SearchBrowseAboutContactDonate
Page Preview
Page 177
Loading...
Download File
Download File
Page Text
________________ ਸਵਾਮੀ ਸ੍ਰੀ ਧਨੀ ਰਾਮ ਜੀ ਮਹਾਰਾਜ ਆਪ ਦਾ ਜਨਮ ਸੰ: 1937 ਅਸੂ ਸੁਦੀ 10 ਨੂੰ ਲਾਲਾ ਦੁਨੀ ਚੰਦ ਅਤੇ ਸ਼ੀਮਤੀ ਗੰਗਾ ਦੇਵੀ ਦੇ ਘਰ ਹੋਇਆ । ਆਪ ਪੱਟੀ (ਅੰਮ੍ਰਿਤਸਰ) ਦੇ ਰਹਿਣ ਵਾਲੇ ਸਨ । ਆਪ ਦੇਕੁਲ 6 ਭਰਾ ਇਕ ਭੈਣ ਸਨ । ਆਪ ਜੀ ਦੀ ਮਾਤਾ ਅਤੇ ਭੈਣ ਨੇ ਸਾਧਵੀ ਜੀਵਨ ਗ੍ਰਹਿਣ ਕੀਤਾ | ਸ੍ਰੀ ਧਨੀ ਰਾਮ ਜੀ ਵੀ 15 ਸਾਲ ਦੀ ਉਮਰ ਵਿਚ ਸਵਾਮੀ ਸ਼ਿਵਦਿਆਲ ਜੀ ਮਹਾਰਾਜ ਕੋਲ ਸਾਧੂ ਬਣ ਗਏ । ਸਵਾਮੀ ਸ਼ਿਵਦਿਆਲ ਜੀ ਪੁਜ ਸ੍ਰੀ ਸੋਹਨ ਲਾਲ ਜੀ ਮਹਾਰਾਜ ਦੇ ਗੁਰੂ ਭਰਾ ਸਨ । ਦੋਹਾਂ ਦੇ ਗੁਰੂ ਸ਼੍ਰੀ ਧਰਮ ਚੰਦ ਸਨ । ਸਵਾਮੀ ਧਨੀ ਰਾਮ ਜੀ ਨੇ ਸੰ: 1952 ਹਾੜ ਸੁਦੀ 5 ਨੂੰ ਦੀਖਿਆ ਗ੍ਰਹਿਣ ਕੀਤੀ । ਸੰ: 1952 ਤੋਂ 1964 ਤਕ ਆਪ ਨੇ ਭਾਰਤ ਦੇ ਭਿੰਨ ਭਿੰਨ ਹਿੱਸਿਆਂ ਵਿਚ ਭਗਵ ਨ ਮਹਾਵੀਰ ਦੇ ਉਪਦੇਸ਼ਾਂ ਦਾ ਪ੍ਰਚਾਰ ਕੀਤਾ । ਆਪ ਸੰਸਕ੍ਰਿਤ, ਪ੍ਰਾਕ੍ਰਿਤ ਆਦਿ ਭਾਸ਼ਾਵਾਂ ਦੇ ਮਹਾਨ ਵਿਦਵਾਨ, ਕਵੀ ਅਤੇ ਤਿਆਗੇ ਸਨ । ਆਪ ਨੇ ਉਸ ਸਮੇਂ ਫੈਲੀਆਂ ਸਮਾਜਕ ਬੁਰਾਈਆਂ ਤਿ ਸਮਾਜ ਦਾ ਧਿਆਨ ਖਿਚਿਆ ।.. ਆਪ ਮਹਾਨ ਕ੍ਰਾਂਤੀਕਾਰੀ ਸਮਾਜ ਸੁਧਾਰਕ ਸਨ । ਸੰ: 1970 ਨੂੰ ਆਪ ਨੇ ਜੈਨ ਸੁਸਤ ਮਿਡਰ ਮੰਡਲ ਦੀ ਸਥਾਪਨਾ ਕੀਤੀ । ਆਪ ਨੇ ਹਿੰਦੀ ਭਾਸ਼ਾ ਸਿਖਾਉਣ ਦਾ ਇੰਤਜ਼ਾਮ ਇਸ ਸੰਸਥਾ ਰਾਹੀਂ ਕੀਤਾ | ਸ਼ੰ: 1930 ਦੀ ਮਹਾਵੀਰ ਜੈਅੰਤੀ ਨੂੰ ਜੈਨ ਸਮਾਜ ਦੇ ਬਹੁਪੱਖੀ ਵਿਕਾਸ ਨੂੰ ਮੁੱਖ ਰਖਦਿਆਂ ਆਪ ਨੇ ਸ੍ਰੀ ਜਿਨੇਦਰ ਗੁਰੂਕੁਲ ਦੀ ਸਥਾਪਨਾ ਕੀਤੀ । ਉਸ ਸਮੇਂ ਆਪ ਨੇ ਅਪਣੇ ਚੇਲੇ ਕ੍ਰਿਸ਼ਨ ਚੰਦਰ ਅਚਾਰੀਆ ਨਾਲ ਮੂੰਹ ਪੱਟੀ ਦਾ ਤਿਆਗ ਕਰ ਦਿਤਾ । 12-5-62 ਨੂੰ ਆਪ ਦਾ ਸਵਰਗਵਾਸ ਪੰਚਕੂਲੇ ਵਿਖੇ ਹੋਇਆ। ਅਚਾਰੀਆ ਸ਼ੀ ਤੁਲਸੀ ਗਣੀ ਜੀ ਅਣੂਵਰਤ ਅੰਦੋਲਨ ਦਾ ਧਿਆਨ ਆਉਂਦੇ ਹੀ ਅਚਾਰੀਆ ਸ੍ਰੀ ਤੁਲਸੀ ਜੀ ਦਾ ਧਿਆਨ ਆ ਜਾਂਦਾ ਹੈ । ਜਿਨ੍ਹਾਂ ਨੇ ਅਪਣਾ ਧਰਮ ਜੈਨ ਧਰਮ ਤਕ ਹੀ ਨਹੀਂ ਸਗੋਂ ਆਮ ਲੋਕਾਂ ਦਾ ਧਰਮ ਬਣਾ ਦਿੱਤਾ ਹੈ । ਆਪ ਨੇ ਜੈਨ ਧਰਮ ਦੇ ਪ੍ਰਚਾਰ ਵਿਚ ਹਰ ਪੱਖ ਹਿਸਾ ਪਾਇਆ ਹੈ । ਆਪ ਇਕ ਮਹਾਨ ਦਾਰਸ਼ਨਿਕ, ਸੰਤ ਅਤੇ ਕਵੀ ਹਨ । ਆਪ ਨੇ ਸੰਸਕ੍ਰਿਤ, ਪ੍ਰਾਕ੍ਰਿਤ, ਰਾਜਸਥਾਨੀ, ਅਪਭਰੰਸ਼ ਦਾ ਡੂੰਘਾ ਅਧਿਐਨ ਆਪ ਹੀ ਨਹੀਂ ਕੀਤਾ ਸਗੋਂ ਕਰਵਾਇਆ ਵੀ ਹੈ । ਆਪ ਇਸ ਸਮੇਂ ਤੇਰਾਪੰਥ ਸੰਘ ਦੇ 9ਵੇਂ ਅਚਾਰੀਆ ਹਨ । ਆਪ ਨੇ ਬੜੀ ਛੋਟੀ ਉਮਰ ਵਿਚ ਇਹ ਪਦ ਗ੍ਰਹਿਣ ਕੀਤਾ । ਤੇਰਾ ਪੰਤ ਸੰਘ ਵਿਚ ਲੋੜ ( 150 )
SR No.009423
Book TitlePuratan Punjabi vich Jain Dharm
Original Sutra AuthorN/A
AuthorPurushottam Jain, Ravindra Jain
PublisherPurshottam Jain, Ravindra Jain
Publication Year
Total Pages277
LanguagePunjabi
ClassificationBook_Other
File Size33 MB
Copyright © Jain Education International. All rights reserved. | Privacy Policy