SearchBrowseAboutContactDonate
Page Preview
Page 205
Loading...
Download File
Download File
Page Text
________________ ਸਿੱਖਣ ਦਾ ਮੌਕਾ ਮਿਲਿਆ। ਆਪ ਦੇ ਸੁਝਾਵਾਂ ਨਾਲ ਜੈਨ ਏਕਤਾ ਦੀ ਭਾਵਨਾ ਨੂੰ ਕਾਫ਼ੀ ਬਲ ਮਿਲਿਆ । ਆਪ ਦਾ ਗਲਾ ਬਹੁਤ ਹੀ ਸੁਰੀਲੀ ਅਵਾਜ਼ ਦਾ ਮਾਲਕ ਹੈ । ਆਪ ਨੇ ਅਨੇਕਾਂ ਭਾਸ਼ਾਵਾਂ ਦਾ ਗਿਆਨ ਗੁਰੂ ਅਚਾਰੀਆ ਸ਼੍ਰੀ ਤੁਲਸੀ ਜੀ ਮਹਾਰਾਜ ਤੋਂ ਪ੍ਰਾਪਤ ਕੀਤਾ ਹੈ । ਆਪ ਨੇ ਕਰੋੜਾਂ ਦੀ ਸੰਪੱਤੀ ਤਿਆਗ ਕੇ ਭਗਵਾਨ ਮਹਾਵੀਰ ਰਾਹੀਂ ਦੱਸਿਆ ਸਾਧੂ ਜੀਵਨ ਗ੍ਰਹਿਣ ਕੀਤਾ । ਸਾਧਵੀ ਦੇਵ ਸ਼ੀ ਜੀ ਮਹਾਰਾਜ ਮੂਰਤੀ ਪੂਜਕ ਸਾਧਵੀਆਂ ਸੰ: 1951 ਨੂੰ ਅਚਾਰੀਆ ਵਿਜੈ ਨੰਦਜੀ ਦੇ ਦਰਸ਼ਨਾਂ ਨੂੰ ਆਈਆਂ । ਉਸ ਸਮੇਂ ਅਚਾਰੀਆ ਜੀ ਜੀਰੇ ਵਿਖੇ ਸਨ । ਉਸ ਸਮੇਂ ਇਨ੍ਹਾਂ ਸਾਧਵੀਆਂ ਦੇ ਉਪਦੇਸ਼ ਤੋਂ ਪ੍ਰਭਾਵਿਤ ਹੋ ਕੇ ਇਕ ਸ਼ਾਕਾ ਸ਼੍ਰੀਮਤੀ ਜੀਵਾ ਬਾਈ ਨੇ ਸਾਧਵੀ ਬਨਣ ਦਾ ਫੈਸਲਾ ਕੀਤਾ । ਆਪ ਨੂੰ ਦੀਖਿਆ ਦੀ ਆਗਿਆ ਲੈਣ ਵਿਚ ਸਹੁਰੇ ਤੇ ਪੇਕੇ ਦੋਹਾਂ ਪਾਸਿਓਂ ਕਸ਼ਟਾਂ ਦਾ ਸਾਹਮਣਾ ਕਰਨਾ ਪਿਆ, ਪਰ ਆਪ ਦੇ ਦ੍ਰਿੜ੍ਹ ਇਰਾਦੇ ਨੂੰ ਵੇਖ ਕੇ ਆਪ ਨੂੰ ਆਗਿਆ ਮਿਲ ਗਈ ! ਸਾਧਵੀ ਬਣ ਕੇ ਆਪ ਨੇ ਵਿਆਕਰਣ, ਸੰਸਕ੍ਰਿਤ, ਪ੍ਰਾਕ੍ਰਿਤ ਥਾਂ ਦਾ ਡੂੰਘਾ ਅਧਿਐਨ ਕੀਤਾ। , ਆਪ ਨੇ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਗੁਜਰਾਤ ਵਿਖੇ ਜੈਨ ਧਰਮ ਦਾ ਪ੍ਰਚਾਰ ਕੀਤਾ । ਆਪ ਦੇ ਉਪਦੇਸ਼ ਤੋਂ ਪ੍ਰਭਾਵਿਤ ਹੋ ਕੇ 3 ਗੁਜਰਾਤੀ ਇਸਤਰੀਆਂ ਸਾਧਵੀਆਂ ਬਣ ਗਈਆਂ | ਆਪ ਨੇ ਸਾਰੇ ਬੜੇ ਬੜੇ ਜੈਨ ਤੀਰਥਾਂ ਦੀ ਯਾਤਰਾ ਕੀਤੀ । ਸੰ: 1997 ਵਿਚ ਗੁਜਰਾਂਵਾਲੇ ਵਿਖੇ ਆਪ ਨੂੰ ਪ੍ਰਵਰਤਨੀ ਪਦਵੀ ਹਾਸਲ ਹੋਈ ! ਆਪ ਨੇ ਸ਼ੀ ਆਤਮਾਨੰਦ ਜੈਨ ਗੁਰੁਲ ਗੁਜਰਾਂਵਾਲੇ ਦੇ ਨਿਰਮਾਣ ਵਿਚ ਵਧ ਚੜ੍ਹ ਕੇ ਹਿੱਸਾ ਲਿਆ । | ਪਾਕਿਸਤਾਨ ਬਨਣ ਸਮੇਂ ਆਪ ਨੂੰ ਅਨੇਕਾਂ ਕਸ਼ਟਾਂ ਦਾ ਸਾਹਮਣਾ ਕਰਨਾ ਪਿਆ। ਆਪ ਸਮੁਚੇ ਸੰਘ ਨਾਲ ਗੁਜਰਾਂਵਾਲੇ ਤੋਂ ਲਾਹੌਰ ਪਹੁੰਚ ਗਈ ! ਸੰ: 2004 ਅਸੂ ਸੁਦੀ 6 ਨੂੰ ਆਪ ਦਾ ਸਵਰਗਵਾਸ ਹੋ ਗਿਆ ! ਆਪ ਮਹਾਨ ਤਪੱਸਵਿਨੀ, ਧਰਮ ਪ੍ਰਚਾਰਕਾਂ ਅਤੇ ਸ਼ਾਸਤਰਾਂ ਦੀ ਜਾਣਕਾਰ ਸਨ । ਜੈਨ ਸਾਧਵ ਸ਼ੀਲ ਸੀ ਜੀ ਮਹਾਰਾਜ ਆਪ ਦਾ ਜਨਮ ਸੰ: 1950 ਨੂੰ ਰਾਣਪਰਦਾ (ਸੌਰਾਸ਼ਟਰ) ਵਿਖੇ ਹੋਇਆ। ਮਾਤਾ ਪਿਤਾ ਨੇ ਆਪ ਜੀ ਦਾ ਨਾਂ ਸ਼ਿਵਕੁੰਵਰ ਵੈਨ ਰਖਿਆ । ਛੋਟੀ ਉਮਰ ਵਿਚ ਹੀ ਆਪ ਦੀ ( 180 )
SR No.009423
Book TitlePuratan Punjabi vich Jain Dharm
Original Sutra AuthorN/A
AuthorPurushottam Jain, Ravindra Jain
PublisherPurshottam Jain, Ravindra Jain
Publication Year
Total Pages277
LanguagePunjabi
ClassificationBook_Other
File Size33 MB
Copyright © Jain Education International. All rights reserved. | Privacy Policy