SearchBrowseAboutContactDonate
Page Preview
Page 167
Loading...
Download File
Download File
Page Text
________________ ਤਪੱਸਵੀ ਸ਼ੀ ਮਾਇਆ ਰਾਮ ਜੀ ਆਪ ਦਾ ਜਨਮ ਬੜੋਦਾ (ਹਰਿਆਣਾ) ਦੇ ਨੰਬਰਦਾਰ ਚੌਧਰੀ ਜਗਤ ਰਾਮ ਅਤੇ ਸੋਭਾ ਵਤੀ ਦੇ ਘਰ ਸੰ; 1911 ਸੋਮਵਾਰ ਹਾੜ ਵਦ 2 ਨੂੰ ਹੋਇਆ। ਆਪ ਜੱਟ ਪਰਿਵਾਰ ਨਾਲ ਸੰਬੰਧਿਤ ਸਨ । ਆਪ ਦੇ ਪਿੰਡ ਵਿਚ ਅਕਸਰ ਜੈਨ ਸਾਧੂ ਅਤੇ ਸਾਧਵੀਆਂ ਦਾ ਪਧਾਰਨਾ ਰਹਿੰਦਾ ਸੀ । ਛੋਟੀ ਉਮਰ ਵਿਚ ਆਪ ਨੇ ਜੈਨ ਮੁਨੀਆਂ ਕੋਲੋਂ ਅਖਰੀ ਸਿਖਿਆ ਦੇ ਨਾਲ ਨਾਲ ਜੈਨ ਤਤਵ ਗਿਆਨ ਸਿਖਿਆ ਸਿਖ ਲਈ। ਬਚਪਨ ਵਿਚ ਹੀ ਆਪ ਨੂੰ ਵੈਰਾਗ ਜਾਗ ਪਿਆ । ਆਪ ਨੂੰ ਸੰਗਤ ਦੇ ਸਾਰੇ ਸੁਖ ਅਸਾਰ ਲੱਗੇ । ਬਚਪਨ ਵਿਚ ਹੀ ਆਪ ਦਾ ਬੜਾ ਭਰਾ ਦਾ ਸਵਰਗਵਾਸ ਹੋ ਗਿਆ । ਜਿਸ ਨਾਲ ਵੈਰਾਗ ਦਾ ਰੰਗ ਹੋਰ ਗੂਹੜਾ ਹੋ fਗਿਆ । ਸੰ: 1934 ਮਾਘ ਸ਼ੁਕਲਾ 6 ਨੂੰ ਜ ਹਰਨਾਮ ਦਾਸ ਕੋਲ ਪਟਿਆਲੇ ਵਿਖੇ ਸਾਧੂ ਬਣੇ । ਆਪ ਨੇ ਸਾਧੂ ਬਨਣ ਤੋਂ 12 ਸਾਲ ਪਹਿਲਾਂ ਹੀ ਗੁਰੂ ਦੇ ਚਰਨਾਂ ਵਿਚ ਰਹਿ ਕੇ ਸ਼ਾਸਤਰਾਂ ਦਾ ਅਧਿਐਨ ਕੀਤਾ । ਸਾਧੂ ਬਣਦੇ ਸਾਰ ਹੀ ਆਪ ਨੇ ਹਰਿਆਣਾ, ਪੰਜਾਬ, ਉਤਰ ਪ੍ਰਦੇਸ਼, ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼ ਤਕ ਜੈਨ ਧਰਮ ਦਾ ਪ੍ਰਚਾਰ ਕੀਤਾ । | ਆਪ ਨੇ ਅਪਣੇ ਸਮੇਂ ਫੈਲੀਆਂ ਬੁਰਾਈਆਂ ਦਾ ਧਿਆਨ ਆਮ ਲੋਕਾਂ ਤਕ ਪਹੁੰਚਾਇਆ। ਆਪ ਦੀ ਪਰੰਪਰਾ ਵਿਚੋਂ ਮਹਾਨ ਆਤਮਾ ਪੰਜਾਬ ਕੇਸਰੀ ਸ੍ਰੀ ਪ੍ਰੇਮ ਚੰਦ ਜੀ ਮਹਾਰਾਜ ਅਤੇ ਸੁਦਰਸ਼ਨ ਮੁਨੀ ਜੀ ਹਨ । ਆਪ ਦਾ ਸਵਰਗਵਾਸ ਸੰ: 1968 ਵਿਚ ਭਿਵਾਨੀ (ਹਰਿਆਨੇ) ਵਿਖੇ ਹੋਇਆ । ਆਪ ਦਾ ਜੀਵਨ ਅਨੇਕਾਂ ਚਮਤਕਾਰੀ ਘਟਨਾਵਾਂ ਨਾਲ ਭਰਿਆ ਪਿਆ ਹੈ । ਵਿਆਖਿਆਨ 'ਚਸਪਤ ਸ੍ਰੀ ਮਦਨ ਲਾਲ ਜੀ · · ਆਪ ਭਗਵਾਨ ਮਹਾਵੀਰ ਦੇ ਮਹਾਨ ਸਪੂਤ ਹੋਏ ਹਨ ਜਿਨ੍ਹਾਂ ਨੂੰ ਸਾਰਾ ਪੰਜਾਬ ਵਿਆਖਿਆਨ ਵਾਚਸਪਤਿ ਦੇ ਰੂਪ ਵਿਚ ਜਾਣਦਾ ਹੈ । ਆਪ ਦਾ ਜਨਮ ਰਾਜਪੁਰ (ਰੋਹਤਕ) ਦੇ ਲਾਲਾ ਮੁਰਾਰੀ ਲਾਲ ਜੀ ਅਤੇ ਮਾਤਾ ਗੱਦਾ ਬਾਈ ਦੇ ਘਰ ਸੰ: 952 ਫ਼ਗੁਣ ਸ਼ੁਕਲਾ 9 ਨੂੰ ਹੋਇਆ। 7 ਸਾਲ ਦੀ ਉਮਰ ਵਿਚ ਆਪ ਦੇ ਮਾਤਾ ਜੀ ਸਵਰਗ ਸਿਧਾਰ ਗਏ । ਆਪ ਦੇ ਬਚਪਨ ਦਾ ਨਾਂ ਜੀ ਰਾਮ ਸੀ : (140)
SR No.009423
Book TitlePuratan Punjabi vich Jain Dharm
Original Sutra AuthorN/A
AuthorPurushottam Jain, Ravindra Jain
PublisherPurshottam Jain, Ravindra Jain
Publication Year
Total Pages277
LanguagePunjabi
ClassificationBook_Other
File Size33 MB
Copyright © Jain Education International. All rights reserved. | Privacy Policy