SearchBrowseAboutContactDonate
Page Preview
Page 173
Loading...
Download File
Download File
Page Text
________________ ਸ਼ੀ ਉਪਾਸਕ ਦਸਾਂਗ ਸੂਤਰ ਜੈਨ ਆਗਮ ਸਾਹਿਤ ਵਿਚ ਸੀ ਉਪਾਸਕ ਦਸਾਂਗ ਸੂਤਰ ਦਾ ਬਹੁਤ ਮਹੱਤਵਪੂਰਨ | ਸਥਾਨ ਹੈ । ਪ੍ਰਮੁਖ 11 ਅੰਗ ਸ਼ਾਸਤਰਾਂ ਵਿਚੋਂ ਇਹ ਸਤਵਾਂ ਅੰਗ ਹੈ । ਅਚਾਰੀਆ ਰਕਸ਼ਿਤ ਨੇ ਸਮੁਚੇ ਆਗਮ ਸਾਹਿਤ ਨੂੰ ਵਿਸ਼ੇ ਦੇ ਪੱਖੋਂ ਚਾਰੇ ਹਿਸਿਆਂ ਵਿਚ ਵੰਡਿਆ ਹੈ । 1. ਚਰਨਕਰਨਯੋਗ-- ਇਸ ਵਿਚ ਅਚਾਰਾਂਗ, ਦਸਵੈਕਾਲਿਕ, ਆਵਸ਼ਯਕ ਆਦਿ ਚਾਰ ਦੇ ਵਿਆਖਿਆ ਕਰਨ ਵਾਲੇ ਇਸ ਣੀ ਵਿਚ ਆਉਂਦੇ ਹਨ । 2. ਧਰਮਕਥਾਨੁਯੋਗ-ਧਾਰਮਿਕ ਘਟਨਾਵਾਂ, ਉਦਾਹਰਨਾਂ ਤੇ ਚਾਰਿਤਰਾਂ ਦੀ ਵਿਆਖਿਆ ਕਰਨ ਵਾਲੇ ਗਿਆਤਾਧਰਮ ਕਥਾ, ਉੱਤਰਾਧਿਐਨ ਸੂਤਰ ਤੇ ਉਪਾਸਕ ਦਸਾਂਗ ਆਦਿ ਸ਼ਾਮਲ ਹਨ । 3. ਗਣਿਤਾਨੁਯੋਗ-ਗਣਿਤ ਦੀ ਵਿਆਖਿਆ ਕਰਨ ਵਾਲੇ ਸੂਰਜ, ਚੰਦ, ਧਰਤੀ ਇਸ ਸ਼੍ਰੇਣੀ ਵਿਚ ਆਉਂਦੇ ਹਨ । 4. ਦਰਵਾਯਾਨੁਯੋਗ ਦਾਰਸ਼ਨਿਕ ਤੱਤਾਂ ਦੀ ਵਿਆਖਿਆ ਕਰਨ ਵਾਲੇ ਦੁਸ਼ਟੀਵਾਦ, ਸੂਤਰਤਾਂਗ ਆਦਿ ਇਸ ਵਿਚ ਸ਼ਾਮਲ ਹਨ। | ਪਰ ਇਹ ਕੋਈ ਪੱਕੀ ਭੇਦ-ਰੇਖਾ ਨਹੀਂ, ਦਰ-ਅਸਲ ਸਾਰੇ ਆਗਮਾਂ ਵਿਚ ਚਾਰੇ ਯੋਗਾਂ ਦਾ ਮਿਸ਼ਰਨ ਮਿਲ ਜਾਂਦਾ ਹੈ । | ਉਪਾਸਕ ਦਸਾਂਗ ਸ਼ਬਦ ਦਾ ਅਰਥ ਉਪਾਸਕ ਤੋਂ ਭਾਵ ਹੈ ਉਪਾਸਨਾ ਕਰਨ ਵਾਲਾ ਅਤੇ ਦਸਾਂਗ ਤੋਂ ਭਾਵ ਹੈ 10 ਵਾਂ ਅੰਗ ਭਾਵ 10 ਉਪਾਸਕਾਂ ਦਾ ਵਰਨਣ ਕਰਨ ਵਾਲਾ ਥ। ਸਵਾਲ ਪੈਦਾ ਹੋ ਸਕਦਾ ਹੈ ਕਿ ਭਗਵਾਨ ਮਹਾਵੀਰ ਦੇ ਲੱਖਾਂ ਉਪਾਸਕ ਸਨ, ਫੇਰ ਇਨ੍ਹਾਂ 10 ਦਾ ਵਰਨਣ ਕਰਨ ਦੀ ਕੀ ਜਰੂਰਤ ਸੀ ? ਇਹ ਪ੍ਰਸ਼ਨ ਬਹੁਤ ਸੁਭਾਵਿਕ ਹੈ । | ਸਭ ਤੋਂ ਪਹਿਲਾਂ ਸਾਨੂੰ ਇਹ ਜਾਨਣਾ ਜ਼ਰੂਰੀ ਹੈ ਕਿ ਉਪਾਸ਼ਕ ਸ਼ਬਦ ਦਾ ਕੀ ਅਰਥ ਹੈ ? ਜੈਨ ਧਰਮ ਵਿਚ ਦੋ ਪ੍ਰਕਾਰ ਦਾ ਧਰਮ ਫਰਮਾਇਆ ਗਿਆ ਹੈ । 1. ਸ਼ਮਣ (ਸਾਧੂ ਸਾਧਵੀਆਂ) ਦਾ ਧਰਮ-ਜੋ ਪੰਜ ਮਹਾਵਰਤ,ਪੰਜ ਸਮਿਤੀਆਂ ਤੇ ਤਿੰਨੇ ਗਪਤੀਆਂ ਦਾ ਦਰਿੜ੍ਹਤਾ ਨਾਲ ਪਾਲਣ ਕਰਦਾ ਹੈ ਉਸਨੂੰ ਅਸੀ ਮੁਨੀ, ਸੰਜਤੀ, ਸ਼ਣ, ਭਿਕਸ਼ੂ ਜਾਂ ਨਿਰਗਰੰਥ ਆਖ ਸਕਦੇ ਹਾਂ ਮੁਣ ਇਨ੍ਹਾਂ ਪ੍ਰਤਿਗਿਆਵਾਂ ਤੇ ਮਨ ਬਚਨ ਤੇ 130
SR No.009434
Book TitleUpasak Dashang Sutra
Original Sutra AuthorN/A
AuthorPurushottam Jain, Ravindra Jain
PublisherPurshottam Jain, Ravindra Jain
Publication Year
Total Pages190
LanguagePunjabi
ClassificationBook_Other & agam_upasakdasha
File Size7 MB
Copyright © Jain Education International. All rights reserved. | Privacy Policy