________________
ਪਾਠ ਨੰ. 43 ਦੀ ਟਿੱਪਣੀ ।
1. ਅਪਧਿਆਨ ਚਾਰਿਤ ਬਿਨਾਂ ਕਾਰਣ ਚਿੰਤਾ ਕਰਨਾ ਜਾਂ ਦੁਖੀ ਹੋਣਾ । | ਇਹ ਦੋ ਪ੍ਰਕਾਰ ਦਾ ਹੈ । (1) ਆਰਤ ਧਿਆਨ (ਧਨ, ਸੇਹਤ) ਔਲਾਦ ਲਈ ਰੋਗ ਗਰੀਬ, ਅਤੇ ਵਿਛੋੜੇ ਕਾਰਨ ਦੁਖੀ ਹੋਣਾ, ( 2) ਰੋਦਰ ਧਿਆਨ ਕਰੋਧ ਦੁਸ਼ਮਨ ਆਦਿ ਕਾਰਣ ਕਿਸੇ ਨੂੰ ਨੁਕਸਾਨ ਪਹੁੰਚਾਨ ਦੀ ਭਾਵਨਾ ।
2. ਪ੍ਰਮਾਦਾਚਰਿਤ ਪ੍ਰਮਾਦ ਤੋਂ ਭਾਵ ਗਫਲਤ ਜਾਂ ਅਣਗਹਿਲੀ ਵਸ ਖਾਲੀ ਸਮੇਂ ਨਿੰਦਾ ਕਰਨਾ, ਸ਼ਿੰਗਾਰ ਦੀਆਂ ਗੱਲਾਂ ਕਰਨਾ, ਅਪਣਾ ਕਰਤੱਵ ਤਿਆਗ ਕੇ ਦੂਸਰਿਆਂ ਦੇ ਮਾਮਲੇ ਵਿਚ ਉਲਝਨਾ, ਆਦਿ ਇਸ ਵਿਚ ਸ਼ਾਮਲ ਹਨ ।
3. ਹਸੰਪ੍ਰਦਾਨ-ਚੋਰ, ਡਾਕੂ ਤੇ ਸ਼ਿਕਾਰੀ ਦੀ ਹਥਿਆਰ ਜਾਂ ਹੋਰ ਢੰਗ ਰਾਹੀਂ | ਮਦੱਦ ਕਰਨਾ, ਜਿਸ ਨਾਲ ਉਸਨੂੰ ਹਿੰਸਾ ਕਰਨ ਦਾ ਮੌਕਾ ਮਿਲੇ ।
4. ਪਾਪਕਰਉਪਦੇਸ਼-ਪਾਪਾਂ ਦਾ ਉਪਦੇਸ਼ ਕਰਨਾ, ਪਸ਼ੂ, ਪੰਛੀਆਂ, ਮਨੁੱਖਾਂ ਨੂੰ ਬਿਨਾਂ ਕਾਰਣ ਕਸ਼ਟ ਦੇਣ ਦਾ ਉਪਦੇਸ਼ ਦੇਨਾ, ਸ਼ਿਕਾਰੀ ਨੂੰ ਸ਼ਿਕਾਰ ਦੱਸਨਾ, ਕਿਸੇ ਪਾਗਲ ਦੇ ਇੱਟਾਂ, ਪੱਥਰ ਮਾਰਨ ਦੀ ਪ੍ਰੇਰਨਾ ਇਸ ਵਿਚ ਸ਼ਾਮਲ ਹੈ ।
1. ਜੈਨ ਧਰਮ ਵਿਚ ਪ੍ਰਮੁੱਖ 9 ਤੱਤ ਮਨੇ ਗਏ ਹਨ ! !) ਜੀਵ, (2) ਅਜੀਵ, (3) ਪੁੰਨ, (4) ਪਾਪ, (5) ਆਸਰਵ, (6) ਸੰਵਰ, (7) ਨਿਰਜਰਾ, (8) ਮੋਕਸ਼ (9) ਬੰਧ । .
ਜੈਨ ਧਰਮ ਦੇ ਉਪਾਸਕ ਨੂੰ ਇਨਾਂ ਨੂੰ ਤੱਤਾਂ ਬਾਰੇ ਜਾਨਣਾ ਬੇਹੱਦ ਜਰੂਰੀ ਹੈ । ਪਾਠ ਨੰ. 44 ਦੀ ਟਿਪਣੀ ।
(1) ਸ਼ੰਕਾ-ਇਸਤੋਂ ਭਾਵ ਜੈਨ ਧਰਮ, ਦਰਸ਼ਨ, ਤੀਰਥੰਕਰਾਂ, ਸਿੱਧ ਸੰਬੰਧੀ ਕਿਸੇ ਪ੍ਰਕਾਰ ਦਾ ਸ਼ਕ ਕਰਨਾ ਹੈ, ਭਾਵ ਸਰਵੱਗਾਂ ਦੀ ਬਾਣੀ ਤੇ ਸ਼ੱਕ ਕਰਨ ਵਾਲਾ, ਜੈਨ ਧਰਮ ਦਾ, ਵਿਧੀ ਅਨੁਸਾਰ ਪਾਲਨ ਨਹੀਂ ਕਰ ਸਕਦਾ ਹੈ ਧਰਮ ਸੱਚੀ ਸ਼ਰਧਾ ਰਖਣੀ ਚਾਹੀਦੀ ਹੈ ।
(2) ਕਾਂਕਸ਼ਾ-ਭਾਵ ਲਾਲਚ ਵਸ, ਆਪਣਾ ਧਰਮ ਛਡ ਕੇ ਦੂਸਰਾ ਧਰਮ ਹੁਣ ਕਰਨਾ ਜਾਂ ਦੂਸਰੇ ਧਰਮਾਂ ਦੇ ਬਾਹਰਲੇ ਆਡੰਬਰਾਂ ਨੂੰ ਵੇਖਕੇ ਪ੍ਰਭਾਵਿਤ ਹੋਣਾ । (3) ਵਕਿੱਤਸਾ -ਧਰਮ-ਕਰਮ ਦੇ ਫੁੱਲ ਤੇ ਸ਼ਕ ਕਰਨਾ । ਤਪੱਸਿਆਂ ਆਦਿ ।
26 }