SearchBrowseAboutContactDonate
Page Preview
Page 195
Loading...
Download File
Download File
Page Text
________________ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦਾ ਨਿਰਮਾਨ ਸਮਾਜ ਤੇ ਲੋਕ ਹਿਤ ਵਿਚ ਕੀਤਾ। 29 ਨਵੰਬਰ 1966 ਨੂੰ ਆਪ ਜੀ ਦਾ ਸਵਰਗਵਾਸ ਦਿੱਲੀ ਵਿਖੇ ਹੋਇਆ । ਆਪ ਦਾ ਪ੍ਰਚਾਰ ਖੇਤਰ ਸਾਰਾ ਉੱਤਰ ਭਾਰਤ ਹੈ । ਸਾਧਵੀ ਸ਼੍ਰੀ ਜਗਦੀਸ਼ ਮਤੀ ਜੀ ਮਹਾਰਾਜ ਆਪ ਇਸ ਖੇਤਰ ਵਿਚ ਧਰਮ ਨੂੰ ਫੈਲਾਉਣ ਵਾਲੀ ਮਹਾਨ ਸਾਧਵੀ ਹਨ । ਆਪ ਦਾ ਜਨਮ ਸੰਨ 1921 ਨੂੰ ਅਲਵਰ (ਰਾਜਸਥਾਨ) ਵਿਖੇ ਹੋਇਆ । 9 ਸਾਲ ਦੀ ਉਮਰ ਵਿਚ ਆਪ ਜੈਨ ਸਾਧਵੀ ਬਣੇ । ਪਰੰਪਰਾ ਅਨੁਸਾਰ ਜੈਨ ਸ਼ਾਸਤਰਾਂ ਦਾ ਅਧਿਐਨ ਕੀਤਾ। ਆਪ ਮਹਾਨ ਤਪੱਸਵਿਨੀ ਹਨ । ਆਪ ਨੇ ਅਪਣਾ ਹੀ ਨਹੀਂ ਸਗੋਂ ਲੱਖਾਂ ਭੁੱਲੇ ਭਟਕੇ ਜੀਵਾਂ ਨੂੰ ਰਾਹ ਵਿਖਾਇਆ ਹੈ । ਆਪ ਕੋਲ 16 ਸਾਧਵੀਆਂ ਰਹਿ ਕੇ ਆਤਮ ਕਲਿਆਨ ਅਤੇ ਧਰਮ ਪ੍ਰਚਾਰ ਕਰ ਰਹੀਆਂ ਹਨ । ਸਾਧਵੀ ਸ਼੍ਰੀ ਸੁਭਾਸ਼ ਵਤੀ, ਜੀ ਮਹਾਰਾਜ ਆਪਨੇ ਅਪਣੀ ਸਪੁੱਤ੍ਰੀ ਸਮੇਤ ਸਾਧਵੀ ਸਤਿਆ ਵਤੀ ਕੋਲੋਂ ਦੀਖਿਆ ਗ੍ਰਹਿਣ ਕੀਤੀ । ਆਪ ਦੀ ਯੋਗ ਮਹਾਨ ਸਪੁੱਤਰੀ ਸਾਧਵੀ ਸ਼੍ਰੀ ਪ੍ਰਵੇਸ਼ ਕੁਮਾਰੀ ਜੀ ਮਹਾਰਾਜ ਮਹਾਨ ਵਿਦਵਾਨ ਸਨ ਜੋ ਹੁਣ ਸਵਰਗਵਾਸ ਹੋ ਚੁੱਕੇ ਹਨ। ਆਪ ਦਾ ਸਾਧਵੀ ਪਰਿਵਾਰ ਕਾਫ਼ੀ ਵਿਦਵਾਨ ਅਤੇ ਧਰਮ ਪ੍ਰਚਾਰਕ ਹੈ । ਆਪ ਸ਼ਾਸਤਰਾਂ ਦੀ ਮਹਾਨ ਜਾਨਕਾਰ ਧਰਮ ਪ੍ਰਚਾਰਕ ਹਨ । ਆਪ ਨੇ ਅਪਣਾ ਧਰਮ ਪ੍ਰਚਾਰ ਖੇਤਰ ਸਾਰਾ ਉੱਤਰ ਭਾਰਤ ਅਤੇ ਰਾਜਸਥਾਨ ਨੂੰ ਬਣਾਇਆ ਹੈ । ਆਪ ਅਜ ਕਲ ਬੁਢਾਪੇ ਕਾਰਨ ਦਿੱਲੀ ਵਿਰਾਜਮਾਨ ਹਨ। ਸਾਧਵੀ ਸ਼੍ਰੀ ਸੀਤਾ ਜੀ ਮਹਾਰਾਜ ਆਪ ਦਾ ਜਨਮ ਗੁਜਰਾਂਵਾਲੇ ਵਿਖੇ ਹੋਇਆ। ਜੈਨ ਸਾਧਵੀ ਦੇਖਿਆਂ ਗ੍ਰਹਿਣ ਕੀਤੀ । ਜਨ ਸ਼ਾਸਤਰਾਂ ਆਪ ਨੇ ਅਪਣਾ ਗਿਆਨ ਸਾਰੇ ਸੰਸਾਰ ਨੂੰ ਵੰਡਿਆ ਹੈ। ਅਤੇ ਕਵੀ ਹਨ । (170) ਬੜੀ ਛੋਟੀ ਉਮਰ ਵਿਚ ਆਪ ਨੇ ਦਾ ਡੂੰਘਾ ਅਧਿਐਨ ਕੀਤਾ। ਆਪ ਚੰਗੀ ਲੇਖਿਕਾ, ਵਕਤਾ
SR No.009423
Book TitlePuratan Punjabi vich Jain Dharm
Original Sutra AuthorN/A
AuthorPurushottam Jain, Ravindra Jain
PublisherPurshottam Jain, Ravindra Jain
Publication Year
Total Pages277
LanguagePunjabi
ClassificationBook_Other
File Size33 MB
Copyright © Jain Education International. All rights reserved. | Privacy Policy