SearchBrowseAboutContactDonate
Page Preview
Page 192
Loading...
Download File
Download File
Page Text
________________ ਆਪ ਦਾ ਸਵਰਗਵਾਸ ਸੰ: 1951 ਚੇਤਰ 11 ਨੂੰ ਜਾਲੰਧਰ ਵਿਖੇ ਹੋਇਆ । ਆਪ ਦੀਆਂ ਮੁਖ ਚਾਰ ਚੇਲੀਆਂ ਸਨ । ਸ਼੍ਰੀ ਜੀਤੀ ਜੀ (ਸੰ: 1936) ਸ਼੍ਰੀ ਕਰਮ ਜੀ (ਸੰ: -1938) ਸ਼੍ਰੀ ਭਗਵਾਨ ਦੇਵੀ (ਸੰ: 1943) ਸ਼੍ਰੀ ਰਾਜਮਤੀ (1949) ਸ਼੍ਰੀ ਆਸਾ ਦੇਵੀ ਅੰਮ੍ਰਿਤਸਰ ਵਿਚ ਆਪ ਕੋਲ ਸੰ: 1936 ਮਘਰ ਸ਼ੁਕਲਾਂ 2 ਨੂੰ ਸਾਧਵੀ ਬਣੀ। ਸਾਧਵੀ ਸ਼੍ਰੀ ਨਿਹਾਲੀ ਆਪ ਦੀ ਇਕ ਹੋਰ ਪ੍ਰਸਿਧ ਚੇਲੀ ਸੀ, ਜੋ ਆਸ਼ਾ ਦੇਵੀ ਦੇ ਨਾਲ ਹੀ ਜਲੰਧਰ ਵਿਖੇ ਸਾਧਵੀ ਬਨੀ । ਆਪ ਦਾ ਨਾਉਂ ਨੰਦ ਕੌਰ ਵੀ ਮਿਲਦਾ ਹੈ। ਸਾਧਵੀ ਸ਼੍ਰੀ ਮਥੁਰਾ ਦੇਵੀ ਜੀ ਮਹਾਰਾਜ ਸ਼੍ਰੀ ਆਪ ‘ਪੁਰ’ ਪਿੰਡ ਜ਼ਿਲਾ ਰੋਹਤਕ ਦੀ ਨਿਵਾਸੀ ਸੀ । ਜੈਨ ਮੁਨੀ ਸ਼੍ਰੀ ਭਾਗ ਮਲ ਆਪ ਦੇ ਚਾਚੇ ਦੇ ਸਪੁੱਤਰ ਸਨ । ਆਪ ਨੇ ਸੰ: 1960 ਨੂੰ ਕਾਂਧਲਾ ਵਿਖੇ ਅਚਾਰੀਆ ਸ਼੍ਰੀ ਕਾਂਸ਼ੀ ਰਾਮ ਜੀ ਮਹਾਰਾਜ ਨਾਲ ਸਾਧਵੀ ਦੀਖਿਆ ਲਈ। ਆਪ ਦਾ ਪ੍ਰਚਾਰ ਖੇਤਰ ਸਾਰਾ ਉੱਤਰ ਭਾਰਤ ਹੈ । ਅਪ ਦਾ ਸਵਰਗਵਾਸ ਸੰ: 2003 ਕੱਤਕ ਸ਼ੁਕਲਾ 7 ਨੂੰ ਬੁਢਲਾਢਾਂ ਵਿਖੇ ਹੋਇਆ। ਆਪ ਦੀਆਂ ਚਾਰ ਪ੍ਰਮੁਖ ਚੇਲੀਆਂ ਸਨ। (1) ਸਤਿਆ ਵਤੀ ਜੀ (2) ਮਹਾਨ ਸ਼੍ਰੀ ਜੀ (3) ਸ਼੍ਰੀ ਰਾਜ ਮਤੀ ਜੀ (4) ਸ਼੍ਰੀ ਸੁੰਦਰੀ ਜੀ । ਸਾਧਵੀ ਸ਼੍ਰੀ ਸੁੰਦਰੀ ਜੀ ਮਹਾਰਾਜ ਆਪ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਵਿਚ ਪ੍ਰਚਾਰ ਕਰਨ ਵਾਲੀ ਮਹਾਨ ਸਾਧਵੀ ਹਨ । ਆਪ ਦਾ ਜਨਮ ਸੰ: 1981 ਵਿਚ ਪਿੰਡ ਰਾਜਪੁਰਾ (ਜ਼ਿਲਾ ਸੋਨੀਪਤ) ਵਿਖੇ ਹੋਇਆ। ਸੰ: 1996 ਨੂੰ ਆਪ ਨੇ ਮਹਾਸਾਧਵੀ ਸ਼੍ਰੀ ਮਥੁਰਾ ਦੇਵੀ ਕੋਲੋਂ ਜੈਨ ਦੀਖਿਆ ਸੁਨਾਮ ਵਿਖੇ ਗ੍ਰਹਿਣ ਕੀਤੀ । ਆਪ ਜੈਨ ਅਜੈਨ ਗ੍ਰੰਥਾਂ ਦੀ ਮਹਾਨ ਵਿਦਵਾਨ ਸਾਧਵੀ ਹਨ । ਆਪ ਦੇ ਸਾਧਵੀ ਪਰਿਵਾਰ ਵਿਚ !3 ਸਾਧਵੀਆਂ ਧਰਮ ਪ੍ਰਚਾਰ ਕਰ ਰਹੀਆਂ ਹਨ । ਸਾਧਵੀ ਸ਼੍ਰੀ ਚੰਦਾ ਜੀ ਮਹਾਰਾਜ ਆਪ ਦਾ ਜਨਮ ਵਿ. ਸੰ: 1933 ਨੂੰ ਸ਼੍ਰੀ ਕੁਮਾਨ ਸਿੰਘ ਅਤੇ ਸ਼੍ਰੀਮਤੀ ਹਰਸੁਕੁਮਰ ਦੇ ਘਰ ਆਗਰੇ ਵਿਖੇ ਹੋਇਆ । ਆਪ ਨੇ ਸੰ: 1948 ਫਗਣ ਸ਼ੁਕਲਾ 3 ਨੂੰ ਕਰਨਾਲ ਵਿਖੇ ਸਾਧਵੀ ਜੀਵਨ ਗ੍ਰਹਿਣ ਕੀਤਾ । (167)
SR No.009423
Book TitlePuratan Punjabi vich Jain Dharm
Original Sutra AuthorN/A
AuthorPurushottam Jain, Ravindra Jain
PublisherPurshottam Jain, Ravindra Jain
Publication Year
Total Pages277
LanguagePunjabi
ClassificationBook_Other
File Size33 MB
Copyright © Jain Education International. All rights reserved. | Privacy Policy