SearchBrowseAboutContactDonate
Page Preview
Page 140
Loading...
Download File
Download File
Page Text
________________ ਸੱਤਵਾਂ ਅਧਿਐਨ ਸਤਵੇਂ ਅਧਿਐਨ ਦਾ ਸ਼ੁਰੂ ਵੀ ਪਹਲੇ ਅਧਿਐਨ ਸੀ ਸੁਧਰਮਾਂ ਸਵਾਮੀ ਤੇ ਸ੍ਰੀ ਜੰਬੁ ਸਵਾਮੀ ਦਾ ਆਪਸੀ ਵਾਰਤਾਲਾਪ ਹੈ ਉਸਦੇ ਅਰਥ ਰੂਪ ਵਿਚ ਸੀ ਸੁਧਰਮਾ ਸਵਾਮੀ ਫਰਮਾਂਦੇ ਹਨ । ਉਸ ਕਾਲ, ਉਸ ਸਮੇਂ ਪੋਲਾਸਪੁਰ ਨਾਂ ਦਾ ਨਗਰ ਸੀ । ਉਥੇ ਸ਼ਸਤਰ ਬਨ ਨਾਂ ਦਾ ਬਾਗ ਸੀ ਉਥੇ ਜਿਤ ਸ਼ਤਰੂ ਰਾਜਾ ਰਾਜ ਕਰਦਾ ਸੀ । 181 । ਇਸ ਤੋਂ ਬਾਅਦ ਉਸੇ ਪਲਾਸਪੁਰ ਸ਼ਹਿਰ ਵਿਚ ਸਧਾਲਪੁਤਰ ਨਾਂ ਦਾ ਮਾਰ ਰਹਿੰਦਾ ਸੀ ਜੋਕਿ ਅਜੀਵਕ ਮੱਤ ਦਾ ਉਪਾਸਕ ਸੀ, ਉਸਨੇ ਆਜੀਵਕ ਸੰਪਰਦਾਏ ਦੇ ਸਿਧਾਂਤ ਨੂੰ ਚੰਗੀ ਤਰਾ ਸਮਝ ਕੇ ਸਵੀਕਾਰ ਕੀਤਾ ਸੀ, ਪ੍ਰਸ਼ਨਾਂ ਉਤਰਾਂ ਰਾਹੀਂ ਸਪਸ਼ਟ ਕੀਤਾ ਸੀ, ਨਿਸ਼ਚੇ ਨਾਲ ਧਾਰਨ ਕੀਤਾ ਸੀ ਅਤੇ ਸਮਿਅੱਕ ( ਸਹੀ ਤਰੀਕੇ ਨਾਲ ਜਾਣ ਲਿਆ ਸੀ ਆਜੀਵਕ ਧਰਮ ਦੇ ਸਿਧਾਂਤ ਉਸਦੇ ਹੱਡ ਮਾਸ ਵਿਚ ਰਚ ਚੁਕੇ ਸਨ ਉਹ ਆਖਦਾ ਸੀ (ਹੇ ਲੰਬੀ ਉਮਰ ਵਾਲੇ ! ਆਜੀਵਕ ਸਿਧਾਂਤ ਹੀ ਅਰਥ ਭਰਪੂਰ ਹਨ ਦੂਸਰੇ ਸਿਧਾਂਤ ਅਨਰਥਾਂ ਦੀ ਖਾਨ ਹਨ ਇਸ ਤਰ੍ਹਾਂ ਉਹ ਆਜੀਵਕ ਸਿਧਾਂਤ ਰਾਹੀਂ ਆਤਮਾ ਨੂੰ ਪਵਿਤਰ ਕਰਦਾ ਹੋਇਆ ਜ਼ਿੰਦਗੀ ਗੁਜ਼ਾਰ ਰਿਹਾ ਸੀ । 182 1 ਉਸ ਸਧਾਲਪੁਤਰ ਆਜੀਵਕਾਂ ਦੇ ਕੋਲ 1 ਕਰੋੜ ਸੋਨੇ ਦੀਆਂ ਮੋਹਰਾਂ ਦਾ ਖਜ਼ਾਨਾ ਸੀ । ਇਕ ਕਰੋੜ ਸੋਨੇ ਦੀਆਂ ਮੋਹਰਾਂ ਵਿਉਪਾਰ ਵਿਚ ਲਗੀਆਂ ਹੋਈਆਂ ਸਨ । ਇਕ ਕਰੋੜ ਸੋਨੇ ਦੀਆਂ ਮੋਹਰਾਂ ਘਰ ਦੇ ਸਮਾਨ ਵਿਚ ਲਗੀਆਂ ਹੋਈਆਂ ਸਨ। ਦਸ ਹਜ਼ਾਰ ਗਾਵਾਂ ਦਾ ਇਕ ਬ੍ਰਿਜ ਸੀ। 183। ਉਸ ਸਧਾਲਪੁਤਰ ਆਜੀਵਕਾਂ ਦੇ ਉਪਾਸਕ ਦੀ ਪਤਨੀ ਦਾ ਨਾਂ ਅਗਨੀ ਮਿਤਰਾ | ਸੀ । 184 ਉਸ ਸਧਾਲਪੁੱਤਰ ਆਜੀਵਕਾਂ ਦੇ ਉਪਾਸਕ ਦੀਆਂ ਲਾਸਪੁਰ ਸ਼ਹਿਰ ਤੋਂ ਬਾਹਰ 500 ਬਰਤਨਾਂ ਦੀਆਂ ਦੁਕਾਨਾਂ ਸਨ । ਜਿਥੇ ਹਰ ਰੋਜ਼ ਬਹੁਤ ਸਾਰੇ ਮਨੁੱਖ ਰੋਜ਼ਾਨਾ ਮਜ਼ਦੂਰੀ ਭੋਜਨ ਤੇ ਤਨਖਾਹ ਪ੍ਰਾਪਤ ਕਰਕੇ ਭਿੰਨ-ਭਿੰਨ ਪ੍ਰਕਾਰ ਦੇ ਕਰਕ (ਪਾਣੀ ਠੰਡਾ ਰਖਣ ਵਾਲੇ | ਘੜੇ) ਵਾਰਕ (ਗੱਲਕ) ਪਿਠਰ (ਦਹੀਂ ਜਮਾਉਣ ਵਾਲੀ ਮਿਟੀ ਦੀ ਪਰਾਂਤ), ਘੜੇ, ਅਰਧ ਘਟਕ (ਛੋਟੇ ਮਟਕੇ) ਜਾਮਨਦ (ਰਾਹੀਂ) ਅਤੇ ਉਸਟਰਿਕਾ (ਲੰਬੀ ਗਰਦਨ { 93
SR No.009434
Book TitleUpasak Dashang Sutra
Original Sutra AuthorN/A
AuthorPurushottam Jain, Ravindra Jain
PublisherPurshottam Jain, Ravindra Jain
Publication Year
Total Pages190
LanguagePunjabi
ClassificationBook_Other & agam_upasakdasha
File Size7 MB
Copyright © Jain Education International. All rights reserved. | Privacy Policy