SearchBrowseAboutContactDonate
Page Preview
Page 181
Loading...
Download File
Download File
Page Text
________________ ਜੈਨ ਸੰਸਕ੍ਰਿਤੀ ਦੀ ਇਕ ਝਲਕ ਭਾਰਤੀ ਸੰਸਕ੍ਰਿਤੀ ਦੀ ਵਿਚਾਰਧਾਰਾ ਨੂੰ ਪ੍ਰਮੁੱਖ ਰੂਪ ਵਿਚ ਅਸੀਂ ਦੋ ਭਾਗਾਂ ਵਿਚ ਵੰਡ ਸਕਦੇ ਹਾਂ (1) ਵੈਦਿਕ (2) ਮਣ । ਵੈਦਿਕ ਪਰੰਪਰਾ ਯੋਗ, ਵਰਨ ਆਮ, ਜ਼ਾਤ ਪਾਤ, ਦੇਵੀ ਦੇਵਤਿਆਂ ਅਤੇ ਵੇਦਾਂ ਵਿਚ ਵਿਸ਼ਵਾਮ ਰਖਦੀ ਸੀ । ਮਣ ਪਰੰਪਰਾ ਯੋਗ, ਧਿਆਨ, ਵਰਤ, ਕਰਮ ਵਿਚਾਰ ਧਾਰਾ, ਤਪੱਸਿਆ, ਪੁਨਰ ਜਨਮ ਨਿਰਵਾਣ ਵਿਚ ਵਿਸਵਾਸ ਰਖਦੀ ਸੀ । ਆਰੀਆਂ ਦੇ ਭਾਰਤ ਵਿਚ ਪ੍ਰਵੇਸ਼ ਕਰਨ ਤੋਂ ਪਹਿਲਾਂ ਜੋ ਵਿਕਾਸ ਭਰਪੂਰ ਸਭਿਅਤਾ ਇਸ ਧਰਤੀ ਤੇ ਫੈਲੀ ਹੋਈ ਸੀ ਅਤੇ ਜਿਨ੍ਹਾਂ ਲੋਕਾਂ ਨਾਲ ਆਰੀਆ ਜਾਤੀ ਦਾ ਯੁੱਧ ਹੋਇਆ। ਉਹ ਇਹ ਸ਼੍ਰੋਮਣਾਂ ਦੀ ਹੀ ਸਭਿਅਤਾ ਸੀ । ਸ਼ਮਣਾਂ ਦੇ ਪ੍ਰਮੁੱਖ ਰੂਪ ਵਿਚ ਕਈ ਸੰਪਰਦਾਏ ਰਹੇ ਹਨ ਜਿਨ੍ਹਾਂ ਵਿਚੋਂ ਜੈਨ, (ਨਿਰਗਰੰਥ) ਬੋਧ, ਆਜੀਵਕ, ਗੋਰਕ, ਤਾਪਸ ਆਦਿ ਪ੍ਰਸਿਧ ਸਨ । | ਸਾਖ਼ਯ ਦਰਸ਼ਨ ਵੀ ਵੈਦਿਕ ਵਿਚਾਰਧਾਰਾ ਦਾ ਪ੍ਰਮੁੱਖ ਵਿਰੋਧੀ ਸੀ। ਉਸ ਦਰਸ਼ਨ ਨੇ ਕਠ, ਸਵੇਤਾਵਰ, ਪ੍ਰਸ਼ਨ ਮੈਂਤਰਯਾਣੀ ਜੇਹੇ ਪੁਰਾਤਨ ਉਪਨਿਸ਼ਧ ਨੂੰ ਪ੍ਰਭਾਵਿਤ ਕੀਤਾ ਸੀ । ਅੱਜ ਕਲ ਗਰੀਕ, ਤਾਪਸ ਤਾਂ ਵੈਦਿਕ ਪਰੰਪਰਾ ਵਿਚ ਮਿਲ ਗਏ ਹਨ । ਅਜੀਵਕ ਸੰਪਰਦਾਏ ਵੀ ਅਜ ਕਲ ਖਤਮ ਹੋ ਗਿਆ ਹੈ । ਅਜ ਕਲ ਸ਼ਮਣਾਂ ਦੀਆਂ ਦੇ ਪ੍ਰਮੁਖ ਵਿਚਾਰਧਾਰਾਂ ਹੀ ਬਚ ਗਈਆਂ ਹਨ (1) ਜੈਨ ਅਤੇ (2) ਬੁਧ । ਜੈਨ ਤੇ ਬੁੱਧ ਇਨ੍ਹਾਂ ਵਿਚੋਂ ਜੈਨ ਵਿਚਾਰਧਾਰਾ ਭਾਰਤ ਦੀ ਸਭ ਤੋਂ ਪੁਰਾਤਨ ਵਿਚਾਰਧਾਰਾ ਹੈ । ਇਸ ਗਲ ਦੀ ਗਵਾਹੀ ਹੜੱਪਾ ਤੇ ਮੋਹਨਜੋਦੜੋ ਦੀਆਂ ਸਭਿਅਤਾਵਾਂ ਦਿੰਦੀਆਂ ਹਨ। ਭਾਵੇਂ ਅਜ ਤਕ ਉਸ ਲਿfਪ ਨੂੰ ਪੂਰੀ ਤਰ੍ਹਾਂ ਨਹੀਂ ਪੜ੍ਹਿਆ ਜਾ ਸਕਿਆ ਪਰ ਮੋਹਨਜੋਦੜੋ ਤੋਂ ਪ੍ਰਾਪਤ ਧਿਆਨ ਵਿਚ ਬੈਠੇ ਯੋਗੀ ਦੀਆਂ ਮੂਰਤੀਆਂ ਇਸ ਗੱਲ ਦੀ ਗਵਾਹੀ ਦਿੰਦੀਆਂ ਹਨ ਕਿ ਆਰੀਆ ਤੋਂ ਪਹਿਲਾ ਜੋ ਸਭਿਅਤਾ ਭਾਰਤ ਵਿਚ ਨਿਵਾਸ ਕਰਦੀ ਸੀ ਉਹ ਮਣ ਸੰਸਤ੍ਰੀ ਦਾ ਹੀ ਇਕ ਪ੍ਰਮੁੱਖ ਅੰਗ ਸੀ ਅਤੇ ਇਸੇ ਸਭਿਅਤਾ ਦਾ ਆਰੀਆਂ ਨੇ ਵਿਨਾਸ਼ ਕੀਤਾ ਸੀ। ਹੁਣ ਅਸੀਂ ਭਾਰਤ ਦੇ ਪੁਰਾਤਨ ਇਤਿਹਾਸ ਤੋਂ ਇਸ ਸਬੰਧੀ ਜਾਨਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ । (1) ਪ੍ਰਵਚਨ ਸਾਰ ਦਵਾਰ ਗਾਥਾ 731-331 138
SR No.009434
Book TitleUpasak Dashang Sutra
Original Sutra AuthorN/A
AuthorPurushottam Jain, Ravindra Jain
PublisherPurshottam Jain, Ravindra Jain
Publication Year
Total Pages190
LanguagePunjabi
ClassificationBook_Other & agam_upasakdasha
File Size7 MB
Copyright © Jain Education International. All rights reserved. | Privacy Policy