਟ ਹੋਣਾ ਇਹੀ ਸਭ ਤੋਂ ਵੱਡਾ ਧਰਮ ਹੈ | ਇਸ ਕਾਲ ਵਿੱਚ ਤਾਂ ਸਾਰਿਆਂ ਦੀਆਂ ਪ੍ਰਕ੍ਰਿਤੀਆਂ (ਸੁਭਾਅ) ਵੱਖੋ-ਵੱਖਰੀਆਂ ਹੁੰਦੀਆਂ ਹਨ, ਇਸ ਲਈ ਐਡਜਸਟ ਹੋਏ ਬਿਨਾਂ ਕਿਵੇਂ ਚੱਲੇਗਾ ? ਬਖੇੜਾ ਨਾ ਕਰੋ, ਐਡਜਸਟ ਹੋ ਜਾਓ ਸੰਸਾਰ ਦਾ ਅਰਥ ਹੀ ਸਮਸਰਣ ਮਾਰਗ | ਇਸ ਲਈ ਲਗਾਤਾਰ ਬਦਲਾਵ ਹੁੰਦਾ ਹੀ ਰਹਿੰਦਾ ਹੈ । ਪੰਤੂ ਇਹ ਬਜੁਰਗ ਪੁਰਾਣੇ ਜ਼ਮਾਨੇ ਨਾਲ ਹੀ ਚਿਪਕੇ ਰਹਿੰਦੇ ਹਨ |
SR No.030009
Book TitleAdjust Every Where
Original Sutra AuthorN/A
AuthorDada Bhagwan
PublisherDada Bhagwan Aradhana Trust
Publication Year
Total Pages40
LanguagePunjabi
ClassificationBook_Other
File Size8 MB
Copyright © Jain Education International. All rights reserved. | Privacy Policy