________________
ਇਸ ਤੋਂ ਬਾਅਦ ਭਗਵਾਨ ਮਹਾਂਵੀਰ ਨੇ ਸਧਾਲ ਪੁਤਰ ਅਜੀਵਕਾ ਦੇ ਉਪਾਸ਼ਕ ਤੋਂ ਫਿਰ ਪੁਛਿਆ ''ਹੇ ਸਧਾਲ ਪੁਤਰ ਕਿ ਇਹ ਭਾਂਡੇ ਪੁਰਸ਼ਾਰਥ (ਮੇਹਨਤ) ਪਾਕ੍ਰਮ ਆਦਿ ਤੋਂ ਬਣੇ ਹਨ ? ਜਾਂ ਇਨ੍ਹਾਂ ਤੋਂ ਬਿਨਾਂ ?"198।
ਇਹ ਗੱਲ ਸੁਣ ਕੇ ਸਲਪੁਤਰ ਅਜੀਵਕਾ ਦਾ ਉਪਾਸਕ ਇਸ ਪ੍ਰਕਾਰ ਆਖਣ ਲਗਾ ‘ਤੇ ਭਗਵਾਨ ਇਹ ਸਾਰੇ ਭਾਂਡੇ ਬਿਨਾ ਪੁਰਸ਼ਾਰਥ, ਪਾਕਮ ਤੋਂ ਬਣੇ ਹਨ ਉਥਾਨ ਦਾ ਕੋਈ ਅਰਥ ਨਹੀਂ ਸਾਰੇ ਪਰੀਵਰਤਨ ਨਿਯਤ ਹਨ (ਭਾਵ ਜੋ ਹੋਣਾ ਹੈ ਹੋਕੇ ਰਹਿੰਦਾ ਹੈ) ! 199।
|ਣ ਭਗਵਾਨ ਮਹਾਵੀਰ ਨੇ ਸਧਾਲਪੁਤਰ ਅਜੀਵਕਾ ਦੇ ਉਪਾਸਕ ਨੂੰ ਪੁਛਿਆ “ਹੇ ਸਧਾਲਪੁਤਰ ! ਜੇ ਕੋਈ ਆਦਮੀ ਤੇਰੇ ਸਕੇ ਭਾਂਡਿਆਂ ਨੂੰ ਚੁੱਕ ਲਵੇ, ਚੁਰਾ ਲਵੇ, ਕਿਤੇ ਚੁਕ ਕੇ ਰਖ ਦੇਵੇ, ਤੇਰੀ ਅਗਨੀ ਮਿਤਰਾਂ ਨਾਂ ਦੀ ਇਸਤਰੀ ਨਾਲ ਤੇਰੇ ਸਾਹਮਣੇ ਕਾਮ ਭੋਗ ਕਰੇ, ਤੂੰ ਉਸ਼ ਪੁਰਸ਼ ਨੂੰ ਕੀ ਸਜ਼ਾ ਦੇਵੇਗਾ ?'
