SearchBrowseAboutContactDonate
Page Preview
Page 189
Loading...
Download File
Download File
Page Text
________________ · ਸੰ: 1936 ਵਿਚ ਸੋਠ ਹਰਜਸ ਰਾਏ ਅਤੇ ਸੇਠ ਰਤਨ ਚੰਦ ਜੈਨ ਨੇ ਪਾਰਸ਼ਵ ਨਾਥ ਜੈਨ ਵਿਦਿਆ ਆਸ਼ਰਮ ਦੀ ਨੀਂਹ ਹਿੰਦੂ ਯੂਨੀਵਰਸਟੀ ਵਿਖੇ ਰਖੀ । ਆਪ ਨੇ ਇਸ ਸੰਸਥਾਨ ਦਾ ਕੰਮ ਸੰਭਾਲਿਆ । j940 ਵਿਚ ਆਪ ਫੇਰ ਪੰਚਕੂਲੇ ਗੁਰੂਕੁਲ ਵਿਖੇ ਆ ਗਏ . ਸੰ: 1946 ਤੋਂ 1964 ਤਕ ਆਪ ਪਾਰਸ਼ ਨਾਥ ਜੈਨ ਵਿਦਿਆ ਆਸ਼ਰਮ ਦੇ ਪੀ. ਐਚ.-ਡੀ. ਵਿਦਿਆਰਥੀਆਂ ਨੂੰ ਜੈਨ ਸ਼ੋਧ ਵਿਚ ਮਦਦ ਕਰਦੇ ਰਹੇ । ਉਸ ਸਮੇਂ ਆਪ ਮਣ ਨਾਮਕ ਜੈਨ ਪਤ੍ਰਿਕਾ ਦੇ ਸੰਪਾਦਕ ਰਹੇ । | ਸੰ: 1962 ਵਿਚ ਸਵਾਮੀ ਸ੍ਰੀ ਧਨੀ ਰਾਮ ਜੀ ਮਹਾਰਾਜ ਸਵਰਗਵਾਸ ਹੋ ਗਏ । ਸੰ: 1964 ਵਿਚ ਆਪ ਗੁਰੂਕੁਲ ਦੀ ਦੇਖ ਰੇਖ ਕਰਦੇ ਰਹੇ । ਆਪ ਨੇ ਅਪਣੀ ਸਾਰੀ ਲਾਇਬਰੇਰੀ ਅਚਾਰੀਆ ਸ਼੍ਰੀ ਆਨੰਦ ਰਸ਼ੀ ਜੀ ਮਹਾਰਾਜ ਨੂੰ ਭੇਟ ਕਰ ਦਿਤੀ । ਭਾਰਤ ਦਾ ਸ਼ਾਇਦ ਹੀ ਕੋਈ ਜਨ ਸਮਾਰੋਹ ਹੋਵੇ ਜਿਥੇ ਕ੍ਰਿਸ਼ਨ ਚੰਦਰ ਅਚਾਰੀਆ ਨਾ ਪਹੁੰਚੇ ਹੋਣ 1 ਲੇਖਕਾਂ ਨੂੰ ਕਈ ਵਾਰ ਆਪ ਕੋਲੋਂ ਸਿੱਖਣ ਦਾ ਮੌਕਾ ਮਿਲਿਆ ਹੈ । ਦਿਸੰਬਰ 1985 ਨੂੰ ਆਪ ਦਾ ਸਵਰਗਵਾਸ ਚੰਡੀਗੜ੍ਹ ਵਿਖੇ ਹੋ ਗਿਆ । ਆਪ ਮਹਾਨ ਪ੍ਰਭੂ ਭਗਤ ਅਤੇ ਦੇਸ਼ ਭਗਤ ਸਨ । ( 164 )
SR No.009423
Book TitlePuratan Punjabi vich Jain Dharm
Original Sutra AuthorN/A
AuthorPurushottam Jain, Ravindra Jain
PublisherPurshottam Jain, Ravindra Jain
Publication Year
Total Pages277
LanguagePunjabi
ClassificationBook_Other
File Size33 MB
Copyright © Jain Education International. All rights reserved. | Privacy Policy