SearchBrowseAboutContactDonate
Page Preview
Page 72
Loading...
Download File
Download File
Page Text
________________ ਸੀ । ਖੇਤਸੀ ਨੇ ਤੰਗ ਆਕੇ ਸਾਰੇ ਚੇਲਿਆਂ ਨੂੰ ਜੇਲ ਵਿਚ ਡੱਕ ਦਿੱਤਾ। ਉਨ੍ਹਾਂ ਦੇ ਉਪਾਸਰਾਂ ਰਹਿਣ ਦੀ ਜਗਾ) ਨੂੰ ਢਾਹ ਦਿਤਾ । ਅਗਲੇ ਦਿਨ ਅਚਾਰਿਆ ਜੀ ਸਰਸਾ ਪਹੁੰਚੇ । ਉੱਥੋਂ ਉਹ ਅਪਣੇ ਚੇਲੇ ਮਾਲਦੇਵ ਸੂਰੀ ਨਾਲ, ਲਾਹੌਰ ਪਹੁੰਚ ਗਏ । ਉਥੋਂ ਦੇ ਪੰਜਾਬੀ ਉਪਾਸਕਾਂ ਨੇ ਆਪਦਾ ਨਿੱਘਾ ਸਵਾਗਤ ਕੀਤਾ । ਉਨ੍ਹਾਂ ਦੇ ਪੈਰਾਂ ਹੇਠਾਂ ਅਪਣੀਆਂ ਪੱਗਾਂ ਧਰ ਦਿਤੀਆਂ । ਅਚਾਰਿਆ ਜੀ ਨੇ ਉਥੋਂ ਦੇ ਬਾਦਸ਼ਾਹ ਦੇ ਮੰਤਰੀ ਦਾ ਕੋਹੜ ਦੂਰ ਕੀਤਾ । ਫੇਰ ਬਾਦਸ਼ਾਹ ਨੂੰ ਭੁੱਖ ਨਾ ਲਗਨ ਦੀ ਬੀਮਾਰੀ ਸੀ। ਉਸਦਾ ਇਲਾਜ ਵੀ ਅਚਾਰਿਆ ਨੇ ਕਰ ਕੇ ਸ਼ਾਹੀ ਦਰਵਾਰ ਵਿਚ ਅਪਣੀ ਜਗ੍ਹਾ ਬਣਾ ਲਈ । ਇਥੇ ਆਪਨੇ ਕਈ ਚਮਤਕਾਰ ਵਿਖਾਏ । ਜਿਵੇ ਦਰੱਖਤ ਨੂੰ ਤੋਰਨਾ, ਨਕਲੀ ਚੰਦਰਮਾ ਬਣਾ ਕੇ ਅਕਾਸ਼ ਤੇ ਚੜਾਉਣਾ । ਇਕ ਦਿਨ ਬਾਦਸ਼ਾਹ ਨੇ ਅਰਜ ਕੀਤੀ ਮੇਰੇ ਲਾਇਕ ਹੁਕਮੈ ਦਸੋ । ਅਚਾਰਿਆ ਜੀ ਨੇ ਖੇਤਸੀ ਦਾ ਸਾਰਾ ਕਿੱਸਾ ਬਿਆਨ ਕਰ ਦਿੱਤਾ । ਬਾਦਸ਼ਾਹ ਨੇ ਖੇਤਸੀ ਤੇ ਹਮਲਾ ਕਰ ਦਿੱਤਾ | ਖੇਤਸੀ ਨੂੰ ਕੈਦ ਕਰਕੇ ਅਚਾਰਿਆ ਜੀ ਕੋਲ ਪੇਸ਼ ਕੀਤਾ ਗਿਆ । ਖੇਤਸੀ ਨੇ ਅਪਣੇ ਕੀਤੇ ਦੀ ਮੁਆਫੀ ਮੰਗੀ । ਅਚਾਰਿਆ ਜੀ ਨੇ ਉਸਨੂੰ ਛਡਣ ਦੀ ਸਿਫਾਰਸ਼ ਕੀਤੀ । ਬਾਦਸ਼ਾਹ ਨੇ ਕਿਲੇ ਵਿਚ ਅਪਣੇ ਖਜਾਨੇ ਵਿੱਚੋਂ ਪੋਸ਼ਧ ਸ਼ਾਲਾ ਦਾ ਨਿਰਮਾਨ ਕੀਤਾ । ਸਮਾਨੇ ਵਿਖੇ ਭਗਵਾਨ ਅਨੰਤਨਾਥ ਦੇ ਮੰਦਰ ਬਨਵਾਈਆ ॥ * ( 45 )
SR No.009423
Book TitlePuratan Punjabi vich Jain Dharm
Original Sutra AuthorN/A
AuthorPurushottam Jain, Ravindra Jain
PublisherPurshottam Jain, Ravindra Jain
Publication Year
Total Pages277
LanguagePunjabi
ClassificationBook_Other
File Size33 MB
Copyright © Jain Education International. All rights reserved. | Privacy Policy