SearchBrowseAboutContactDonate
Page Preview
Page 22
Loading...
Download File
Download File
Page Text
________________ ਐਡਜਸਟ ਐਵਰੀਵੇਅਰ | ਪਤਨੀ ਨੇ ਭੋਜਨ ਬਣਾਇਆ ਹੋਵੇ, ਉਸ ਵਿੱਚ ਗਲਤੀਆਂ ਕੱਢੋ ਤਾਂ ਉਹ ਬਲੰਡਰਜ਼ | ਏਦਾਂ ਨਹੀਂ ਕਰਨਾ | ਜਿਵੇਂ ਖੁਦ ਕਦੇ ਗਲਤੀ ਹੀ ਨਹੀਂ ਕਰਦਾ ਹੋਵੇ, ਏਦਾਂ ਗੱਲ ਕਰਦਾ ਹੈ | ਹਾਉ ਟੂ ਐਡਜਸਟ ? ਐਡਜਸਟਮੈਂਟ ਕਰਨਾ ਚਾਹੀਦਾ ਹੈ । ਜਿਸ ਦੇ ਨਾਲ ਹਮੇਸ਼ਾਂ ਰਹਿਣਾ ਹੈ, ਉਸਦੇ ਨਾਲ ਐਡਜਸਟਮੈਂਟ ਨਹੀਂ ਲੈਣਾ ਚਾਹੀਦਾ ? ਸਾਡੇ ਤੋਂ ਕਿਸੇ ਨੂੰ ਦੁੱਖ ਪੁਜੇ, ਤਾਂ ਉਹ ਭਗਵਾਨ ਮਹਾਵੀਰ ਦਾ ਧਰਮ ਕਿਵੇਂ ਕਹੇਗਾ ? ਅਤੇ ਘਰ ਦੇ ਲੋਕਾਂ ਨੂੰ ਤਾਂ ਦੁੱਖ ਹੋਣਾ ਹੀ ਨਹੀਂ ਚਾਹੀਦਾ । ਘਰ ਇੱਕ ਬਗੀਚਾ ਇਕ ਭਰਾ ਮੈਨੂੰ ਕਹਿਣ ਲੱਗਾ ਕਿ, ਦਾਦਾਜੀ, ਮੇਰੀ ਪਤਨੀ ਘਰ ਵਿੱਚ ਐਵੇਂ ਕਰਦੀ ਹੈ ਉਵੇਂ ਕਰਦੀ ਹੈ । ਤਦ ਮੈਂ ਉਸਨੂੰ ਕਿਹਾ ਕਿ ਤੁਹਾਡੀ ਪਤਨੀ ਤੋਂ ਪੁੱਛਾਂਗੇ ਤਾਂ ਉਹ ਕੀ ਕਹੇਗੀ ਕਿ, “ਮੇਰਾ ਪਤੀ ਹੀ ਬੇਅਕਲ ਹੈ | ਹੁਣ ਇਸ ਵਿੱਚ ਤੁਸੀਂ ਆਪਣੇ ਇੱਕਲੇ ਦਾ ਹੀ ਨਿਆਂ ਕਿਉਂ ਲੱਭਦੇ ਹੋ ? ਤਦ ਉਸ ਭਾਈ ਨੇ ਕਿਹਾ ਕਿ, “ਮੇਰਾ ਤਾਂ ਘਰ ਹੀ ਵਿਗੜ ਗਿਆ ਹੈ, ਬੱਚੇ ਵਿਗੜ ਗਏ ਹਨ, ਬੀਵੀ ਵਿਗੜ ਗਈ ਹੈ |' ਮੈਂ ਕਿਹਾ, “ਕੁਝ ਵਿਗੜਿਆ ਨਹੀਂ ਹੈ | ਤੁਹਾਨੂੰ ਉਹ ‘ਦੇਖਣਾ ਨਹੀਂ ਆਉਂਦਾ । ਤੁਹਾਨੂੰ ਤੁਹਾਡਾ ਘਰ ‘ਦੇਖਣਾ’ ਆਉਣਾ ਚਾਹੀਦਾ ਹੈ | ਹਰੇਕ ਦੇ ਸੁਭਾਅ ਨੂੰ ਪਛਾਣਨਾ ਆਉਣਾ ਚਾਹੀਦਾ ਹੈ | ਘਰ ਵਿੱਚ ਐਡਜਸਟਮੈਂਟ ਨਹੀਂ ਹੁੰਦਾ, ਉਸਦਾ ਕਾਰਨ ਕੀ ਹੈ ? ਪਰਿਵਾਰ ਵਿੱਚ ਜ਼ਿਆਦਾ ਮੈਂਬਰ ਹੋਣ, ਉਹਨਾਂ ਸਾਰਿਆਂ ਨਾਲ ਤਾਲਮੇਲ ਨਹੀਂ ਰਹਿੰਦਾ | ਬਾਤ ਦਾ ਬਤੰਗੜ ਬਣ ਜਾਂਦਾ ਹੈ, ਫਿਰ | ਉਹ ਕਿਸ ਲਈ ? ਮਨੁੱਖ ਦਾ ਜੋ ਸੁਭਾਅ ਹੈ, ਉਹ ਸਾਰਿਆਂ ਦਾ ਇੱਕੋ ਜਿਹਾ ਨਹੀਂ ਹੁੰਦਾ | ਜੁਗ ਦੇ ਅਨੁਸਾਰ ਸੁਭਾਅ ਹੋ ਜਾਂਦਾ ਹੈ | ਸਤਜੁਗ ਵਿੱਚ ਆਪਸੀ ਮੇਲ ਹੁੰਦਾ ਹੈ | ਘਰ ਵਿੱਚ ਸੌ ਮੈਂਬਰ ਹੋਣ ਪਰ ਦਾਦਾ ਜੀ ਜੋ ਕਹਿਣ, ਉਸ ਅਨੁਸਾਰ ਸਾਰੇ ਚੱਲਦੇ ਸਨ | ਅਤੇ ਇਸ ਕਲਿਜੁਗ ਵਿੱਚ ਤਾਂ ਦਾਦਾ ਜੀ ਕੁਝ ਕਹਿਣ ਤਾਂ ਉਹਨਾਂ ਨੂੰ ਵੱਡੀਆਂ ਵੱਡੀਆਂ ਗਾਲ੍ਹਾਂ ਸੁਣਾਉਣਗੇ | ਬਾਪ ਕੁਝ ਕਹੇਗਾ ਤਾਂ ਬਾਪ ਨੂੰ ਵੀ ਓਦਾਂ ਹੀ ਸੁਣਾਉਣ | | ਹੁਣ ਮਨੁੱਖ ਤਾਂ ਮਨੁੱਖ ਹੀ ਹੈ ਪਰ ਤੁਹਾਨੂੰ ਪਛਾਣਨਾ ਨਹੀਂ ਆਉਂਦਾ ਹੈ | ਘਰ ਵਿੱਚ ਪੰਜਾਹ ਮੈਂਬਰ ਹੋਣ ਪਰ ਸਾਨੂੰ ਪਛਾਣਨਾ ਨਹੀਂ ਆਉਂਦਾ, ਇਸ ਲਈ ਬਖੇੜਾ ਹੁੰਦਾ
SR No.030009
Book TitleAdjust Every Where
Original Sutra AuthorN/A
AuthorDada Bhagwan
PublisherDada Bhagwan Aradhana Trust
Publication Year
Total Pages40
LanguagePunjabi
ClassificationBook_Other
File Size8 MB
Copyright © Jain Education International. All rights reserved. | Privacy Policy