ਸਧਾਲਪੁਰ, ਹੇ ਭਗਵਾਨ ਮੈਂ ਉਸ ਮਨੁਖ ਨੂੰ ਗਾਲਾਂ ਦੇਵਾਂਗਾ, ਫਟਕਾਰਾਂਗਾ, ਟਾਂਗਾ, ਬਨ੍ਹ ਲਵਾਂਗਾ, ਪੈਰਾਂ ਹੇਠਾਂ ਕੁਚਲ ਦੇਵਾਂਗਾ, ਧਿਕਾਰਾਂਗਾ, ਤਾੜਾਂਗਾ, ਨੋਚ ਦੇਵਾਂਗਾ, ਭਲਾ ਬੁਰਾ ਆਖਾਂਗਾ, ਉਸ ਨੂੰ ਜਾਨ ਤੋਂ ਮਾਰ ਦੇਵਾਂਗਾ''।
ਭਗਵਾਨ ਮਹਾਵਰ --- ਹੋ ਸਧਾਲਪੁਤਰ ! ਤੇਰੇ ਧਰਮ ਦੀ ਮਾਨਤਾ ਅਨੁਸਾਰ ਨਾ · ਤਾਂ ਕੋਈ ਪ੍ਰਸ਼ ਤੇਰੇ ਭਾਂਡੇ , ਚਰਾਂਦਾ ਹੈ ਅਤੇ ਨਾ ਹੀ ਤੇਰੀ ਇਸਤਰੀ ਨਾਲ ਦੁਰਾਚਾਰ ਕਰਦਾ ਹੈ, ਨਾ ਹੀ ਤੂੰ ਉਸ ਪੁਰਸ਼ ਨੂੰ ਸਜ਼ਾ ਦਿੰਦਾ ਹੈ ਕਿਉਂਕਿ ਤੇਰੇ ਮਤ ਵਿਚ ਪੁਰਸ਼ਾਰਥ ਜਾਂ ਪ੍ਰਾਕਮ ਹੈ ਹੀ ਨਹੀਂ ਜੋ ਕੁਝ ਹੁੰਦਾ ਹੈ ਆਪਣੇ ਆਪ ਹੁੰਦਾ ਹੈ । ਇਸ ਤੋਂ ਉਲਟ ਜੇ ਕੋਈ ਆਦਮੀ ਤੇਰੇ ਭਾਂਡੇ ਚੁਰਾਉਂਦਾ ਹੈ ਜਾਂ ਤੇਰੀ ਪਤਨੀ ਨਾਲ ਭੈੜਾ ਵਰਤਾਓ ਕਰਦਾ ਹੈ ਅਤੇ ਤੂੰ ਉਸਨੂੰ ਗਾਲਾਂ ਦੇਵੇਗਾ, ਮਾਰੇਗਾ ਤੇਰਾ ਇਹ ਆਖਣਾ ਝੂਠ ਹੈ ਕਿਉਂਕਿ ਤੁਹਾਡੇ ਮਤ ਵਿਚ ਮਿਹਨਤ ਆਦਿ ਕੁਝ ਨਹੀਂ ਸਭ ਕੁਝ ਨਿਯਤ ਹੈ ।
ਇਹ ਸੁਣਕੇ ਸਧਾਲਪੁਤਰ ਅਜੀਵਕਾ ਦਾ ਉਪਾਸ਼ਕ ਸਚਾਈ ਨੂੰ ਸਮਝ ਗਿਆ ਇਸਤੋਂ ਬਾਅਦ ਸਧਾਲਪੁਤਹ ਅਜੀਵਕਾ ਦਾ ਉਪਾਸ਼ਕੇ ਭਗਵਾਨ ਮਹਾਵੀਰ ਨੂੰ ਬੰਦਨ ਨਮਸਕਾਰ ਕਰਕੇ ਆਖਣ ਲਗਾ, “ਹੇ ਭਗਵਾਨ ਮੈਂ ਆਪ ਦਾ ਧਰਮ ਸੁਨਣਾ ਚਾਹੁੰਦਾ ਹਾਂ''। 200
ਇਸ ਤੋਂ ਬਾਅਦ ਸ਼ਮਣ ਭਗਵਾਨ ਮਹਾਵੀਰ ਨੇ ਸਧਾਲਪੁਤਰ ਅਜੀਵਕਾ ਦੇ ਉਪਾਸ਼ਕ ਨੂੰ ਧਰਮ ਉਪਦੇਸ਼ ਦਿਤਾ । 201
ਇਸਤੋਂ ਬਾਅਦ ਸਧਾਲਤਰ ਅਜੀਵਕਾ ਦਾ ਉਪਾਸ਼ਕ ਬਹੁਤ ਖੁਸ਼ ਹੋਇਆ ਅਤੇ | ਉਸਨੇ ਸੰਤੋਖ ਅਨੁਭਵ ਕੀਤਾ, ਆਨੰਦ ਦੀ ਤਰਾਂ ਹਿਸਥ ਧਰਮ ਸਵੀਕਾਰ ਕੀਤਾ
| 97